ਕੋਰੋਨਾ ਨੇ ਧਾਰਿਆ ਕਾਤਲ ਰੂਪ, ਪੰਜਾਬ ‘ਚ 7 ਹੋਰ ਮੌਤਾਂ ਤਾਂ 142 ਆਏ ਨਵੇਂ ਕੇਸ

Corona Active

ਸੰਗਰੂਰ ਵਿਖੇ ਕੋਰੋਨਾ ਦੇ ਨਵੇਂ ਕੇਸ ਦੇ ਨਾਲ ਹੀ ਹੋ ਰਹੀਆਂ ਹਨ ਮੌਤਾਂ

ਚੰਡੀਗੜ, (ਅਸ਼ਵਨੀ ਚਾਵਲਾ)। ਕੋਰੋਨਾ ਨੇ ਪੰਜਾਬ ਵਿੱਚ ਭਿਆਨਕ ਰੂਪ ਧਾਰ ਲਿਆ ਹੈ, ਜਿਸ ਕਾਰਨ ਹੀ ਰੋਜ਼ਾਨਾ ਮੌਤ ਹੋਣ ਦੀ ਰਫ਼ਤਾਰ ਵੀ ਕਾਫ਼ੀ ਜਿਆਦਾ ਤੇਜ਼ ਹੋ ਗਈ ਹੈ। ਵੀਰਵਾਰ ਨੂੰ ਸੂਬੇ ‘ਚ  ਵਿੱਚ ਇੱਕ ਵਾਰ ਫਿਰ 7 ਮੌਤਾਂ ਦਰਜ਼ ਕੀਤੀ ਗਈਆਂ ਹਨ। ਖ਼ਾਸ ਗੱਲ ਇਹ ਹੈ ਕਿ ਹੁਣ ਮੌਤਾਂ ਮਾਲਵੇ ਖੇਤਰ ਵਿੱਚ ਜਿਆਦਾ ਹੋ ਰਹੀਆਂ ਹਨ ਅਤੇ ਇਸੇ ਖੇਤਰ ਵਿੱਚੋਂ ਹੀ ਜਿਆਦਾ ਮਾਮਲੇ ਦਰਜ਼ ਕੀਤੇ ਜਾ ਰਹੇ ਹਨ।  ਪਹਿਲਾਂ ਦੋਆਬੇ ਵਲ ਰੁਝਾਨ ਸੀ। ਅੱਜ ਪੰਜਾਬ ਵਿੱਚ 7 ਮੌਤਾਂ ਦੇ ਨਾਲ ਹੀ 142 ਨਵੇਂ ਕੇਸ ਵੀ ਆਏ ਹਨ, ਜਿਸ ਨਾਲ ਨਵੇਂ ਕੇਸਾਂ ਦੀ ਰਫ਼ਤਾਰ ਘੱਟ ਹੁੰਦੀ ਨਜ਼ਰ ਵੀ ਨਹੀਂ ਆ ਰਹੀਂ ਹੈ। ਵੀਰਵਾਰ ਨੂੰ ਹੋਈ 7 ਮੌਤਾਂ ਵਿੱਚ ਸੰਗਰੂਰ ਅਤੇ ਅੰਮ੍ਰਿਤਸਰ ਵਿਖੇ 2-2 ਅਤੇ ਮੋਗਾ, ਤਰਨਤਾਰਨ ਤੇ ਲੁਧਿਆਣਾ ਵਿਖੇ 1-1 ਮੌਤ ਦਰਜ਼ ਕੀਤੀ ਗਈ ਹੈ।

