ਪੰਜਾਬ ਕੋਰੋਨਾ ਮਹਾਂਮਾਰੀ ਨੇ ਵਿਖਾਇਆ ਆਪਣਾ ਰੂਪ, 99 ਨਵੇਂ ਮਾਮਲੇ ਤੇ 4 ਦੀ ਹੋਈ ਮੌਤ

Fight with Corona

ਅੰਮ੍ਰਿਤਸਰ ਵਿਖੇ 63 ਤੇ ਲੁਧਿਆਣਾ ਆਏ 12 ਨਵੇਂ ਮਾਮਲੇ

ਪੰਜਾਬ ਦਾ ਅੰਕੜਾ ਪੁੱਜ ਗਿਆ 3 ਹਜ਼ਾਰ ਦੇ ਨੇੜੇ, ਕੁਲ ਕੇਸ ਹੋਏ 2986

ਚੰਡੀਗੜ, (ਅਸ਼ਵਨੀ ਚਾਵਲਾ)। ਪੰਜਾਬ ਵਿੱਚ ਕੋਰੋਨਾ ਮਹਾਂਮਾਰੀ ਨੇ ਆਪਣਾ ਅਸਲੀ ਰੂਪ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ।  ਪਿਛਲੇ 24 ਘੰਟਿਆ ਦੌਰਾਨ 99 ਨਵੇਂ ਮਾਮਲੇ ਆਏ ਹਨ ਤਾਂ 4 ਦੀ ਮੌਤ ਵੀ ਹੋ ਗਈ ਹੈ। ਪੰਜਾਬ ਹੁਣ ਤੱਕ ਦੀ ਸਭ ਤੋਂ ਮਾੜੀ ਸਥਿਤੀ ਵੱਲ ਜਾ ਰਿਹਾ ਹੈ। ਸ਼ੁੱਕਰਵਾਰ ਨੂੰ ਮੁੜ ਜਿਆਦਾ ਅਸਰ ਅੰਮ੍ਰਿਤਸਰ ਵਿਖੇ ਹੀ ਦਿਖਾਈ ਦਿੱਤਾ ਹੈ। ਜਿਥੇ ਕਿ 63 ਨਵੇਂ ਮਾਮਲੇ ਆਉਣ ਦੇ ਨਾਲ ਹੀ 4 ਵਿਚੋਂ 3 ਦੀ ਮੌਤ ਅੰਮ੍ਰਿਤਸਰ ਵਿਖੇ ਹੀ ਹੋਈ ਹੈ। ਪੰਜਾਬ ਸਰਕਾਰ ਲਈ ਅੰਮ੍ਰਿਤਸਰ ਵਿਖੇ ਵਿਗੜਦੇ ਹਾਲਾਤ ਸਿਰਦਰਦੀ ਬਣਦੇ ਨਜ਼ਰ ਆ ਰਹੇ ਹਨ ਪੰਜਾਬ ਇਸ ਸਮੇਂ 3 ਹਜ਼ਾਰ ਕੇਸ ਤੱਕ ਪੁੱਜਣ ਦੀ ਤਿਆਰੀ ਕਰ ਰਿਹਾ ਹੈ। ਸ਼ੁੱਕਰਵਾਰ ਨੂੰ ਪੰਜਾਬ ਵਿੱਚ ਕੁਲ ਮਾਮਲੇ 2986 ਹੋ ਗਏ ਸਨ।

