ਅਰਥਵਿਵਸਥਾ ਨੂੰ ਲੀਹ ‘ਤੇ ਲਿਆਉਣ ਦੀ ਚੁਣੌਤੀ
ਕੋਰੋਨਾ ਵਾਇਰਸ ਦਾ ਕਹਿਰ ਦੇਸ਼ ‘ਚ ਜ਼ਾਰੀ ਹੈ ਪੀੜਤਾਂ ਦੀ ਗਿਣਤੀ ਡੇਢ ਲੱਖ ਦਾ ਅੰਕੜਾ ਪਾਰ ਕਰ ਚੁੱਕੀ ਹੈ ਇੰਫੈਕਸ਼ਨ ਦਾ ਫੈਲਾਅ ਰੋਕਣ ‘ਚ ਲਾਕਡਾਊਨ ਨੇ ਅਹਿਮ ਭੂਮਿਕਾ ਨਿਭਾਈ ਹੈ, ਇਸ ਨੂੰ ਮਾਹਿਰਾਂ ਨੇ ਵੀ ਮੰਨਿਆ ਹੈ ਪਰ ਲਾਕਡਾਊਨ ਕਾਰਨ ਆਰਥਿਕ ਗਤੀਵਿਧੀਆਂ ਇਕਦਮ ਠੱਪ ਹੋ ਗਈਆਂ ਹਨ ਆਰਥਿਕ ਗਤੀਵਿਧੀਆਂ ਦਾ ਬੰਦ ਹੋਣਾ ਇਕੱਠਿਆਂ ਕਈ ਮੁਸੀਬਤਾਂ ਲੈ ਕੇ ਆਇਆ ਹੈ
ਸਭ ਤੋਂ ਜ਼ਿਆਦਾ ਪ੍ਰੇਸ਼ਾਨੀ ਗਰੀਬ ਅਤੇ ਮਜ਼ਦੂਰ ਵਰਗ ਨੂੰ ਹੋਈ ਰੋਜ਼ਾਨਾ ਕਮਾਉਣ ਅਤੇ ਖਾਣ ਵਾਲਾ ਤਬਕਾ ਤਾਂ ਸੜਕ ‘ਤੇ ਹੀ ਆ ਗਿਆ ਰੋਜੀ ਰੋਟੀ ਦੇ ਸਵਾਲ ਤੋਂ ਪ੍ਰੇਸ਼ਾਨ ਮਜ਼ਦੂਰ ਵਰਗ ਮਹਾਂਨਗਰਾਂ ਤੇ ਸ਼ਹਿਰਾਂ ਨੂੰ ਛੱਡ ਕੇ ਆਪਣੇ ਪਿੰਡ ਅਤੇ ਘਰ ਨੂੰ ਪਰਤ ਰਿਹਾ ਹੈ ਹੁਣ ਤੱਕ ਲੱਖਾਂ ਪ੍ਰਵਾਸੀ ਮਜ਼ਦੂਰ ਆਪਣੇ ਘਰਾਂ ਨੂੰ ਪਰਤ ਚੁੱਕੇ ਹਨ ਕੋਰੋਨਾ ਦਾ ਪ੍ਰਭਾਵ ਕਦੋਂ ਤੱਕ ਰਹੇਗਾ
ਇਹ ਮਾਹਿਰਾਂ ਨੂੰ ਵੀ ਚੰਗੀ ਤਰ੍ਹਾਂ ਪਤਾ ਨਹੀਂ ਹੈ ਅਜਿਹੇ ‘ਚ ਲੰਮੇ ਸਮੇਂ ਤੱਕ ਤਾਲਾਬੰਦੀ ਸੰਭਵ ਵੀ ਨਹੀਂ ਹੈ? ਕੋਰੋਨਾ ਕਾਰਨ ਲੀਹੋਂ ਲੱਥੀ ਅਰਥ ਵਿਵਸਥਾ ਨੂੰ ਲੀਹ ‘ਤੇ ਲਿਆਉਣ ਲਈ ਹੀ ਕੇਂਦਰ ਸਰਕਾਰ ਨੇ 