ਹਾਈਕੋਰਟ ਯਾਦਵ ਸਿੰਘ ਦੀ ਜਮਾਨਤ ਅਰਜ਼ੀ ਦਾ ਅੱਜ ਹੀ ਨਿਪਟਾਰਾ ਕਰੇ : ਸੁਪਰੀਮ ਕੋਰਟ
ਨਵੀਂ ਦਿੱਲੀ (ਏਜੰਸੀ)। ਮਾਣਯੋਗ ਸੁਪਰੀਮ ਕੋਰਟ ਨੇ ਇਲਾਹਾਬਾਦ ਹਾਈ ਕੋਰਟ ਨੂੰ ਆਮਦਨ ਦੇ ਸਰੋਤਾਂ ਤੋਂ ਜ਼ਿਆਦਾ ਸੰਪੱਤੀ ਦੇ ਮਾਮਲੇ ‘ਚ ਨੋਇਡਾ ਦੇ ਸਾਬਕਾ ਮੁੱਖ ਅਭਿਅੰਤਾ ਯਾਦਵ ਸਿੰਘ (Yadav Singh) ਦੀ ਜਮਾਨਤ ਅਰਜ਼ੀ ਦਾ ਬੁੱਧਵਾਰ ਨੂੰ ਨਿਪਟਾਰਾ ਕਰਨ ਦਾ ਆਦੇਸ਼ ਦਿੱਤਾ। ਜਸਟਿਸ ਰੋਹਿੰਗਟਨ ਐੱਫ਼ ਨਰੀਮਨ, ਜਸਟਿਸ ਨਵੀਨ ਸਿਨਹਾ ਤੇ ਜਸਟਿਸ ਬੀਆਰ ਗਵਈ ਦੀ ਬੈਂਚ ਨੇ ਯਾਦਵ ਸਿੰਘ ਦੀ ਜਮਾਨਤ ਅਰਜ਼ੀ ‘ਤੇ ਅੱਜ ਹੀ ਸੁਣਵਾਈ ਕਰਨ ਦਾ ਹਾਈ ਕੋਰਟ ਨੂੰ ਨਿਰਦੇਸ਼ ਦਿੱਤਾ ਹੈ। ਜਸਟਿਸ ਨਰੀਮਨ ਨੇ ਕਿਹਾ ਕਿ ਇਲਾਹਾਬਾਦ ਹਾਈ ਕੋਰਟ ਅੱਜ ਹੀ ਜਮਾਨਤ ਅਰਜ਼ੀ ਦੀ ਸੁਣਵਾਈ ਕਰੇਗੀ ਅਤੇ ਅੱਜ ਹੀ ਉਸ ਦਾ ਹੱਲ ਵੀ ਕੀਤਾ ਜਾਵੇਗਾ। ਯਾਦਵ ਸਿੰਘ ਨੇ ਹਾਈ ਕੋਰਟ ਦੇ ਹਰ ਰੋਜ਼ ਵੀਡੀਓ ਕਾਨਫਰੰਸਿੰਗ ਨਾਲ ਸੁਣਵਾਈ ਕਰਨ ਦੇ ਆਦੇਸ਼ ਦੇ ਖਿਲਾਫ਼ ਮੁੱਖ ਅਦਾਲਤ ਦਾ ਦਰਵਾਜ਼ਾ ਖੜਕਾਇਆ ਹੈ।
ਬੀਤੀ ਅੱਠ ਜੂਨ ਨੂੰ ਹੋਈ ਸੁਣਵਾਈ ਦੌਰਾਨ ਜਸਟਿਸ ਨਰੀਮਨ ਨੇ ਯਾਦਵ ਸਿੰਘ ਨੂੰ ਕਿਹਾ ਸੀ ਕਿ ਉਹ ਆਪਣਾ ਇਤਰਾਜ 12 ਜੂਨ ਨੂੰ ਹਾਈ ਕਰਟ ‘ਚ ਹੋਣ ਵਾਲੀ ਸੁਣਵਾਈ ਦੌਰਾਨ ਦਰਜ਼ ਕਰਵਾਉਣ। ਇਸ ਤੋਂ ਬਾਅਦ ਅਦਾਲਤ ਨੇ ਮਾਮਲੇ ਦੀ ਸੁਣਵਾਈ ਮੁਲਤਵੀ ਕਰ ਦਿੱਤੀ ਸੀ। ਯਾਦਵ ਸਿੰਘ ਖਿਲਾਫ਼ 2005 ਅਤੇ 2015 ਦੇ ਵਿਚਕਾਰ ਨਜਾਇਜ਼ ਸੰਪੱਤੀ ਇਕੱਠੀ ਕਰਨ ਦਾ ਦੋਸ਼ ਹੈ। ਕੇਂਦਰੀ ਜਾਂਚ ਬਿਊਰੋ ਇਸ ਮਾਮਲੇ ਦੀ ਜਾਂਚ ਕਰ ਰਿਹਾ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