Kovid

ਨਵੇਂ ਮਾਮਲਿਆ ਵਿੱਚ ਅੰਮ੍ਰਿਤਸਰ ਵਿਖੇ 63, ਲੁਧਿਆਣਾ ਵਿਖੇ 12, ਸੰਗਰੂਰ ਤੇ ਰੋਪੜ ਵਿਖੇ 5-5, ਮੁਹਾਲੀ ਵਿਖੇ ਤੇ ਜਲੰਧਰ ਵਿਖੇ 3-3, ਐਸਬੀਐਸ ਨਗਰ, ਹੁਸ਼ਿਆਰਪੁਰ ਅਤੇ ਫਾਜਿਲਕਾ ਵਿਖੇ 2-2, ਬਰਨਾਲਾ ਤੇ ਫਿਰੋਜ਼ਪੁਰ ਵਿਖੇ 1-1 ਨਵਾਂ ਕੇਸ ਆਇਆ ਹੈ। ਇਥੇ ਹੀ ਅੰਮ੍ਰਿਤਸਰ ਵਿਖੇ 3 ਅਤੇ ਜਲੰਧਰ ਵਿਖੇ 1 ਮੌਤ ਹੋਣ ਦਾ ਸਮਾਚਾਰ ਮਿਲ ਰਿਹਾ ਹੈ। ਇਸ ਨਾਲ ਹੀ ਠੀਕ ਹੋਣ ਵਾਲੇ 23 ਵਿੱਚ ਜਲੰਧਰ ਤੇ ਪਟਿਆਲਾ 4-4, ਪਠਾਨਕੋਟ 4, ਗੁਰਦਾਸਪੁਰ 2, ਲੁਧਿਆਣਾ, ਸੰਗਰੂਰ, ਫਤਿਹਗੜ੍ਹ ਸਾਹਿਬ ਤੇ ਫਾਜਿਲਕਾ ਵਿਖੇ 1-1 ਠੀਕ ਹੋ ਕੇ ਮਰੀਜ਼ ਆਪਣੇ ਘਰ ਪਰਤੇ ਹਨ।

ਪੰਜਾਬ ਵਿੱਚ ਹੁਣ ਕੋਰੋਨਾ ਮਰੀਜ਼ਾ ਦੀ ਗਿਣਤੀ 2986 ਹੋ ਗਈ ਹੈ, ਜਿਸ ਵਿੱਚੋਂ 2282 ਠੀਕ ਹੋ ਗਏ ਹਨ ਅਤੇ 63 ਦੀ ਮੌਤ ਹੋ ਗਈ ਹੈ ਅਤੇ ਇਸ ਸਮੇਂ 641 ਕੋਰੋਨਾ ਮਰੀਜ਼ਾ ਦਾ ਇਲਾਜ ਪੰਜਾਬ ਦੇ ਵੱਖ-ਵੱਖ ਹਸਪਤਾਲਾਂ ਵਿੱਚ ਚਲ ਰਿਹਾ ਹੈ।

ਹੁਣ ਤੱਕ ਕੋਰੋਨਾ ਪੀੜਤਾਂ ਗਿਣਤੀ

  • ਜਿਲਾ    ਕੋਰੋਨਾ ਪੀੜਤ
  • ਅੰਮ੍ਰਿਤਸਰ  592
  • ਜਲੰਧਰ   319
  • ਲੁਧਿਆਣਾ  307
  • ਗੁਰਦਾਸਪੁਰ  166
  • ਤਰਨਤਾਰਨ  160
  • ਪਟਿਆਲਾ  148
  • ਮੁਹਾਲੀ    143
  • ਹੁਸ਼ਿਆਰਪੁਰ  137
  • ਸੰਗਰੂਰ   135
  • ਪਠਾਨਕੋਟ  132
  • ਐਸ.ਬੀ.ਐਸ. ਨਗਰ  114
  • ਫਰੀਦਕੋਟ  86
  • ਰੋਪੜ   76
  • ਫਤਿਹਗੜ ਸਾਹਿਬ  73
  • ਮੁਕਤਸਰ   72
  • ਮੋਗਾ   69
  • ਬਠਿੰਡਾ    56
  • ਫਾਜ਼ਿਲਕਾ  50
  • ਫਿਰੋਜ਼ਪੁਰ  47
  • ਕਪੂਰਥਲਾ  41
  • ਮਾਨਸਾ   34
  • ਬਰਨਾਲਾ   29
  • ਕੁਲ    2986

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।