ਵੀਰਵਾਰ ਨੂੰ ਵੀ ਕੋਰੋਨਾ ਦਾ ਕਹਿਰ ਰਿਹਾ ਜਾਰੀ, 298 ਆਏ ਨਵੇ ਕੇਸ
ਚੰਡੀਗੜ, (ਅਸ਼ਵਨੀ ਚਾਵਲਾ)। ਪੰਜਾਬ ਵਿੱਚ ਵੀਰਵਾਰ ਨੂੰ 9 ਨਵੇਂ 298 ਕੇਸ ਆਉਣ ਨਾਲ ਜਿਥੇ ਸੂਬੇ ਵਿੱਚ ਕੁਲ ਕੇਸ ਦੀ ਗਿਣਤੀ 9 ਹਜ਼ਾਰ ਨੂੰ ਪਾਰ ਕਰ ਗਈ ਹੈ ਉੱਥੇ 9 ਕੋਰੋਨਾ ਦੇ ਮਰੀਜ਼ਾ ਨੇ ਜਿੰਦਗੀ ਦੀ ਜੰਗ ਹਾਰਦੇ ਹੋਏ ਮੌਤ ਦਾ ਸ਼ਿਕਾਰ ਹੋਏ ਹਨ। ਪੰਜਾਬ ਵਿੱਚ ਜਿਥੇ ਲਗਾਤਾਰ ਕੋਰੋਨਾ ਦੇ ਮਰੀਜ਼ ਵਧ ਰਹੇ ਹਨ ਤਾਂ ਉਥੇ ਲਗਾਤਾਰ ਮੌਤਾਂ ਦਾ ਅੰਕੜਾ ਵੀ ਤੇਜੀ ਨਾਲ ਵੱਧ ਰਿਹਾ ਹੈ। ਹੁਣ ਤੱਕ 230 ਮੌਤਾਂ ਹੋ ਚੁੱਕੀਆ ਹਨ।
ਵੀਰਵਾਰ ਨੂੰ ਆਏ 298 ਨਵੇ ਕੇਸ ਵਿੱਚ ਲੁਧਿਆਣਾ ਤੋਂ 49, ਜਲੰਧਰ ਤੋਂ 39, ਅੰਮ੍ਰਿਤਸਰ ਤੋਂ 28, ਪਟਿਆਲਾ ਤੋਂ 28, ਫਾਜਿਲਕਾ ਤੋਂ 24, ਮੁਹਾਲੀ ਤੋਂ 23, ਬਠਿੰਡਾ ਤੋਂ 17, ਮੋਗਾ ਤੋਂ 16, ਸੰਗਰੂਰ ਤੋਂ 15, ਫਤਿਹਗੜ ਸਾਹਿਬ ਤੋਂ 14, ਐਸ.ਬੀ.ਐਸ. ਨਗਰ ਤੋਂ 12, ਫਿਰੋਜਪੁਰ ਤੋਂ 9, ਫਰੀਦਕੋਟ ਤੋਂ 8, ਗੁਰਦਾਸਪੁਰ ਤੋਂ 4, ਹੁਸ਼ਿਆਰਪੁਰ ਤੋਂ 4, ਮੁਕਤਸਰ ਤੋਂ 3, ਕਪੂਰਥਲਾ ਤੋਂ 3, ਪਠਾਨਕੋਟ ਤੋਂ 1 ਅਤੇ ਰੋਪੜ ਤੋਂ 1 ਕੇਸ ਆਇਆ ਹੈ।
ਇਸ ਦੇ ਨਾਲ ਹੀ 9 ਮੌਤਾ ਵਿੱਚ ਲੁਧਿਆਣਾ ਤੋਂ 4, ਜਲੰਧਰ ਤੋਂ 2, ਗੁਰਦਾਸਪੁਰ ਤੋਂ 1, ਪਟਿਆਲਾ ਤੋਂ 1, ਕਪੂਰਥਲਾ ਤੋਂ 1 ਦੀ ਮੌਤ ਹੋਈ ਹੈ।ਦੂਜੇ ਪਾਸੇ ਹੀ 410 ਠੀਕ ਹੋ ਕੇ ਘਰਾਂ ਵਿੱਚ ਪਰਤਣ ਵਾਲੀਆ ਵਿੱਚ ਲੁਧਿਆਣਾ ਤੋਂ 84, ਜਲੰਧਰ 122, ਪਟਿਆਲਾ ਤੋਂ 103, ਅੰਮਿਤਸਰ ਤੋਂ 13, ਬਠਿੰਡਾ ਤੋਂ 13, ਕਪੂਰਥਲਾ ਤੋਂ 13, ਫਰੀਦਕੋਟ ਤੋਂ 14, ਮੋਗਾ ਤੋਂ 12, ਮੁਹਾਲੀ ਤੋਂ 7, ਗੁਰਦਾਸਪੁਰ ਤੋਂ 8, ਐਸ.