20 ਲੱਖ ਕਰੋੜ ਰੁਪਏ ਦੇ ਪੈਕੇਜ ਦਾ ਵੀ ਐਲਾਨ ਕੀਤਾ ਹੈ ਮੱਧਮ ਵਰਗ, ਗਰੀਬ, ਕਿਸਾਨ ਅਤੇ ਮਜ਼ਦੂਰ ਵਰਗ ‘ਤੇ ਸਰਕਾਰ ਦਾ ਫੋਕਸ ਹੈ ਫਿਲਹਾਲ ਲਾਕਡਾਊਨ ਤੋਂ ਬਾਅਦ ਪੈਦਾ ਹੋਏ ਹਾਲਾਤਾਂ ਤੋਂ ਬਾਅਦ ਚੀਜ਼ਾਂ ਨੂੰ ਲੀਹ ‘ਤੇ ਲਿਆਉਣ ਲਈ ਹਵਾਈ ਸੇਵਾ ਸ਼ੁਰੂ ਹੋਣਾ ਰਾਹਤਕਾਰੀ ਹੈ
ਭਾਰਤੀ ਅਰਥਵਿਵਸਥਾ ‘ਤੇ ਨਿਗ੍ਹਾ ਮਾਰੀਏ ਤਾਂ ਸਾਡੀ ਅਰਥਵਿਵਸਥਾ ਦੀ ਸਭ ਤੋਂ ਕਮਜ਼ੋਰ ਅਬਾਦੀ ਭਾਵ ਕਿਸਾਨ, ਅਸੰਗਠਿਤ ਖੇਤਰ ‘ਚ ਕੰਮ ਕਰਨ ਵਾਲੇ ਮਜ਼ਦੂਰ, ਰੋਜ਼ਾਨਾ ਮਜ਼ਦੂਰੀ ਲਈ ਸ਼ਹਿਰਾਂ ‘ਚ ਸੜਕਾਂ ਦੇ ਕੰਢੇ ਛੋਟਾ-ਮੋਟਾ ਵਪਾਰ ਕਰਕੇ ਜ਼ਿੰਦਗੀ ਗਜ਼ਾਰਨ ਵਾਲੇ ਲੋਕ ਹਨ ਉੱਥੇ ਦੂਜੇ ਪਾਸੇ ਭਾਰਤੀ ਅਰਥਵਿਵਸਥਾ ‘ਚ ਉਤਪਾਦਨ ਕਰਨ ਵਾਲੇ ਭਾਵ ਉਹ ਖੇਤਰ ਜੋ ਇਸ ਦੇਸ਼ ‘ਚ ਪੂੰਜੀ ਅਤੇ ਗੈਰ-ਪੂੰਜੀ ਵਸਤੂਆਂ ਦਾ ਉਤਪਾਦਨ ਕਰਦਾ ਹੈ
ਆਮ ਭਾਸ਼ਾ ‘ਚ ਕਹੀਏ ਤਾਂ ਮੈਨੂਫੈਕਚਰਿੰਗ ਸੈਕਟਰ ਜਾਂ ਬਿਜਨਸ ਸੈਕਟਰ ਦੁਨੀਆ ਭਰ ਦੀਆਂ ਸਰਕਾਰਾਂ ਇਨ੍ਹਾਂ ਦੋਵਾਂ ਹੀ ਪਹਿਲੂਆਂ ‘ਤੇ ਕੰਮ ਕਰ ਰਹੀਆਂ ਹਨ ਸਰਕਾਰਾਂ ਨੇ ਆਪਣੇ ਦੇਸ਼ ‘ਚ ਸਥਿਤੀ ਨਾਲ ਨਜਿੱਠਣ ਲਈ ਵੱਡੇ ਰਾਹਤ ਪੈਕੇਜ਼ ਦਾ ਐਲਾਨ ਕੀਤਾ ਹੈ ਅਤੇ ਉੇਸੇ ਲੜੀ ‘ਚ ਭਾਰਤ ਸਰਕਾਰ ਨੇ ਵੀ ਗਰੀਬਾਂ ਦੀ ਮੱਦਦ ਲਈ ਇੱਕ ਵੱਡੇ ਪੈਕੇਜ ਦਾ ਐਲਾਨ ਕੀਤਾ ਹੈ ਉਹ ਵੱਖਰੀ ਗੱਲ ਹੈ ਕਿ ਪੈਕੇਜ ਦਾ ਅਸਰ ਜ਼ਮੀਨ ‘ਤੇ ਦਿਸਦੇ-ਦਿਸਦੇ ਨਜ਼ਰ ਆਵੇਗਾ
