ਦੇਸ਼ ‘ਚ ਕੋਰੋਨਾ ਤੋਂ ਪੀੜਤ ਦੋ ਲੱਖ ਤੋਂ ਵੱਧ ਮਰੀਜ਼ ਹੋਏ ਠੀਕ

Corona Active

ਦੇਸ਼ ‘ਚ ਕੋਰੋਨਾ ਤੋਂ ਪੀੜਤ ਦੋ ਲੱਖ ਤੋਂ ਵੱਧ ਮਰੀਜ਼ ਹੋਏ ਠੀਕ

ਨਵੀਂ ਦਿੱਲੀ। ਦੇਸ਼ ‘ਚ ਕੋਰੋਨਾ ਵਾਇਰਸ (ਕੋਵਿਡ-19) corona ਦੇ ਵਧਦੇ-ਘਟਦੇ ਮਾਮਲਿਆਂ ਦਰਮਿਆਨ ਹੁਣ ਤੱਕ 2 ਲੱਖ ਤੋਂ ਵੱਧ ਮਰੀਜ਼ ਠੀਕ ਹੋ ਚੁੱਕੇ ਹਨ ਤੇ ਪਿਛਲੇ ਦੋ ਦਿਨਾਂ ‘ਚ ਮ੍ਰਿਤਕਾਂ ਦੀ ਗਿਣਤੀ ‘ਚ ਵੀ ਕਮੀ ਆਈ ਹੈ।

Kovid

ਕੇਂਦਰੀ ਸਿਹਤ ਤੇ ਪਰਿਵਾਰ ਕਲਿਆਣ ਮੰਤਰਾਲੇ ਵੱਲੋਂ ਅੱਜ ਜਾਰੀ ਅੰਕੜਿਆਂ ਅਨੁਸਾਰ ਕੋਰੋਨਾ ਵਾਇਰਸ  ਦੇ 13,586 ਨਵੇਂ ਮਾਮਲਿਆਂ ਦੇ ਨਾਲ ਮਰੀਜ਼ਾਂ ਦੀ ਗਿਣਤੀ ਵਧ ਕੇ 3,80,532 ਹੋ ਗਈ ਹੈ। ਪਿਛਲੇ 24 ਘੰਟਿਆਂ ‘ਚ 336 ਵਿਅਕਤੀਆਂ ਦੀ ਮੌਤ ਹੋਈ, ਜਦੋਂਕਿ ਵੀਰਵਾਰ ਨੂੰ ਮ੍ਰਿਤਕਾਂ ਦੀ ਗਿਣਤੀ 334 ਤੇ ਬੁੱਧਵਾਰ ਨੂੰ ਇਹ ਅੰਕੜਾ 2003 ਰਿਹਾ। ਇਸ ਬਿਮਾਰੀ ਨਾਲ ਮਰਨ ਵਾਲਿਆਂ ਦੀ ਗਿਣਤੀ ਹੁਣ 12,573 ਹੋ ਗਈ ਹੈ। ਦੇਸ਼ ‘ਚ ਇਸ ਸਮੇਂ ਕੋਰੋਨਾ ਦੇ 1,63,248 ਮਾਮਲੇ ਹਨ ਤੇ 10386 ਹੋਰ ਵਿਅਕਤੀਆਂ ਦੇ ਠੀਕ ਹੋਣ ਦੇ ਨਾਲ ਠੀਕ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ 2,04,711 ਹੋ ਗਈ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।