ਰਜਿੰਦਰਾ ਹਸਪਤਾਲ ਵਿਖੇ ਹੀ 240 ਥੈਲੇਸੀਮੀਆ ਬੱਚਿਆਂ ਨੂੰ ਦਿੱਤਾ ਜਾ ਰਿਹੈ ਖੂਨ
ਪਟਿਆਲਾ, (ਖੁਸ਼ਵੀਰ ਸਿੰਘ ਤੂਰ) ਪੰਜਾਬ ਅੰਦਰ ਇੱਕ ਹਜ਼ਾਰ ਤੋਂ ਵੱਧ ਬੱਚੇ ਥੈਲਾਸੀਮੀਆ ਦੀ ਬਿਮਾਰੀ ਨਾਲ ਪੀੜਤ ਹਨ। ਇਨ੍ਹਾਂ ਬੱਚਿਆਂ ਦੀ ਜਿੰਦਗੀ ਦੀ ਤੰਦ ਬਲੱਡ ਨਾਲ ਹੀ ਜੁੜੀ ਹੋਈ ਹੈ। ਸਰਕਾਰੀ ਰਜਿੰਦਰਾ ਹਸਪਤਾਲ ਨਾਲ ਹੀ 240 ਥੈਲਾਸੀਮੀਆ ਪੀੜਤ ਬੱਚੇ ਜੁੜੇ ਹੋਏ ਹਨ। ਪੰਜਾਬ ਅੰਦਰ ਛੇ ਸੁਸਾਇਟੀਆਂ ਇਨ੍ਹਾਂ ਬੱਚਿਆਂ ਦੀ ਦੇਖਭਾਲ ਤੇ ਲੱਗੀਆਂ ਹੋਈਆਂ ਹਨ।
ਇਹ ਸੁਸਾਇਟੀਆਂ ਇਨ੍ਹਾਂ ਪੀੜਤ ਬੱਚਿਆਂ ਲਈ ਬਲੱਡ ਸਮੇਤ ਹੋਰ ਪ੍ਰਬੰਧ ਦੇਖ ਰਹੀਆਂ ਹਨ। ਕੋਰੋਨਾ ਸੰਕਟ ‘ਤੇ ਚੱਲਦਿਆਂ ਮੌਜੂਦਾ ਸਮੇਂ ਬਲੱਡ ਬੈਕਾਂ ਵਿੱਚ ਖੂਨ ਦੀ ਕਮੀ ਪਾਈ ਜਾ ਰਹੀ ਹੈ ਅਤੇ ਇਨ੍ਹਾਂ ਬੱਚਿਆਂ ਦੇ ਜੀਵਨ ‘ਤੇ ਵੀ ਸੰਕਟ ਦੇ ਬੱਦਲ ਬਣੇ ਹੋਏ ਹਨ।
ਜਾਣਕਾਰੀ ਅਨੁਸਾਰ 8 ਮਈ ਨੂੰ ਇੰਟਰਨੈਸ਼ਨਲ ਥੈਲਾਸੀਮੀਆ ਡੇਅ ਹੈ। ਸਰਕਾਰ ਵੱਲੋਂ ਇਨ੍ਹਾਂ ਬੱਚਿਆਂ ਲਈ ਬਲੱਡ, ਬੱਚਿਆਂ ਦੇ ਟੈਸਟ ਸਮੇਤ ਦਵਾਈਆਂ ਆਦਿ ਮੁਫਤ ਦਿੱਤੀਆਂ ਜਾ ਰਹੀਆਂ ਹਨ। ਇਨ੍ਹਾਂ ਬੱਚਿਆਂ ਲਈ ਸਭ ਤੋਂ ਅਹਿਮ ਖੂਨ ਦੀ ਜ਼ਰੂਰਤ ਹੈ। ਪੰਜਾਬ ਅੰਦਰ ਇੱਕ ਹਜ਼ਾਰ ਤੋਂ ਵੱਧ ਬੱਚੇ ਥੈਲਾਸੀਮੀਆਂ ਦੀ ਬਿਮਾਰੀ ਨਾਲ ਗ੍ਰਸਤ ਹਨ। ਇਨ੍ਹਾਂ ਦੇ ਮਾਪੇ ਆਪਣੇ ਬੱਚਿਆਂ ਦੀ ਜਿੰਦਗੀ ਲਈ ਪੂਰੀ ਜੱਦੋ-ਜਹਿਦ ਕਰ ਰਹੇ ਹਨ।