ਇਸ ਦੇ ਨਾਲ ਹੀ ਨਵੇਂ  ਮਾਮਲਿਆ 142 ਵਿੱਚ ਅੰਮ੍ਰਿਤਸਰ ਤੋਂ 31, ਜਲੰਧਰ ਤੋਂ 25, ਸੰਗਰੂਰ ਤੋਂ 21, ਲੁਧਿਆਣਾ ਤੋਂ 19, ਪਟਿਆਲਾ ਤੋਂ 8, ਮੁਕਤਸਰ ਤੋਂ 9, ਮੋਗਾ ਤੇ ਕਪੂਰਥਲਾ ਤੋਂ 6-6, ਮੁਹਾਲੀ ਤੇ ਫਿਰੋਜ਼ਪੁਰ ਤੋਂ 4-4, ਤਰਨਤਾਰਨ, ਹੁਸ਼ਿਆਰਪੁਰ, ਫਰੀਦਕੋਟ, ਰੋਪੜ ਅਤੇ ਮਾਨਸਾ ਤੋਂ 1-1 ਨਵਾਂ ਕੇਸ ਆਇਆ ਹੈ। ਇਸ ਦੇ ਨਾਲ ਹੀ ਠੀਕ ਹੋਣ ਵਾਲੇ 93 ਮਰੀਜ਼ਾ ਵਿੱਚ ਅੰਮ੍ਰਿਤਸਰ ਤੋਂ 24, ਲੁਧਿਆਣਾ ਤੋਂ 13, ਸੰਗਰੂਰ ਤੋਂ 17, ਮੁਕਤਸਰ ਤੋਂ 7, ਫਾਜਿਲਕਾ ਤੋਂ 4, ਫਿਰੋਜ਼ਪੁਰ ਤੋਂ 3, ਰੋਪੜ ਤੇ ਗੁਰਦਾਸਪੁਰ ਤੋਂ 2-2, ਐਸਬੀਐਸ ਨਗਰ, ਪਟਿਆਲਾ ਅਤੇ ਮੋਗਾ ਤੋਂ 1-1 ਸ਼ਾਮਲ ਹੈ। ਪੰਜਾਬ ਵਿੱਚ ਹੁਣ ਕੋਰੋਨਾ ਮਰੀਜ਼ਾ ਦੀ ਗਿਣਤੀ 4769 ਹੋ ਗਈ ਹੈ, ਜਿਸ ਵਿੱਚੋਂ 3192 ਠੀਕ ਹੋ ਗਏ ਹਨ ਅਤੇ 120 ਦੀ ਮੌਤ ਹੋ ਗਈ ਹੈ ਅਤੇ ਇਸ ਸਮੇਂ 1457 ਕੋਰੋਨਾ ਮਰੀਜ਼ਾ ਦਾ ਇਲਾਜ ਪੰਜਾਬ ਦੇ ਵੱਖ-ਵੱਖ ਹਸਪਤਾਲਾਂ ਵਿੱਚ ਚਲ ਰਿਹਾ ਹੈ।

ਹੁਣ ਤੱਕ ਕੋਰੋਨਾ ਪੀੜਤਾਂ ਗਿਣਤੀ

  • ਜਿਲਾ    ਕੋਰੋਨਾ ਪੀੜਤ
  • ਅੰਮ੍ਰਿਤਸਰ  838
  • ਜਲੰਧਰ   668
  • ਲੁਧਿਆਣਾ  663
  • ਸੰਗਰੂਰ   332
  • ਪਟਿਆਲਾ  243
  • ਮੁਹਾਲੀ    228
  • ਗੁਰਦਾਸਪੁਰ  198
  • ਪਠਾਨਕੋਟ  195
  • ਤਰਨਤਾਰਨ  187
  • ਹੁਸ਼ਿਆਰਪੁਰ  166
  • ਐਸ.ਬੀ.ਐਸ. ਨਗਰ  126
  • ਮੁਕਤਸਰ   125
  • ਫਤਿਹਗੜ ਸਾਹਿਬ  101
  • ਫਰੀਦਕੋਟ  101
  • ਰੋਪੜ   95
  • ਮੋਗਾ   92
  • ਫਿਰੋਜ਼ਪੁਰ  86
  • ਬਠਿੰਡਾ    85
  • ਕਪੂਰਥਲਾ  83
  • ਫਾਜ਼ਿਲਕਾ  77
  • ਬਰਨਾਲਾ   46
  • ਮਾਨਸਾ   44
  • ਕੁਲ    4769

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