ਦਸਵੇਂ ਦਿਨ ਵੀ ਜਾਰੀ ਰਹੀ ਪੈਟਰੋਲ-ਡੀਜ਼ਲ ਦੀ ਮਹਿੰਗਾਈ
ਨਵੀਂ ਦਿੱਲੀ (ਏਜੰਸੀ)। ਆਮ ਲੋਕਾਂ ਦੀ ਜੇਬ੍ਹ ‘ਤੇ ਪੈਟਰੋਲ-ਡੀਜ਼ਲ ਦੀ ਮਹਿੰਗਾਈ ਦਾ ਬੋਝ ਵਧਦਾ ਹੀ ਜਾ ਰਿਹਾ ਹੈ। ਤੇਲ ਵੰਡ ਕੰਪਨੀਆਂ ਨੇ ਅੱਜ ਲਗਾਤਾਰ ਦਸਵੇਂ ਦਿਨ ਇਸ ਦੀਆਂ ਕੀਮਤਾਂ ‘ਚ ਭਾਰੀ ਵਾਧਾ ਕੀਤਾ। ਦੇਸ਼ ਦੀ ਸਭ ਤੋਂ ਵੱਡੀ ਤੇਲ ਵੰਡ ਕੰਪਨੀ ਇੰਡੀਅਨ ਆਇਲ ਕਾਰਪੋਰੇਸ਼ਨ ਅਨੁਸਾਰ, ਰਾਸ਼ਟਰੀ ਰਾਜਧਾਨੀ ਦਿੱਲੀ ‘ਚ ਪੈਟਰੋਲ ਦੀ ਕੀਮਤ ਅੱਜ 47 ਪੈਸੇ ਵਧ ਕੇ 76.73 ਰੁਪਏ ਪ੍ਰਤੀ ਲੀਟਰ ‘ਤੇ ਪਹੁੰਚ ਗਈ ਜੋ 17 ਨਵੰਬਰ 2018 ਤੋਂ ਬਾਅਦ ਉੱਚ ਪੱਧਰ ‘ਤੇ ਹੈ। ਡੀਜ਼ਲ ਦੀ ਕੀਮਤ ਵੀ 57 ਪੈਸੇ ਵਧ ਕੇ 75.19 ਰੁਪਏ ਪ੍ਰਤੀ ਲੀਟਰ ‘ਤੇ ਪਹੁੰਚ ਗਈ ਜੋ 21 ਅਕਤੂਬਰ 2018 ਤੋਂ ਬਾਅਦ ਦਾ ਉੱਚ ਪੱਧਰ ਹੈ।
ਦੇਸ਼ ‘ਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਸੱਤ ਜੂਨ ਤੋਂ ਰੋਜ਼ਾਨਾ ਵਧ ਰਹੀਆਂ ਹਨ। ਇਨ੍ਹਾਂ 10 ਦਿਨਾਂ ‘ਚ ਦਿੱਲੀ ‘ਚ ਪੈਟਰੋਲ 5.47 ਰੁਪਏ ਭਾਵ 7.68 ਪ੍ਰਤੀਸ਼ਤ ਤੇ ਡੀਜ਼ਲ 5.80 ਰੁਪਏ ਮਤਲ 8.34 ਪ੍ਰਤੀਸ਼ਤ ਤੋਂ ਵੱਧ ਮਹਿੰਗਾ ਹੋ ਚੁੱਕਾ ਹੈ।
ਪੈਟਰੋਲ ਦੀ ਕੀਮਤ ਕਲਕੱਤਾ ਤੇ ਮੁੰਬਈ ‘ਚ ਅੱਜ 45-45 ਪੈਸੇ ਵਧ ਕੇ ਕ੍ਰਮਵਾਰ 78.55 ਰੁਪਏ ਅਤੇ 83.62 ਰੁਪਏ ਪ੍ਰਤੀ ਲੀਟਰ ‘ਤੇ ਪਹੁੰਚ ਗਈ। ਚੇਨੱਈ ‘ਚ ਇਹ 41 ਪੈਸੇ ਵਧ ਕੇ 80.37 ਰੁਪਏ ਪ੍ਰਤੀ ਲੀਟਰ ਰਹੀ। ਡੀਜ਼ਲ ਕਲਕੱਤਾ ‘ਚ 51 ਪੈਸੇ ਮਹਿੰਗਾ ਹੋ ਕੇ 70.84 ਰੁਪਏ, ਮੁੰਬਈ ‘ਚ 54 ਪੈਸੇ ਮਹਿੰਗਾ ਹੋ ਕੇ 73.75 ਰੁਪਏ ਅਤੇ ਚੇਨੱਈ ‘ਚ 48 ਪੈਸੇ ਦੇ ਵਾਧੇ ਨਾਲ 73.17 ਰੁਪਏ ਪ੍ਰਤੀ ਲੀਟਰ ਵਿਕਿਆ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।