ਰਾਮ-ਨਾਮ ‘ਚ ਲਾਏ ਗਏ ਸਵਾਸ ਅਨਮੋਲ : ਪੂਜਨੀਕ ਗੁਰੂ ਜੀ
ਸਰਸਾ (ਸੱਚ ਕਹੂੰ ਨਿਉਜ਼) ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਇਨਸਾਨ ਚਲਦੇ, ਬੈਠ ਕੇ, ਲੇਟ ਕੇ ਜਿੰਨੇ ਵੀ ਸੁਆਸ ਅੱਲ੍ਹਾ, ਰਾਮ ਦੀ ਯਾਦ ਵਿੱਚ ਲਾਉਂਦਾ ਹੈ ਉਹ ਬੇਸ਼ਕੀਮਤੀ ਸੁਆਸ ਬਣ ਜਾਂਦੇ ਹਨ ਇਸ ਨਾਲ ਆਉਣ ਵਾਲੇ ਸਮੇਂ ਵਿਚ ਵੀ ਤੁਹਾਨੂੰ ਸੁਖ ਮਿਲਦਾ ਹੈ ਅਗਲੇ ਜਹਾਨ ਵਿਚ ਵੀ ਪਰਮਾਨੰਦ ਮਿਲਦਾ ਹੈ ਅਤੇ ਆਵਾਗਮਨ ਤੋਂ ਆਜ਼ਾਦੀ ਪ੍ਰਾਪਤ ਹੋ ਜਾਂਦੀ ਹੈ
ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਇਨਸਾਨ ਨੂੰ ਆਪਣੇ ਕੀਮਤੀ ਸੁਆਸਾਂ ਨੂੰ ਵਿਅਰਥ ਨਹੀਂ ਕਰਨਾ ਚਾਹੀਦਾ ਦੁਨੀਆਦਾਰੀ, ਵਿਸ਼ੇ-ਵਿਕਾਰ, ਭੌਤਿਕਤਾਵਾਦ ਵਿਚ ਲੱਗ ਕੇ ਅੱਜ ਇਨਸਾਨ ਸੁਆਸਾਂ ਦੀ ਕਦਰ, ਕੀਮਤ ਭੁੱਲ ਰਿਹਾ ਹੈ ਇੱਕ ਦਿਨ ਇਨ੍ਹਾਂ ਸੁਆਸਾਂ ਦੀ ਕਦਰ ਯਾਦ ਆਵੇਗੀ ਪਰ ਉਸ ਸਮੇਂ ਸੁਆਸ ਨਹੀਂ ਹੋਣਗੇ ਇਨਸਾਨ ਨੂੰ ਆਪਣੇ ਆਖ਼ਰੀ ਸਮੇਂ ਵਿਚ ਓਮ, ਹਰੀ, ਅੱਲ੍ਹਾ, ਪਰਮਾਤਮਾ ਯਾਦ ਆਉਂਦਾ ਹੈ ਅਤੇ ਸੋਚਦਾ ਹੈ ਕਿ ਉਸ ਨੇ ਸਾਰੀ ਜ਼ਿੰਦਗੀ ਇੰਜ ਹੀ ਕਿਉਂ ਬਰਬਾਦ ਕਰ ਦਿੱਤੀ ਦੁਨੀਆਂ ਦੇ ਝਮੇਲਿਆਂ ਵਿਚ ਕਿਉਂ ਉਲਝਿਆ ਰਿਹਾ?
ਮਾਲਕ ਦੀ ਭਗਤੀ-ਇਬਾਦਤ ਕਿਉਂ ਨਹੀਂ ਕੀਤੀ? ਇਹ ਸਭ ਸਵਾਲ ਉਸਦੇ ਦਿਮਾਗ ਵਿਚ ਆਉਂਦੇ ਹਨ ਕਿਉਂਕਿ ਰਾਮ-ਨਾਮ ਵਿਚ ਜੋ ਆਨੰਦ, ਸੁਆਦ, ਲੱਜ਼ਤ ਹੈ ਉਹ ਬਜ਼ਾਰ ‘ਚੋਂ ਖ਼ਰੀਦੀ ਨਹੀਂ ਜਾ ਸਕਦੀ ਰਾਮ-ਨਾਮ ਦੇ ਸੁਆਦ, ਲੱਜ਼ਤ ਨੂੰ ਲਿਖ-ਬੋਲ ਕੇ ਨਹੀਂ ਦੱਸਿਆ ਜਾ ਸਕਦਾ ਸ਼ਹਿਦ ਜਾਂ ਰਸਗੁੱਲੇ ਦਾ ਸੁਆਦ ਉਦੋਂ ਤੱਕ ਰਹਿੰਦਾ ਹੈ ਜਦੋਂ ਤੱਕ ਉਹ ਤੁਹਾਡੀ ਜੀਭ ਦੇ ਸੰਪਰਕ ਵਿਚ ਰਹਿੰਦਾ ਹੈ ਇਸ ਤਰ੍ਹਾਂ ਜੀਭ ਦਾ ਸਵਾਦ ਸਿਰਫ਼ ਪਲ ਭਰ ਦਾ ਹੁੰਦਾ ਹੈ ਪਰ ਰਾਮ-ਨਾਮ ਦਾ ਸੁਆਦ ਜੇਕਰ ਇੱਕ ਵਾਰ ਚੜ੍ਹ ਜਾਵੇ ਤਾਂ ਦੋਵਾਂ ਜਹਾਨਾਂ ਵਿਚ ਨਹੀਂ ਉੱਤਰਦਾ ਇਨਸਾਨ ਜੇਕਰ ਓਮ, ਹਰੀ, ਅੱਲ੍ਹਾ ਦਾ ਨਾਮ ਜਪੇ ਤਾਂ ਯਕੀਨਨ ਉਸਨੂੰ ਪਰਮਾਨੰਦ ਮਿਲਦਾ ਹੈ ਅਤੇ ਉਸ ਪਰਮਾਨੰਦ ਨਾਲ ਉਹ ਬੇਇੰਤਹਾ ਖੁਸ਼ੀਆਂ ਦਾ ਸਵਾਮੀ ਬਣ ਜਾਂਦਾ ਹੈ
ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਇਨਸਾਨ ਇਸ ਦੁਨੀਆਂ ਵਿਚ ਸੁਆਸ ਲੈ ਕੇ ਓਮ, ਹਰੀ, ਅੱਲ੍ਹਾ ਦੇ ਨਾਮ ਰੂਪੀ ਹੀਰੇ, ਜਵਾਹਾਰਾਤ ਦਾ ਵਪਾਰ ਕਰਨ ਲਈ ਆਇਆ ਸੀ ਪਰ ਦੁਨਿਆਵੀ ਸਾਜੋ-ਸਾਮਾਨ, ਬਾਲ-ਬੱਚਿਆਂ ਵਿਚ, ਖਾਣ-ਪੀਣ ਵਿਚ ਇੰਨਾ ਮਸਤ ਹੋ ਗਿਆ ਹੈ ਕਿ ਆਪਣੇ ਅੱਲ੍ਹਾ, ਰਾਮ ਨੂੰ ਭੁੱਲ ਗਿਆ ਮਨ ਦਾ ਗੁਲਾਮ ਬਣ ਕੇ ਇਨਸਾਨ ਭਰਮਾਂ ਵਿਚ ਪੈ ਜਾਂਦਾ ਹੈ ਮਨ ਦੇ ਗੁਲਾਮ ਲੋਕ ਸਿਰਫ਼ ਆਪਸੀ ਪਿਆਰ ਤੱਕ ਹੀ ਸੀਮਿਤ ਰਹਿ ਜਾਂਦੇ ਹਨ ਅਤੇ ਅੱਲ੍ਹਾ, ਰਾਮ ਦੇ ਨਾਮ ਦੇ ਆਨੰਦ, ਖੁਸ਼ਬੂ, ਪਰਮਾਨੰਦ ਤੋਂ ਵਾਂਝੇ ਰਹਿ ਜਾਂਦੇ ਹਨ
ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਸੰਤ ਇਹ ਨਹੀਂ ਕਹਿੰਦੇ ਕਿ ਆਪਸੀ ਪਿਆਰ ਨਾ ਕਰੋ ਪਰ ਇਸ ਪਿਆਰ ਦੀ ਵੀ ਇੱਕ ਹੱਦ, ਸੀਮਾ ਹੁੰਦੀ ਹੈ, ਬੇਗਰਜ਼, ਨਿਹਸਵਾਰਥ ਪਿਆਰ ਕਰਨਾ ਚਾਹੀਦਾ ਹੈ ਉਸ ਤੋਂ ਬਾਅਦ ਜੇਕਰ ਬੇਇੰਤਹਾ, ਬੇਹੱਦ ਜਿਸ ਦੀ ਕੋਈ ਹੱਦ ਨਹੀਂ ਹੁੰਦੀ, ਉਹ ਪਿਆਰ ਕਰਨਾ ਹੈ ਤਾਂ ਆਪਣੇ ਓਮ, ਹਰੀ, ਅੱਲ੍ਹਾ, ਰਾਮ ਨਾਲ ਕਰਨਾ ਚਾਹੀਦਾ ਹੈ ਕਿਉਂਕਿ ਦੁਨਿਆਵੀ ਪਿਆਰ ਪਤਾ ਨਹੀਂ ਕਦੋਂ ਤੁਹਾਨੂੰ ਛੱਡ ਕੇ ਚਲਾ ਜਾਵੇ ਪਰ ਮਾਲਕ ਨਾਲ ਜੋ ਸੱਚਾ ਪਿਆਰ, ਮੁਹੱਬਤ ਕਰਦੇ ਹਨ ਉਹ ਅੱਲ੍ਹਾ, ਰਾਮ ਕਦੇ ਕਿਸੇ ਨੂੰ ਨਹੀਂ ਛੱਡਦਾ
ਇਸ ਜਹਾਨ ਵਿਚ ਹੀ ਨਹੀਂ ਸਗੋਂ ਅਗਲੇ ਜਹਾਨ ਵਿਚ ਵੀ ਮਾਲਕ ਉਸਦਾ ਜ਼ਿੰਮੇਵਾਰ ਬਣ ਜਾਂਦਾ ਹੈ ਅਤੇ ਆਤਮਾ ਨੂੰ ਨਿੱਜਧਾਮ, ਸੱਚਖੰਡ, ਸਤਿਲੋਕ ਲੈ ਕੇ ਚਲਾ ਜਾਂਦਾ ਹੈ ਇਸ ਲਈ ਉਸ ਪਰਮਾਤਮਾ ਦਾ ਨਾਮ ਜਪਣਾ ਚਾਹੀਦਾ ਹੈ ਤਾਂ ਕਿ ਇਨਸਾਨ ਦੇ ਸੁਆਸ ਅਨਮੋਲ ਹੀਰੇ ਬਣ ਜਾਣ ਚਲਦੇ, ਲੇਟਦੇ, ਕੰਮ-ਧੰਦਾ ਕਰਦੇ ਹੋਏ ਜਿੰਨਾ ਵੀ ਸਿਮਰਨ ਇਨਸਾਨ ਕਰਦਾ ਹੈ ਓਨੀ ਮਾਲਕ ਦੀ ਦਇਆ-ਮਿਹਰ, ਰਹਿਮਤ ਜ਼ਰੂਰ ਵਰਸੇਗੀ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