ਕੋਰੋਨਾ : ਦੇਸ਼ ‘ਚ ਮਰਨ ਵਾਲਿਆਂ ਦੀ ਗਿਣਤੀ 10 ਹਜ਼ਾਰ ਦੇ ਨੇੜੇ
ਨਵੀਂ ਦਿੱਲੀ (ਏਜੰਸੀ)। ਦੇਸ਼ ‘ਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਵਾਇਰਸ (ਕੋਵਿਡ-19) ਦੇ ਸੰਕ੍ਰਮਣ ਨਾਲ 380 ਲੋਕਾਂ ਦੀ ਮੌਤ ਤੋਂ ਬਾਅਦ ਇਸ ਬਿਮਾਰੀ ਨਾਲ ਮਰਨ ਵਾਲਿਆਂ ਦੀ ਗਿਣਤੀ 10,000 ਦੇ ਕਰੀਬ ਹੋ ਗਈ ਹੈ। ਇਸ ਮਿਆਦ ‘ਚ ਸੰਕ੍ਰਮਣ ਦੇ 10,667 ਨਵੇਂ ਮਾਮਲੇ ਸਾਹਮਣੇ ਆਏ ਜਦੋਂਕਿ 10,215 ਮਰੀਜ ਤੰਦੁਰਸਤ ਹੋਏ ਹਨ।
ਕੇਂਦਰੀ ਸਿਹਤ ਤੇ ਪਰਿਵਾਰ ਕਲਿਆਣ ਮੰਤਰਾਲੇ ਵੱਲੋਂ ਮੰਗਲਵਾਰ ਨੂੰ ਜਾਰੀ ਅੰਕੜਿਆਂ ਮੁਤਾਬਿਕ ਨਵੇਂ ਮਾਮਲਿਆਂ ਦੇ ਨਾਲ ਸੰਕ੍ਰਮਿਤਾਂ ਦੀ ਗਿਣਤੀ ਵਧ ਕੇ 343091 ਹੋ ਗਈ। ਇਸ ਬਿਮਾਰੀ ਨਾਲ ਮਰਨ ਵਾਲਿਆਂ ਦੀ ਗਿਣਤੀ ਵੀ ਵਧ ਕੇ 9900 ਹੋ ਗਈ। ਦੇਸ਼ ‘ਚ ਇਸ ਸਮੇਂ ਕੋਰੋਨਾ ਦੇ 153178 ਐਕਟਿਵ ਮਾਮਲੇ ਹਨ, ਜਦੋਂਕਿ ਇਸ ਮਹਾਂਮਾਰੀ ਤੋਂ ਨਿਜ਼ਾਤ ਪਾਉਣ ਵਾਲਿਆਂ ਦੀ ਗਿਣਤੀ 180013 ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।