ਪਟਿਆਲਾ ਦੇ ਰਜਿੰਦਰਾ ਹਸਪਤਾਲ ਵਿਖੇ 240 ਬੱਚਿਆਂ ਨੂੰ ਬਲੱਡ ਅਤੇ ਦਵਾਈਆਂ ਆਦਿ ਦਿੱਤੀਆਂ ਜਾ ਰਹੀਆਂ ਹਨ। ਇਨ੍ਹਾਂ ਬੱਚਿਆਂ ਨੂੰ ਹਰ 10 ਜਾਂ 15 ਦਿਨਾਂ ਬਾਅਦ ਖੂਨ ਦੀ ਜ਼ਰੂਰਤ ਪੈਦੀ ਹੈ। ਇੱਥੇ ਪਟਿਆਲਾ ਜ਼ਿਲ੍ਹੇ ਤੋਂ ਇਲਾਵਾ ਸੰਗਰੂਰ, ਮਲੇਰਕੋਟਲਾ, ਬਰਨਾਲਾ, ਚੀਕਾ ਕੈਥਲ ਆਦਿ ਥਾਵਾਂ ਦੇ ਥੈਲਾਸੀਮੀਆ ਪੀੜਤ ਬੱਚੇ ਬਲੱਡ ਲਈ ਆਉਂਦੇ ਹਨ। ਕੇਵਲ ਰਜਿੰਦਰਾ ਹਸਪਤਾਲ ਵਿਖੇ ਹੀ ਰੋਜਾਨਾ 10 ਤੋਂ 15 ਬੱਚਿਆਂ ਨੂੰ ਬਲੱਡ ਚੜ੍ਹਾਇਆ ਜਾਂਦਾ ਹੈ।
ਪੰਜਾਬ ਅੰਦਰ ਇਨ੍ਹਾਂ ਬੱਚਿਆਂ ਦੀ ਦੇਖਭਾਲ ਲਈ ਪਟਿਆਲਾ, ਲੁਧਿਆਣਾ, ਜਲੰਧਰ, ਅੰਮ੍ਰਿਤਸਰ, ਫਰੀਦਕੋਟ, ਬਠਿੰਡਾ ਵਿਖੇ ਸੁਸਾਇਟੀਆਂ ਬਣੀਆਂ ਹੋਈਆਂ ਹਨ। ਇਨ੍ਹਾਂ ਸੁਸਾਇਟੀਆਂ ਵਿੱਚ ਪੀੜਤ ਬੱਚਿਆਂ ਦੇ ਮਾਪੇ ਹੀ ਹਨ। ਇਨ੍ਹਾਂ ਬੱਚਿਆਂ ਨੂੰ ਸਰੀਰਕ ਅਵਸਥਾਂ ਦੇ ਹਿਸਾਬ ਨਾਲ 10 ਜਾਂ 15 ਦਿਨਾਂ ‘ਚ ਦੋ ਯੂਨਿਟ ਖੂਨ ਚੜ੍ਹਾਇਆ ਜਾਂਦਾ ਹੈ। ਥੈਲੇਸੀਮੀਆ ਪੀੜਤ ਬੱਚਿਆਂ ਦੇ ਮਾਪਿਆਂ ਨੇ ਦੱਸਿਆ ਕਿ ਜਦੋਂ ਕੁਝ ਦਿਨਾਂ ਬਾਅਦ ਉਨ੍ਹਾਂ ਦੇ ਛੋਟੇ ਬੱਚਿਆਂ ਦੇ ਸੂਈ ਲੱਗਦੀ ਹੈ ਤਾਂ ਦਰਦ ਉਨ੍ਹਾਂ ਦੇ ਹੁੰਦਾ ਹੈ, ਪਰ ਖੂਨ ਉਨ੍ਹਾਂ ਦੇ ਜੀਵਨ ਦੀ ਜ਼ਰੂਰਤ ਹੈ।
ਇਸ ਲਈ ਦਰਦ ਬੱਚੇ ਅਤੇ ਮਾਪਿਆਂ ਨੂੰ ਸਹਿਣਾ ਪੈਂਦਾ ਹੈ। ਇੱਕ ਦਾ ਕਹਿਣਾ ਸੀ ਕਿ ਹੁਣ ਤਾਂ ਕਈ ਬੱਚੇ ਹੱਸ ਕੇ ਸੂਈ ਲਵਾਉਂਦੇ ਹਨ। ਕੋਰੋਨਾ ਵਾਇਰਸ ਦੇ ਇਸ ਸੰਕਟ ‘ਚ ਥੈਲੇਸੀਮੀਆ ਦੀ ਬਿਮਾਰੀ ਨਾਲ ਪੀੜਤ ਬੱਚਿਆਂ ਦੀ ਜਿੰਦਗੀ ਖੂਨ ‘ਤੇ ਹੀ ਟਿਕੀ ਹੋਈ ਹੈ। ਜੇਕਰ ਉਨ੍ਹਾਂ ਨੂੰ ਬਲੱਡ ਮਿਲ ਰਿਹਾ ਹੈ, ਤਾਂ ਉਨ੍ਹਾਂ ਦਾ ਜੀਵਨ ਚੱਲ ਰਿਹਾ ਹੈ। ਇਸ ਔਖੀ ਘੜੀ ਵਿੱਚ ਡੇਰਾ ਸੱਚਾ ਸੌਦਾ ਦੇ ਸੇਵਾਦਾਰ ਸਮੇਤ ਹੋਰ ਸਮਾਜ ਸੇਵੀ ਸੰਸਥਾਵਾਂ ਖੂਨਦਾਨ ਲਈ ਅੱਗੇ ਆ ਰਹੀਆਂ ਹਨ।
