ਟਰੱਕ ਪਲਟਣ ਨਾਲ 5 ਮਜ਼ਦੂਰਾਂ ਦੀ ਮੌਤ, 13 ਜ਼ਖਮੀ
ਨਰਸਿੰਘਪੁਰ। ਮੱਧ ਪ੍ਰਦੇਸ਼ ਦੇ ਨਰਸਿੰਘਪੁਰ ਜ਼ਿਲ੍ਹੇ ਦੇ ਮੁਗਵਾਨੀ ਥਾਣਾ ਖੇਤਰ ਵਿਚ ਮਜ਼ਦੂਰਾਂ ਨੂੰ ਲੈ ਜਾ ਰਹੇ ਇਕ ਟਰੱਕ ਦੇ ਇਕ ਦਰੱਖਤ ਨਾਲ ਟਕਰਾਉਣ ਕਾਰਨ ਬੇਕਾਬੂ ਹੋ ਕੇ ਪਲਟ ਜਾਣ ਕਾਰਨ ਪੰਜ ਮਜ਼ਦੂਰਾਂ ਦੀ ਮੌਤ ਹੋ ਗਈ, ਜਦੋਂ ਕਿ 13 ਜ਼ਖਮੀ ਹੋ ਗਏ। ਜਖਮੀਆਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਵਧੀਕ ਪੁਲਿਸ ਸੁਪਰਡੈਂਟ ਰਾਜੇਸ਼ ਤਿਵਾੜੀ ਨੇ ਦੱਸਿਆ ਕਿ ਹੈਦਰਾਬਾਦ ਤੋਂ ਉੱਤਰ ਪ੍ਰਦੇਸ਼ ਵੱਲ ਜਾ ਰਿਹਾ ਇਕ ਟਰੱਕ ਬੀਤੀ ਰਾਤ ਨਰਸਿੰਘਪੁਰ-ਨਾਗਪੁਰ ਰੋਡ ‘ਤੇ ਪੈਂਦੇ ਪਿੰਡ ਨੇੜੇ ਬੇਕਾਬੂ ਹੋ ਕੇ ਇਕ ਦਰੱਖਤ ਨਾਲ ਟਕਰਾ ਗਿਆ।
ਇਸ ਹਾਦਸੇ ਵਿੱਚ ਪੰਜ ਮਜ਼ਦੂਰਾਂ ਦੀ ਮੌਤ ਹੋ ਗਈ ਅਤੇ 13 ਮਜ਼ਦੂਰ ਜ਼ਖਮੀ ਹੋਏ, ਜਿਨ੍ਹਾਂ ਵਿੱਚੋਂ ਦੋ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਸਾਰੇ ਜ਼ਖਮੀ ਕਰਮਚਾਰੀਆਂ ਨੂੰ ਜ਼ਿਲ੍ਹਾ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਟਰੱਕ ਵਿਚ 20 ਮਜ਼ਦੂਰ ਸਵਾਰ ਸਨ। ਤਿਵਾੜੀ ਨੇ ਦੱਸਿਆ ਕਿ ਟਰੱਕ ਵਿਚ ਸਵਾਰ 9 ਮਜ਼ਦੂਰ ਉੱਤਰ ਪ੍ਰਦੇਸ਼ ਦੇ ਆਗਰਾ ਦੇ ਵਸਨੀਕ ਹਨ ਅਤੇ 11 ਏਟਾ ਦੇ ਵਸਨੀਕ ਹਨ। ਲਾਕਡਾਊਨ ਕਾਰਨ ਸਾਰੇ ਕਰਮਚਾਰੀ ਟਰੱਕ ਵਿਚ ਸਵਾਰ ਆਪਣੇ ਘਰਾਂ ਨੂੰ ਪਰਤ ਰਹੇ ਸਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।