ਸਾਰਿਆਂ ਦਾ ਭਲਾ ਮੰਗੋ ਅਤੇ ਕਰੋ : ਪੂਜਨੀਕ ਗੁਰੂ ਜੀ

Saint Dr MSG

Anmol Bachan | ਸਾਰਿਆਂ ਦਾ ਭਲਾ ਮੰਗੋ ਅਤੇ ਕਰੋ : ਪੂਜਨੀਕ ਗੁਰੂ ਜੀ

ਸਰਸਾ (ਸੱਚ ਕਹੂੰ ਨਿਊਜ਼) (Anmol Bachan) ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਇਨਸਾਨ ਸੁਖ, ਸ਼ਾਂਤੀ ਪਰਮਾਨੰਦ ਚਾਹੁੰਦਾ ਹੈ ਹਰ ਇਨਸਾਨ ਦੀ ਇੱਛਾ ਹੁੰਦੀ ਹੈ ਉਸ ਨੂੰ ਸੁਖ ਮਿਲੇ, ਅਸੀਮ ਸ਼ਾਂਤੀ ਮਿਲੇ, ਪਰਮਾਨੰਦ ਮਿਲੇ, ਜ਼ਿੰਦਗੀ ਬਹਾਰ ਵਾਂਗ ਲੰਘੇ, ਕੋਈ ਕਮੀ ਨਾ ਰਹੇ ਇਨਸਾਨ ਜਿੰਨੀਆਂ ਮਰਜ਼ੀ ਇੱਛਾਵਾਂ ਰੱਖ ਸਕਦਾ ਹੈ ਪਰ ਜਦੋਂ ਇੱਛਾਵਾਂ ਵਧਦੀਆਂ ਜਾਂਦੀਆਂ ਹਨ ਤਾਂ ਉਨ੍ਹਾਂ ਦਾ ਮੱਕੜਜਾਲ ਇਨਸਾਨ ਨੂੰ ਘੇਰ ਲੈਂਦਾ ਹੈ,

ਇਨਸਾਨ ਨੂੰ ਬਰਬਾਦ ਕਰਨ ਲੱਗਦਾ ਹੈ ਇਸ ਲਈ ਸਿਮਰਨ ਕਰੋ, ਸੇਵਾ ਕਰੋ, ਦੀਨ-ਦੁਖੀਆਂ ਦੀ ਮੱਦਦ ਕਰੋ, ਸਾਰਿਆਂ ਦਾ ਭਲਾ ਮੰਗੋ ਅਤੇ ਭਲਾ ਕਰੋ ਸਾਰਿਆਂ ਨਾਲ ਬੇਗਰਜ਼, ਨਿਹਸਵਾਰਥ ਭਾਵਨਾ ਨਾਲ ਪਿਆਰ ਕਰੋ, ਕਿਸੇ ਦਾ ਦਿਲ ਨਾ ਦੁਖਾਓ ਸੇਵਾ ਸਿਮਰਨ ਕਰਦੇ ਹੋਏ ਰੂਹਾਨੀਅਤ ਅਤੇ ਇਨਸਾਨੀਅਤ ਦੇ ਰਾਹ ‘ਤੇ ਅੱਗੇ ਵਧਦੇ ਜਾਓ ਤਾਂ ਮਾਲਕ ਅੰਦਰ ਬਾਹਰ ਕਿਸੇ ਤਰ੍ਹਾਂ ਦੀ ਕੋਈ ਕਮੀ ਨਹੀਂ ਛੱਡਦਾ
ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਅੱਲ੍ਹਾ, ਵਾਹਿਗੁਰੂ, ਪਰਮਾਤਮਾ, ਖੁਦਾ, ਰੱਬ ਇੱਕ ਹੀ ਤਾਕਤ ਹੈ, ਇੱਕ ਹੀ ਸ਼ਕਤੀ ਹੈ, ਜੋ ਇੱਕ ਹੁੰਦੇ ਹੋਏ ਵੀ ਦੋਵਾਂ ਜਹਾਨਾਂ ਦੀ ਖ਼ਬਰ ਰੱਖਦਾ ਹੈ ਸਾਰੀ ਤ੍ਰਿਲੋਕੀ ਇਨਸਾਨ, ਪੌਦੇ, ਜੀਵ-ਜੰਤੂ, ਬਹੁਤ ਸਾਰੀਆਂ ਜੂਨਾਂ ਹਨ ਪਤਾ ਨਹੀਂ ਇਨ੍ਹਾਂ ਦੀ ਕਿੰਨੀ ਗਿਣਤੀ ਹੈ ਇਹ ਤਾਂ ਇੱਕ ਤ੍ਰਿਲੋਕੀ ਦੀ ਗੱਲ ਹੈ

ਅਜਿਹੀਆਂ ਸੈਂਕੜੇ ਤ੍ਰਿਲੋਕੀਆਂ, ਇਹ ਸਾਡੇ ਧਰਮਾਂ ‘ਚ ਲਿਖਿਆ ਹੈ ਅਗਲਾ ਜਹਾਨ ਜਿੱਥੇ ਆਤਮਾਵਾਂ ਵਾਸ ਕਰਦੀਆਂ ਹਨ, ਇੱਥੇ ਉਨ੍ਹਾਂ ਦੀ ਸਜ਼ਾ ਦਾ, ਖੁਸ਼ੀ ਦਾ, ਸਵਰਗ-ਨਰਕ ਦਾ, ਸਾਰਾ ਸਿਸਟਮ ਉਥੇ ਹੈ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਕਿੰਨੀ ਹੈਰਾਨੀ ਹੈ ਕਿ ਇੱਕ ਹੀ ਸਾਰਿਆਂ ਨੂੰ ਦੇਖ ਰਿਹਾ ਹੈ ਅਤੇ ਉਹ ਇੱਕ ਹੀ ਸਾਰਿਆਂ ਦੇ ਅੰਦਰ ਮੌਜ਼ੂਦ ਹੈ ਕਮਾਲ ਹੈ ਉਸ ਅੱਲ੍ਹਾ, ਵਾਹਿਗੁਰੂ, ਪਰਮਾਤਮਾ, ਰੱਬ ਦਾ

Anmol Bachan | ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਜਿਸ ਤਰ੍ਹਾਂ ਪਾਣੀ ਨੂੰ ਜਲ, ਆਬ, ਨੀਰ, ਵਾਸ਼ਰ ਕਹਿਣ ਨਾਲ ਉਸ ਦਾ ਸਵਾਦ ਨਹੀਂ ਬਦਲਦਾ ਉਸੇ ਤਰ੍ਹਾਂ ਉਸ ਸੁਪਰੀਮ ਪਾਵਰ ਨੂੰ ਅੱਲ੍ਹਾ, ਵਾਹਿਗੁਰੂ, ਪਰਮਾਤਮਾ, ਖੁਦਾ, ਰੱਬ, ਪ੍ਰਭੂ ਕਿੰਨੇ ਵੀ ਨਾਂਅ ਦੇ ਦਿਓ ਉਹ ਇੱਕ ਸੀ ਇੱਕ ਹੈ ਅਤੇ ਹਮੇਸ਼ਾ ਇੱਕ ਹੀ ਰਹੇਗਾ ਅਤੇ ਉਹ ਹੀ ਇੱਕ ਅਜਿਹੀ ਸ਼ਕਤੀ ਹੈ ਜੋ ਇਨਸਾਨ ਨੂੰ ਸਾਰੀਆਂ ਖੁਸ਼ੀਆਂ ਦਿੰਦੀ ਹੈ ਇਸ ਲਈ ਉਸ ਦਾ ਸਿਮਰਨ ਕਰੋ, ਭਗਤੀ-ਇਬਾਦਤ ਕਰੋ ਤਾਂਕਿ ਉਸ ਦੀਆਂ ਖੁਸ਼ੀਆਂ ਨਾਲ ਤੁਸੀਂ ਨਿਹਾਲ ਹੋ ਸਕੋ, ਅੰਦਰੋਂ-ਬਾਹਰੋਂ ਮਾਲਕ ਰਹਿਮੋ-ਕਰਮ ਨਾਲ ਮਾਲਾਮਾਲ ਕਰੇ