ਕੱਲ੍ਹ ਵੀ ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਸਮੇਤ ਹੋਰਨਾਂ ਜਥੇਬੰਦੀਆਂ ਵੱਲੋਂ ਪਹਿਲ ਦੇ ਅਧਾਰ ‘ਤੇ ਵੱਡੇ ਖੂਨਦਾਨ ਕੈਂਪ ਲਗਾਏ ਜਾ ਰਹੇ ਹਨ, ਤਾਂ ਜੋ ਇਨ੍ਹਾਂ ਬੱਚਿਆਂ ਦੀ ਜਿੰਦਗੀ ਖੂਨ ਤੋਂ ਥੁੜੀ ਨਾ ਰਹੇ। ਥੈਲਾਸੀਮੀਆ ਚਿਲਡਰਨ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਵਿਜੇ ਪਾਹਵਾ ਦਾ ਕਹਿਣਾ ਹੈ ਕਿ ਸਰਕਾਰ ਵੱਲੋਂ ਲੋਕਡਾਊਨ ਤੇ ਕਰਫਿਊ ਦੌਰਾਨ ਬਲੱਡ ਕੈਪਾਂ ‘ਤੇ ਪਾਬੰਦੀ ਲਾਈ ਹੋਈ ਹੈ, ਜਿਸ ਕਾਰਨ ਬਲੱਡ ਬੈਕਾਂ ਵਿੱਚ ਖੂਨ ਦੀ ਕਮੀ ਪੈਦਾ ਹੋ ਰਹੀ ਹੈ।
ਉਨ੍ਹਾਂ ਕਿਹਾ ਕਿ ਡੇਰਾ ਸੱਚਾ ਸੌਦਾ ਅਤੇ ਹੋਰ ਸੰਥਥਾਵਾਂ ਵੱਲੋਂ ਇਨ੍ਹਾਂ ਬੱਚਿਆਂ ਦੀ ਬਾਂਹ ਫੜੀ ਜਾ ਰਹੀ ਹੈ, ਜਿਸ ਦਾ ਉਹ ਬਹੁਤ ਸ਼ੁਕਰਗੁਜ਼ਾਰ ਹਨ। ਸ੍ਰੀ ਵਿਜੇ ਪਾਹਵਾ ਨਸੰਕਟ ਦੀ ਘੜੀ ‘ਚ ਖੂਨਦਾਨੀਆਂ ਨੂੰ ਮੰਨਿਆ ਜਾਵੇ ‘ਕੋਰੋਨਾ ਯੋਧੇ’ ੇ ਕਿਹਾ ਕਿ ਜੋ ਵਲੰਟੀਅਰ ਇਸ ਔਖੀ ਘੜੀ ਵਿੱਚ ਵੀ ਦੂਰੋਂ ਦੂਰੋਂ ਸਫ਼ਰ ਤਹਿ ਕਰਕੇ ਖੂਨਦਾਨ ਕਰਨ ਲਈ ਆ ਰਹੇ ਹਨ। ਇਸ ਸਬੰਧੀ ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਇਨ੍ਹਾਂ ਖੂਨਦਾਨੀਆਂ ਨੂੰ ‘ਕੋਰੋਨਾ ਯੋਧੇ’ ਮੰਨਿਆ ਜਾਵੇ ਅਤੇ ਇਨ੍ਹਾਂ ਦਾ ਸਨਮਾਨ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਥੈਲਾਸੀਮੀਆ ਚਿਲਡਰਨ ਵੈਲਫੇਅਰ ਐਸੋਸੀਏਸ਼ਨ ਇਨ੍ਹਾਂ ਖੂਨਦਾਨੀਆਂ ਨੂੰ ਸਲਾਮ ਕਰਦੀ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।