ਇਨ੍ਹਾਂ ਹਾਲਾਤਾਂ ਕਾਰਨ ਹੀ ਕੇਂਦਰ ਸਰਕਾਰ ਨੇ ਸੂਬਾ ਸਰਕਾਰਾਂ ਨਾਲ ਵਿਚਾਰ-ਵਟਾਂਦਰੇ ਤੋਂ ਬਾਅਦ ਲਾਕਡਾਊਨ ‘ਚ ਕਈ ਰਿਆਇਤਾਂ ਦਿੱਤੀਆਂ ਹਨ, ਜਿਸ ਕਾਰਨ ਡਾਵਾਂਡੋਲ ਹੁੰਦੀ ਅਰਥਵਿਵਸਥਾ ਨੂੰ ਸੰਭਾਲਿਆ ਜਾ ਸਕਿਆ ਅਰਥਵਿਵਸਥਾ ਨੂੰ ਰਫਤਾਰ ਦੇਣ ਲਈ ਆਰਥਿਕ ਗਤੀਵਿਧੀਆਂ ਦਾ ਸੰਚਾਲਨ ਸ਼ਰਤਾਂ ਨਾਲ ਸ਼ੁਰੂ ਕਰਵਾ ਦਿੱਤਾ ਹੈ ਇਸ ਦੇ ਸਕਾਰਾਤਮਕ ਪ੍ਰਭਾਵ ਦਿਸਣ ਵੀ ਲੱਗੇ ਹਨ
ਲਾਕਡਾਊਨ ਦੇ ਦੋ ਮਹੀਨੇ ਲੰਘ ਜਾਣ ਤੋਂ ਬਾਅਦ ਦੇਸ਼ ‘ਚ ਹਵਾਈ ਸਫਰ ਦੀ ਸ਼ੁਰੂਆਤ ਹੋਈ ਅਰਥਵਿਵਸਥਾ ਦੇ ਨਜ਼ਰੀਏ ਨਾਲ ਇਹ ਬੇਹੱਦ ਜ਼ਰੂਰੀ ਸੀ, ਕਿਉਂਕਿ ਆਮਦਨ ਦਾ ਇੱਕ ਵੱਡਾ ਹਿੱਸਾ ਸਾਡੀ ਘਰੇਲੂ ਹਵਾਈ ਸੇਵਾਵਾਂ ਤੋਂ ਹੀ ਆਉਂਦਾ ਹੈ ਲਾਕਡਾਊਨ ਕਾਰਨ ਨਾਗਰ ਹਵਾਈ ਖੇਤਰ ਨੂੰ ਲਗਭਗ 25,000 ਕਰੋੜ ਰੁਪਏ ਦਾ ਘਾਟਾ ਸਹਿਣਾ ਪਿਆ ਹੈ ਸੋਮਵਾਰ ਤੋਂ ਦੇਸ਼ ਦੇ ਅਸਮਾਨ ‘ਚ ਘਰੇਲੂ ਉਡਾਣਾਂ ਨੇ ਆਪਣੇ ਖੰਬ ਖਿਲਾਰ ਦਿੱਤੇ ਲਗਭਗ 1000 ਉਡਾਣਾਂ ਦੀ ਆਵਾਜਾਈ ਇੱਕ ਹੀ ਦਿਨ ‘ਚ ਹੋਈ
