ਕੋਰੋਨਾ ਦਾ ਕਹਿਰ ਜਾਰੀ, ਮੰਗਲਵਾਰ ਨੂੰ 6 ਹੋਏ ਕੋਰੋਨਾ ਦੇ ਸਿਕਾਰ

Corona Active

ਪੰਜਾਬ ਵਿੱਚ ਲਗਾਤਾਰ ਹੋ ਰਹੀਆ ਹਨ ਮੌਤ

ਚੰਡੀਗੜ, (ਅਸ਼ਵਨੀ ਚਾਵਲਾ)। ਪੰਜਾਬ ਵਿੱਚ ਲਗਾਤਾਰ ਹੀ ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ ਅਤੇ  ਪੰਜਾਬ ਵਿੱਚ ਕੋਰੋਨਾ ਦੇ ਚਲਦੇ ਰੋਜ਼ਾਨਾ ਹੀ ਮੌਤਾਂ ਹੋ ਰਹੀਆ ਹਨ। ਬੀਤੇ ਦੋ ਹਫਤਿਆਂ ਤੋਂ ਕੋਈ ਵੀ ਦਿਨ ਇਹੋ ਜਿਹਾ ਨਹੀਂ ਗਿਆ ਹੈ, ਜਿਸ ਦਿਨ ਕੋਰੋਨਾ ਦੇ ਕਾਰਨੇ ਮੌਤ ਨਾ ਹੋਈ ਹੋਵੇ। ਮੰਗਲਵਾਰ ਨੂੰ ਕੋਰੋਨਾ ਨਾਲ 6 ਹੋਰ ਮੌਤਾਂ ਹੋ ਗਈਆ ਹਨ। ਪੰਜਾਬ ਵਿੱਚ ਲਗਾਤਾਰ ਮੌਤਾਂ ਦਾ ਅੰਕੜਾ ਵਧਣ ਕਰਕੇ ਕੁਲ 144 ਹੋ ਗਿਆ ਹੈ। ਮੰਗਲਵਾਰ ਨੂੰ ਹੋਈ 6 ਮੌਤਾਂ ਵਿੱਚ ਅੰਮ੍ਰਿਤਸਰ ਵਿੱਚ 3, ਪਟਿਆਲਾ ਵਿੱਚ 1, ਲੁਧਿਆਣਾ ਅਤੇ ਜਲੰਧਰ ਵਿੱਚ ਵੀ 1-1 ਦੀ ਮੌਤ ਹੋਈ ਹੈ।

ਇਸ ਦੇ ਨਾਲ ਹੀ ਨਵੇਂ ਕੇਸ ਆਉਣ ਵਿੱਚ ਵੀ ਗਿਰਵਟ ਦਰਜ਼ ਨਹੀਂ ਕੀਤੀ ਜਾ ਰਹੀ ਹੈ। ਮੰਗਲਵਾਰ ਨੂੰ 150 ਨਵੇਂ ਕੇਸ ਆਏ ਹਨ। ਜਿਸ ਵਿੱਚ ਮੁੜ ਤੋਂ ਲੁਧਿਆਣਾ, ਜਲੰਧਰ ਅਤੇ ਸੰਗਰੂਰ ਤੋਂ ਹੀ ਜਿਆਦਾ ਕੇਸ ਆਏ ਹਨ। ਮੰਗਲਵਾਰ ਨੂੰ ਆਏ ਨਵੇਂ 150 ਕੇਸ ਵਿੱਚ ਲੁਧਿਆਣਾ ਤੋਂ 45, ਜਲੰਧਰ ਤੋਂ 26, ਸੰਗਰੂਰ ਤੋਂ 22, ਮੁਹਾਲੀ ਤੋਂ 11, ਫਤਿਹਗੜ ਸਾਹਿਬ ਤੋਂ 9, ਮੋਗਾ ਤੇ ਅੰਮ੍ਰਿਤਸਰ ਤੋਂ 7-7, ਕਪੂਰਥਲਾ ਤੋਂ 6, ਪਠਾਨਕੋਟ ਤੋਂ 5, ਹੁਸ਼ਿਆਰਪੁਰ ਤੋਂ 4, ਪਟਿਆਲਾ ਤੋਂ 3, ਬਠਿੰਡਾ ਤੋਂ 2, ਗੁਰਦਾਸਪੁਰ, ਸਹੀਦ ਭਗਤ ਸਿੰਘ ਨਗਰ ਅਤੇ ਰੋਪੜ ਤੋਂ 1-1 ਕੇਸ ਸ਼ਾਮਲ ਹੈ।