Anmol Bachan | ਪੂਜਨੀਕ ਗੁਰੂ ਸੰਤ ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਪਰਮ ਪਿਤਾ ਪਰਮਾਤਮਾ ਕਣ-ਕਣ, ਜ਼ੱਰ੍ਹੇ-ਜ਼ੱਰ੍ਹੇ ‘ਚ ਮੌਜ਼ੂਦ ਹੈ, ਅਜਿਹੀ ਕੋਈ ਜਗ੍ਹਾ ਨਹੀਂ ਜਿੱਥੇ ਉਹ ਮਾਲਕ ਨਾ ਹੋਵੇ ਜਿੱਥੇ ਸੱਚੀ ਲਗਨ ਨਾਲ, ਸੱਚੀ ਭਾਵਨਾ ਨਾਲ ਕੋਈ ਉਸ ਨੂੰ ਯਾਦ ਕਰਦਾ ਹੈ ਤਾਂ ਉਹ ਪਰਮ ਪਿਤਾ ਪਰਮਾਤਮਾ ਕਣ-ਕਣ ਜ਼ੱਰੇ-ਜ਼ੱਰ੍ਹੇ ‘ਚ ਬੈਠਾ ਨਜ਼ਰ ਆਉਂਦਾ ਹੈ ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਪਰਮਾਤਮਾ ਦਿਲ ‘ਚ ਹੈ, ਇਨਸਾਨ ਆਪਣੇ ਆਪ ਨੂੰ ਉਸ ਦੇ ਕਾਬਲ ਬਣਾਉਣ ਲਈ ਚੰਗੇ ਕਰਮ ਕਰੇ, ਬਚਨ ਸੁਣੇ ਅਤੇ ਅਮਲ ਕਰੇ ਯਕੀਨਨ ਜਨਮਾਂ-ਜਨਮਾਂ ਦੇ ਪਾਪ ਕਰਮ ਕਟਦੇ ਹਨ ਅਤੇ ਮਾਲਕ ਦੇ ਨੂਰੀ ਸਰੂਪ ਦੇ ਦਰਸ਼ਨ ਹੋਣੇ ਸ਼ੁਰੂ ਹੋ ਜਾਂਦੇ ਹਨ

ਜਿਉਂ ਹੀ ਮਾਲਕ ਦਾ ਨੂਰੀ ਸਰੂਪ ਪ੍ਰਗਟ ਹੁੰਦਾ ਹੈ, ਇਨਸਾਨ ਉਹ ਸਾਰੀਆਂ ਖੁਸ਼ੀਆਂ ਪ੍ਰਾਪਤ ਕਰਦਾ ਹੈ, ਜੋ ਮਾਲਕ ਨੇ ਇਨਸਾਨ ਲਈ ਮੁਕੱਰਰ ਕੀਤੀਆਂ ਹਨ ਉਹ ਖੁਸ਼ੀਆਂ, ਉਹ ਲੱਜ਼ਤ, ਉਹ ਰਹਿਮੋ-ਕਰਮ ਇਨਸਾਨ ਨੂੰ ਮਿਲਦਾ ਹੈ ਜਿਸ ਬਾਰੇ ਲਿਖ ਬੋਲ ਕੇ ਦੱਸਿਆ ਨਹੀਂ ਜਾ ਸਕਦਾ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਉਸ ਮਾਲਕ ਨੂੰ ਪਾਉਣ ਲਈ ਇਹ ਜ਼ਰੂਰੀ ਹੈ ਕਿ ਉਸ ਦੇ ਨਾਮ ਦਾ ਸਿਮਰਨ ਲਗਾਤਾਰ ਕੀਤਾ ਜਾਵੇ, ਉਸ ਦੀ ਭਗਤੀ ਇਬਾਦਤ ਕੀਤੀ ਜਾਵੇ, ਹਰ ਸਮੇਂ ਉਸ ਨੂੰ ਯਾਦ ਰੱਖੋ ਤਾਂ ਉਹ ਮਾਲਕ, ਦਇਆ ਦਾ ਸਾਗਰ, ਰਹਿਮੋ-ਕਰਮ ਦਾ ਦਾਤਾ ਜ਼ਰੂਰ ਖੁਸ਼ੀਆਂ ਬਖਸ਼ਦਾ ਹੈ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।