ਘਰੇਲੂ ਹਵਾਈ ਸੇਵਾਵਾਂ ਸ਼ੁਰੂ ਹੋਣ ਨਾਲ ਅਰਥਵਿਵਸਥਾ ਨੂੰ ਤਾਂ ਬਲ ਮਿਲੇਗਾ ਹੀ ਉੱਥੇ ਵੱਖ-ਵੱਖ ਸ਼ਹਿਰਾਂ ‘ਚ ਫਸੇ ਲੋਕ ਆਪਣੀਆਂ ਮੰਜ਼ਿਲਾਂ ਤੱਕ ਆਸਾਨੀ ਨਾਲ ਪਹੁੰਚ ਵੀ ਸਕਣਗੇ ਕੋਰੋਨਾ ਕੌਮਾਂਤਰੀ ਮਹਾਂਮਾਰੀ ਦੇ ਵਧਦੇ ਫੈਲਾਅ ਦੇ ਬਾਵਜ਼ੂਦ ਘਰੇਲੂ ਉਡਾਣਾਂ ਦਾ ਫੈਸਲਾ ਲੈਣਾ ਪਿਆ ਕੇਂਦਰ ਸਰਕਾਰ ਇਸ ਗੇੜ ਤੋਂ ਬਾਅਦ ਕੌਮਾਂਤਰੀ ਉਡਾਣਾਂ ਨੂੰ ਖੋਲ੍ਹਣ ‘ਤੇ ਵਿਚਾਰ ਕਰੇਗੀ
ਪਿਛਲੇ ਦਿਨੀਂ ਹੀ ਸ਼ਹਿਰੀ ਹਵਾਬਾਜ਼ੀ ਹਵਾਈ ਮੰਤਰੀ ਹਰਦੀਪ ਸਿੰਘ ਪੁਰੀ ਨੇ ਕਿਹਾ ਸੀ ਕਿ ਭਾਰਤ ਅਗਸਤ ਤੋਂ ਪਹਿਲਾਂ ਵੱਡੀ ਗਿਣਤੀ ‘ਚ ਕੌਮਾਂਤਰੀ ਯਾਤਰੀ ਉਡਾਣਾਂ ਨੂੰ ਫਿਰ ਤੋਂ ਸ਼ੁਰੂ ਕਰਨ ਦੀ ਕੋਸ਼ਿਸ਼ ਕਰੇਗਾ ਕੌਮਾਂਤਰੀ ਏਅਰ ਟਰਾਂਸਪੋਰਟ ਐਸੋਸੀਏਸ਼ਨ ਅਨੁਸਾਰ ਹਵਾਈ ਉਦਯੋਗ ਨੂੰ ਯਾਤਰੀਆਂ ਤੋਂ ਹੋਣ ਵਾਲੇ ਕਾਰੋਬਾਰ ‘ਚ ਘੱਟੋ-ਘੱਟ 63 ਅਰਬ ਡਾਲਰ ਦਾ ਨੁਕਸਾਨ ਹੋ ਸਕਦਾ ਹੈ
ਇਸ ਅਨੁਮਾਨ ‘ਚ ਮਾਲ ਦੀ ਢੋਆ-ਢੁਆਈ ਦੇ ਵਪਾਰ ਨੂੰ ਹੋਣ ਵਾਲਾ ਨੁਕਸਾਨ ਵੀ ਸ਼ਾਮਲ ਨਹੀਂ ਹੈ ਵਰਤਮਾਨ ਦੀ ਗੱਲ ਕਰੀਏ ਤਾਂ ਭਾਰਤੀ ਅਰਥਵਿਵਸਥਾ ਇੱਕ ਵੱਡੇ ਸੰਕਟ ਵੱਲ ਵਧ ਰਹੀ ਹੈ ਵੱਖ-ਵੱਖ ਪ੍ਰਸਿੱਧ ਕੌਮਾਂਤਰੀ ਸੰਸਥਾਵਾਂ ਨੇ ਭਾਰਤ ਦੀ ਆਰਥਿਕ ਵਾਧਾ ਦਰ ਸਬੰਧੀ ਜੋ ਮੁਲਾਂਕਣ ਜਾਰੀ ਕੀਤੇ ਹਨ, ਉਹ ਚਿੰਤਾਜਨਕ ਹਨ ਆਈਐਮਐਫ, ਵਰਲਡ ਬੈਂਕ, ਏਡੀਬੀ ਤੇ ਮੂਡੀਜ ਜਿਹੀਆਂ ਸੰਸਥਾਵਾਂ ਨੇ ਭਾਰਤ ਦੀ ਆਰਥਿਕ ਵਾਧਾ ਦਰ ਦੇ ਅਨੁਮਾਨ ‘ਚ ਇੱਕ ਵੱਡੀ ਕਟੌਤੀ ਕੀਤੀ ਹੈ
ਆਈਐਮਐਫ ਅਨੁਸਾਰ ਭਾਰਤ ਦੀ ਜੀਡੀਪੀ ਵਿਕਾਸ ਦਰ 1.9 ਫੀਸਦੀ ਰਹਿ ਸਕਦੀ ਹੈ ਵਿਸ਼ਵ ਬੈਂਕ ਨੇ ਦੋ ਸੰਭਾਵਨਾਵਾਂ ਪ੍ਰਗਟਾਈਆਂ ਹਨ ਪਹਿਲੀ ਸੰਭਾਵਨਾ ਇਹ ਹੈ ਕਿ ਜੇਕਰ ਭਾਰਤ ਸਹੀ ਸਮੇਂ ‘ਤੇ ਸਹੀ ਢੰਗ ਨਾਲ ਇਸ ਨੂੰ ਕੰਟਰੋਲ ਕਰਨ ‘ਚ ਸਫਲ ਰਿਹਾ ਤਾਂ ਅਰਥਵਿਵਸਥਾ ‘ਚ ਜੀਡੀਪੀ ਵਾਧਾ ਦਰ 4 ਫੀਸਦੀ ਰਹੇਗਾ ਜੇਕਰ ਸੰਕਟ ਹੋਰ ਵਧਦਾ ਹੈ ਤੇ ਲਾਕਡਾਊਨ ਨੂੰ ਅੱਗੇ ਵਧਾਇਆ ਜਾਂਦਾ ਹੈ ਤਾਂ ਉਦੋਂ ਇਹ ਵਾਧਾ ਦਰ ਘੱਟ ਕੇ 1.5 ਫੀਸਦੀ ਹੋ ਜਾਵੇਗੀ
ਇਨ੍ਹਾਂ ਸਾਰੀਆਂ ਸਮੱਸਿਆਵਾਂ ਦਰਮਿਆਨ ਭਾਰਤੀ ਅਰਥਵਿਵਸਥਾ ਰਿਵਰਸ ਮਾਈਗ੍ਰੇਸ਼ਨ ਨੂੰ ਵੀ ਵੇਖ ਰਹੀ ਹੈ ਹਾਲੇ ਇਹ ਦੇਸ਼ ਅੰਦਰ ਹੀ ਹੋ ਰਿਹਾ ਹੈ ਜਿੱਥੇ ਲੋਕ ਸ਼ਹਿਰਾਂ ਤੋਂ ਵਾਪਸ ਪਿੰਡ ਵੱਲ ਪਰਤ ਰਹੇ ਹਨ ਕੌਮਾਂਤਰੀ ਪੱਧਰ ‘ਤੇ ਵੀ ਇਹ ਵੱਡੇ ਪੱਧਰ ‘ਤੇ ਸੰਭਵ ਹੈ ਉਦਾਹਰਨ ਦੇ ਰੂਪ ‘ਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅਮਰੀਕਾ ‘ਚ ਇੰਮੀਗ੍ਰੇੇਸ਼ਨ ਰੋਕਣ ਦੀ ਤਜਵੀਜ਼ ‘ਤੇ ਦਸਤਖਤ ਕਰ ਦਿੱਤੇ ਹਨ ਹੁਣ ਆਉਣ ਵਾਲੇ ਦਿਨਾਂ ਤੱਕ ਅਮਰੀਕਾ ‘ਚ ਕਿਸੇ ਬਾਹਰੀ ਵਿਅਕਤੀ ਨੂੰ ਰੁਜ਼ਗਾਰ ਦੇ ਮੌਕੇ ਹਾਸਲ ਨਹੀਂ ਹੋਣਗੇ