ਇਸ ਨਾਲ ਹੀ 103 ਠੀਕ ਹੋਣ ਵਾਲੇ ਮਰੀਜ਼ਾ ਵਿੱਚ ਜਲੰਧਰ ਤੋਂ 40, ਪਟਿਆਲਾ ਤੋਂ 24, ਅੰਮ੍ਰਿਤਸਰ ਤੋਂ 18, ਫਤਿਹਗੜ ਸਾਹਿਬ ਤੋਂ 9, ਮੁਹਾਲੀ ਅਤੇ ਗੁਰਦਾਸਪੁਰ 4-4, ਪਠਾਨਕੋਟ ਤੋਂ 3 ਅਤੇ ਮਾਨਸਾ ਤੋਂ 1 ਸ਼ਾਮਲ ਹੈ।

ਪੰਜਾਬ ਵਿੱਚ ਹੁਣ ਕੋਰੋਨਾ ਮਰੀਜ਼ਾ ਦੀ ਗਿਣਤੀ 5568 ਹੋ ਗਈ ਹੈ, ਜਿਸ ਵਿੱਚੋਂ 3867 ਠੀਕ ਹੋ ਗਏ ਹਨ ਅਤੇ 144 ਦੀ ਮੌਤ ਹੋ ਗਈ ਹੈ ਅਤੇ ਇਸ ਸਮੇਂ 1557 ਕੋਰੋਨਾ ਮਰੀਜ਼ਾ ਦਾਂ ਇਲਾਜ ਪੰਜਾਬ ਦੇ ਵੱਖ-ਵੱਖ ਹਸਪਤਾਲਾਂ ਵਿੱਚ ਚੱਲ ਰਿਹਾ ਹੈ।

ਹੁਣ ਤੱਕ ਕੋਰੋਨਾ ਪੀੜਤਾਂ ਗਿਣਤੀ

Corona

  • ਜਿਲਾ    ਕੋਰੋਨਾ ਪੀੜਤ
  • ਅੰਮ੍ਰਿਤਸਰ  911
  • ਲੁਧਿਆਣਾ  840
  • ਜਲੰਧਰ   738
  • ਸੰਗਰੂਰ   490
  • ਪਟਿਆਲਾ  329
  • ਮੁਹਾਲੀ    265
  • ਗੁਰਦਾਸਪੁਰ  220
  • ਪਠਾਨਕੋਟ  217
  • ਤਰਨਤਾਰਨ  194
  • ਹੁਸ਼ਿਆਰਪੁਰ  178
  • ਐਸ.ਬੀ.ਐਸ. ਨਗਰ  141
  • ਮੁਕਤਸਰ   127
  • ਫਤਿਹਗੜ ਸਾਹਿਬ  120
  • ਫਰੀਦਕੋਟ  106
  • ਰੋਪੜ   108
  • ਮੋਗਾ   102
  • ਫਾਜ਼ਿਲਕਾ  91
  • ਫਿਰੋਜ਼ਪੁਰ  96
  • ਬਠਿੰਡਾ    92
  • ਕਪੂਰਥਲਾ  96
  • ਬਰਨਾਲਾ   59
  • ਮਾਨਸਾ   48
  • ਕੁਲ    5568

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