ਬੀ.ਐਸ. ਨਗਰ ਤੋਂ 8, ਹੁਸ਼ਿਆਰਪੁਰ ਤੋਂ 6, ਪਠਾਨਕੋਟ ਤੋਂ 3, ਫਤਹਿਗੜ੍ਹ ਸਾਹਿਬ ਤੋਂ 3, ਅਤੇ ਬਰਨਾਲਾ ਤੋਂ 1 ਮਰੀਜ਼ ਠੀਕ ਹੋਏ ਹਨ। ਪੰਜਾਬ ਵਿੱਚ ਹੁਣ ਕੋਰੋਨਾ ਮਰੀਜ਼ਾ ਦੀ ਗਿਣਤੀ 9094 ਹੋ ਗਈ ਹੈ, ਜਿਸ ਵਿੱਚੋਂ 6267 ਠੀਕ ਹੋ ਗਏ ਹਨ ਅਤੇ 230 ਦੀ ਮੌਤ ਹੋ ਗਈ ਹੈ ਅਤੇ ਇਸ ਸਮੇਂ 2587 ਕੋਰੋਨਾ ਮਰੀਜ਼ਾ ਦਾ ਇਲਾਜ ਪੰਜਾਬ ਦੇ ਵੱਖ-ਵੱਖ ਹਸਪਤਾਲਾਂ ਵਿੱਚ ਚਲ ਰਿਹਾ ਹੈ।
ਪੰਜਾਬ ਵਿੱਚ ਕੋਰੋਨਾ ਦੀ ਸਥਿਤੀ।
- ਜਿਲਾ ਕੋਰੋਨਾ ਪੀੜਤ ਇਲਾਜ਼ ਅਧੀਨ ਠੀਕ ਹੋਏ ਮੌਤਾਂ
- ਲੁਧਿਆਣਾ 1632 498 1095 39
- ਜਲੰਧਰ 1467 548 886 33
- ਅੰਮ੍ਰਿਤਸਰ 1160 159 942 59
- ਪਟਿਆਲਾ 776 437 326 13
- ਸੰਗਰੂਰ 687 120 546 21
- ਮੁਹਾਲੀ 478 172 297 9
- ਗੁਰਦਾਸਪੁਰ 297 27 261 9
- ਪਠਾਨਕੋਟ 264 31 224 9
- ਤਰਨਤਾਰਨ 221 11 205 5
- ਹੁਸ਼ਿਆਰਪੁਰ 212 22 183 7
- ਐਸ.ਬੀ.ਐਸ. ਨਗਰ 254 100 153 1
- ਫਿਰੋਜ਼ਪੁਰ 199 101 95 3
- ਫਤਿਹਗੜ ਸਾਹਿਬ 192 60 130 2
- ਫਰੀਦਕੋਟ 183 54 129 0
- ਮੁਕਤਸਰ 162 19 142 1
- ਮੋਗਾ 169 41 124 4
- ਕਪੂਰਥਲਾ 145 31 107 7
- ਬਠਿੰਡਾ 171 59 108 4
- ਰੋਪੜ 144 37 106 1
- ਫਾਜ਼ਿਲਕਾ 138 35 102 1
- ਬਰਨਾਲਾ 79 12 65 2
- ਮਾਨਸਾ 64 13 51 0
- ਕੁਲ 9094 2587 6277 230
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