ਭਾਵ ਲੜਾਈ ਸੰਕਟ ਦਰਮਿਆਨ ਖਤਮ ਹੋ ਰਹੀਆਂ ਨੌਕਰੀਆਂ ਨੂੰ ਵੇਖਦਿਆਂ ਫੈਸਲਾ ਲਿਆ ਗਿਆ ਹੈ ਜਿੱਥੇ ਅਮਰੀਕੀ ਸਰਕਾਰ ਹੁਣ ਇਨ੍ਹਾਂ ਦੀ ਜਗ੍ਹਾ ਸਥਾਨਕ ਲੋਕਾਂ ਨੂੰ ਰੁਜ਼ਗਾਰ ਦੇਵੇਗੀ ਇਸ ਸੰਕਟ ਨੇ ਅਮਰੀਕਾ ‘ਚ ਵੀ ਬੇਰੁਜ਼ਗਾਰੀ ਨੂੰ ਉੱਚ ਪੱਧਰ ‘ਤੇ ਪਹੁੰਚਾ ਦਿੱਤਾ ਹੈ ਭਾਰਤ ਸਬੰਧੀ ਗੱਲ ਕਰੀਏ ਤਾਂ ਸੀਐਮਆਈਈ ਦੇ ਅੰਕੜਿਆਂ ਅਨੁਸਾਰ ਲਾਕਡਾਊਨ ਕਾਰਨ ਕੁੱਲ 12 ਕਰੋੜ ਨੌਕਰੀਆਂ ਚਲੀਆਂ ਗਈਆਂ ਹਨ
ਭਾਰਤ ਦੇ ਆਟੋਮੋਬਾਇਲ ਉੁਦਯੋਗ ‘ਚ ਲਗਭਗ 3.7 ਕਰੋੜ ਵਿਅਕਤੀ ਕੰਮ ਕਰਦੇ ਹਨ ਭਾਰਤ ‘ਚ ਆਟੋ ਉਦਯੋਗ ਪਹਿਲਾਂ ਤੋਂ ਹੀ ਆਰਥਿਕ ਸੁਸਤੀ ਦਾ ਸ਼ਿਕਾਰ ਸੀ ਹੁਣ ਇਹ ਹੋਰ ਪ੍ਰਭਾਵਿਤ ਹੋ ਸਕਦਾ ਹੈ ਲਾਕਡਾਊਨ ਦੇ ਦੌਰ ‘ਚ ਪ੍ਰਧਾਨ ਮੰਤਰੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਸਾਥੀ ਮੁਲਾਜ਼ਮਾਂ ਨੂੰ ਸਹਿਯੋਗ ਦੇਣ ਇਸ ਦੇ ਬਾਵਜ਼ੂਦ ਵੀ ਵੱਡੇ ਸੰਸਥਾਨ ਜਾਂ ਤਾਂ ਤਨਖਾਹ ‘ਚ ਕਟੌਤੀ ਕਰਨ ਲੱਗੇ ਹਨ ਜਾਂ ਮੁਲਾਜ਼ਮਾਂ ਨੂੰ ਘਰ ਦਾ ਰਸਤਾ ਵਿਖਾਉਣ ਲੱਗੇ ਹਨ
