ਜਿਲ੍ਹਾ ਸੰਗਰੂਰ ਵਿੱਚ ਕੋਰੋਨਾ ਦਾ ਕਹਿਰ ਜਾਰੀ ਅੱਜ 25 ਨਵੇਂ ਮਾਮਲੇ ਆਏ

Fight with Corona

ਜਿਲ੍ਹਾ ਸੰਗਰੂਰ ਵਿੱਚ ਕੋਰੋਨਾ ਦਾ ਕਹਿਰ ਜਾਰੀ ਅੱਜ 25 ਨਵੇਂ ਮਾਮਲੇ ਆਏ

ਸੰਗਰੂਰ, (ਗੁਰਪ੍ਰੀਤ ਸਿੰਘ) ਜਿਲ੍ਹਾ ਸੰਗਰੂਰ ਵਿੱਚ ਕੋਰੋਨਾ ਦਾ ਕਹਿਰ ਅੱਜ ਵੀ ਜਾਰੀ ਹੈ, ਅੱਜ ਸੰਗਰੂਰ ਜ਼ਿਲ੍ਹੇ ਵਿੱਚ 25 ਨਵੇਂ ਮਾਮਲੇ ਆਏ ਹਨ।
ਜਾਣਕਾਰੀ ਮੁਤਾਬਕ ਅੱਜ ਵੀ ਮਲੇਰਕੋਟਲਾ ਵਿਚ 7 ਪੋਜ਼ਿਟਿਵ ਕੇਸ ਆਏ, ਅਮਰਗੜ੍ਹ ਵਿਚ 10, ਦਿੜ੍ਹਬਾ ਵਿੱਚ 2, ਕੋਹਰੀਆਂ ਵਿੱਚ ਵੀ 2 ਮਰੀਜ, ਸ਼ੇਰਪੁਰ 2, ਇੱਕ ਬਠਿੰਡਾ ਜ਼ਿਲ੍ਹੇ ਦਾ ਪੁਲਿਸ ਮੁਲਾਜ਼ਿਮ ਤੇ 1 ਮੂਣਕ ਵਿਚ ਕੋਰੋਨਾ ਪੋਜ਼ਿਟਿਵ ਆਇਆ ਹੈ।

ਜ਼ਿਲਾ ਸੰਗਰੂਰ ਵਿੱਚ ਮਾਲੇਰਕੋਟਲਾ ਤੇ ਅਮਰਗੜ੍ਹ ਵਿੱਚ ਕੋਰੋਨਾ ਦੇ ਸਭ ਤੋਂ ਜ਼ਿਆਦਾ ਕੇਸ ਦਰਜ ਹੋ ਰਹੇ ਹਨ। ਮਾਲੇਰਕੋਟਲਾ ਵਿੱਚ ਤਾਂ ਕੋਰੋਨਾ ਪੋਜ਼ਿਟਿਵ ਮਰੀਜਾਂ ਦਾ ਅੰਕੜਾ 100 ਤੋਂ ਪਾਰ ਕਰ ਚੁੱਕਿਆ ਹੈ।

10 ਮਰੀਜਾਂ ਨੂੰ ਛੁੱਟੀ ਵੀ ਮਿਲੀ

ਜ਼ਿਲ੍ਹਾ ਸੰਗਰੂਰ ਵਿੱਚ ਜਿਥੇ ਅੱਜ 25 ਮਾਮਲੇ ਨਵੇਂ ਆਏ ਓਥੇ ਰਾਹਤ ਦੀ ਖ਼ਬਰ ਇਹ ਵੀ ਸਾਹਮਣੇ ਆਈ ਕਿ ਕੋਵਿਡ ਕੇਅਰ ਸੈਂਟਰ ਘਾਬਦਾਂ ਤੋਂ ਅੱਜ 10 ਕੋਰੋਨਾ ਮਰੀਜਾਂ ਨੂੰ ਸਿਹਤਯਾਬ ਹੋਣ ਉਪਰੰਤ ਘਰਾਂ ਨੂੰ ਭੇਜਿਆ ਗਿਆ।

Corona

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