ਅਜਿਹੇ ‘ਚ ਮੰਦੀ ਦਾ ਡਰ ਵਧਣਾ ਹੀ ਹੈ ਅਤੇ ਮੰਦੀ ਦਾ ਇਹ ਡਰ ਹੀ ਬੇਰੁਜ਼ਗਾਰੀ ਦੀ ਸ਼ੰਕਾ ਦਾ ਕਾਰਨ ਬਣਦਾ ਹੈ ਡਬਲਯੂਐਚਓ ਦੀ ਮੰਨੀਏ ਤਾਂ ਕੋਵਿਡ-19 ਦੇ ਸੰਕਟ ਦਾ ਹਾਲੇ ਸਭ ਤੋਂ ਬੁਰਾ ਗੇੜ ਆਉਣਾ ਬਾਕੀ ਹੈ ਅਸੀਂ ਹਾਲੇ ਸਿਰਫ ਸੰਭਾਵਨਾਵਾਂ ਪ੍ਰਗਟਾ ਸਕਦੇ ਹਾਂ ਪਰ ਇਹ ਜ਼ਰੂਰ ਸਪੱਸ਼ਟ ਹੁੰਦਾ ਜਾ ਰਿਹਾ ਹੈ ਕਿ ਅਰਥਵਿਵਸਥਾ ‘ਚ ਮੰਗ ਅਤੇ ਸਪਲਾਈ ਆਧਾਰਿਤ ਸੁਸਤੀ ਦੇ ਨਾਲ-ਨਾਲ ਬੇਰੁਜ਼ਗਾਰੀ ਦਾ ਭਿਆਨਕ ਸੰਕਟ ਆ ਰਿਹਾ ਹੈ
ਨਕਾਰਾਤਮਕ ਬਣੇ ਮਾਹੌਲ ‘ਚ ਭਾਰਤੀ ਅਰਥਵਿਵਸਥਾ ਸਬੰਧੀ ਚੰਗੀ ਗੱਲ ਕਹੀ ਹੈ ਐੱਚਡੀਐੱਫਸੀ ਬੈਂਕ ਦੇ ਮੈਨੇਜਿੰਗ ਡਾਇਰੈਕਟਰ ਅਦਿੱਤਿਆ ਪੁਰੀ ਨੇ ਹਾਲ ਹੀ ‘ਚ ਇੱਕ ਇੰਟਰਵਿਊ ‘ਚ ਕਿਹਾ ਹੈ ਕਿ ਕੋਰੋਨਾ ਨਾਲ ਨਜਿੱਠਣ ਤੋਂ ਬਾਅਦ ਭਾਰਤ ਦੀ ਅਰਥਵਿਵਸਥਾ ਨੂੰ ਉਹੋ ਜਿਹਾ ਨੁਕਸਾਨ ਨਹੀਂ ਹੋਣ ਵਾਲਾ ਹੈ, ਜਿਹੋ ਜਿਹੀ ਸ਼ੰਕਾ ਪ੍ਰਗਟਾਈ ਜਾ ਰਹੀ ਹੈ
ਕੋਵਿਡ-19 ਸੰਕਟ ਆਉਣ ਤੋਂ ਪਹਿਲਾਂ ਭਾਰਤੀ ਅਰਥਵਿਵਸਥਾ ਨਾਮਾਤਰ ਜੀਡੀਪੀ ਦੇ ਆਧਾਰ ‘ਤੇ ਚਾਰ ਦਹਾਕਿਆਂ ਦੇ ਹੇਠਲੇ ਪੱਧਰ ‘ਤੇ ਸੀ ਬੇਰੁਜ਼ਗਾਰੀ ਦੀ ਦਰ ਪਿਛਲੇ ਚਾਰ ਦਹਾਕਿਆਂ ‘ਚ ਸਭ ਤੋਂ ਜ਼ਿਆਦਾ ਸੀ ਤੇ ਗ੍ਰਾਮੀਣ ਮੰਗ ਪਿਛਲੇ ਚਾਰ ਦਹਾਕਿਆਂ ‘ਚ ਸਭ ਤੋਂ ਹੇਠਲੇ ਪੱਧਰ ‘ਤੇ ਸੀ
ਇਸ ਲਈ ਬਿਹਤਰ ਇਹ ਹੋਵੇਗਾ ਕਿ ਜਾਰੀ ਆਰਥਿਕ ਸੰਕਟ ਨੂੰ ਸਮਝਣ ਲਈ ਪਿਛਲੇ ਦੋ ਸਾਲ ਤੋਂ ਚੱਲ ਰਹੇ ਆਰਥਿਕ ਸੰਕਟ ਨੂੰ ਵੀ ਧਿਆਨ ‘ਚ ਲਿਆਂਦਾ ਜਾਵੇ ਉਦੋਂ ਜਾ ਕੇ ਕਿਤੇ ਕੋਵਿਡ-19 ਸੰਕਟ ਤੋਂ ਬਾਅਦ ਭਾਰਤੀ ਅਰਥਵਿਵਸਥਾ ਨੂੰ ਮੁੜ ਤੇਜ਼ੀ ਨਾਲ ਅੱਗੇ ਵਧਾਉਣ ਲਈ ਇੱਕ ਮਜ਼ਬੂਤ ਨੀਤੀ ਦਾ ਨਿਰਮਾਣ ਹੋ ਸਕਦਾ ਹੈ
ਇਹ ਸੱਚ ਹੈ ਕਿ ਕੋਰੋਨਾ ਕਾਰਨ ਸਾਡੀ ਅਰਥਵਿਵਸਥਾ ‘ਤੇ ਅਸਰ ਪਵੇਗਾ ਪਰ ਇਹ ਵੀ ਤੈਅ ਮੰਨ ਲਓ ਕਿ ਹਾਲਾਤ ਇੰਨੇ ਵੀ ਮਾੜੇ ਨਹੀਂ ਹੋਣ ਜਾ ਰਹੇ ਕਿ ਅਸੀਂ ਸਿਰ ‘ਤੇ ਹੱਥ ਰੱਖ ਕੇ ਬੈਠ ਜਾਈਏ ਤੇ ਹਾਏ ਤੌਬਾ ਹੀ ਕਰਦੇ ਰਹੀਏ ਸਿਰਫ ਜ਼ਰੂਰਤ ਇਹ ਹੈ ਕਿ ਅਸੀਂ ਧੀਰਜ ਰੱਖੀਏ ਤੇ ਕੋਰੋਨਾ ਤੋਂ ਬਚਣ ਲਈ ਸੋਸ਼ਲ ਡਿਸਟੈਂਸਿੰਗ ਦੀ ਪਾਲਣਾ ਕਰਦੇ ਰਹੀਏ
ਅਸਲ ‘ਚ ਸਾਡੇ ਦੇਸ਼ ਤੇ ਦੇਸ਼ ਵਾਸੀ ਬਹੁਤ ਹਿੰਮਤ ਵਾਲੇ ਹਨ ਪਹਿਲਾਂ ਵੀ ਅਸੀਂ ਕਈ ਵੱਡੀਆਂ ਮੁਸੀਬਤਾਂ ਦਾ ਸਾਹਮਣਾ ਕੀਤਾ ਹੈ ਕੋਰੋਨਾ ਨਾਲ ਲੜ ਕੇ ਵੀ ਦੇਸ਼ ਜਿੱਤੇਗਾ ਅਤੇ ਆਉਣ ਵਾਲੇ ਮਹੀਨਿਆਂ ‘ਚ ਅਰਥਵਿਵਸਥਾ ‘ਤੇ ਛਾਏ ਕਾਲੇ ਬੱਦਲ ਦੀ ਹਟ ਜਾਣਗੇ
ਰਾਜੇਸ਼ ਮਹੇਸ਼ਵਰੀ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।