ਪ੍ਰਭੂ-ਪ੍ਰਾਪਤੀ ‘ਚ ਹਿਰਦੇ ਦੀ ਸ਼ੁੱਧਤਾ ਜ਼ਰੂਰੀ : ਪੂਜਨੀਕ ਗੁਰੂ ਜੀ
ਸਰਸਾ (ਸੱਚ ਕਹੂੰ ਨਿਊਜ਼) ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਓਮ, ਹਰੀ, ਅੱਲ੍ਹਾ, ਵਾਹਿਗੁਰੂ, ਗੌਡ, ਖੁਦਾ, ਰੱਬ, ਜਿਸ ਦੇ ਅਰਬਾਂ-ਕਰੋੜਾਂ ਨਾਂਅ ਹਨ, ਉਹ ਸੁਪਰੀਮ ਪਾਵਰ, ਸ਼ਕਤੀ ਦਾ ਸਰੋਤ ਸੱਚ ਸੀ, ਸੱਚ ਹੈ ਅਤੇ ਸੱਚ ਹੀ ਰਹੇਗਾ ਉਸ ਦੀ ਦਇਆ-ਮਿਹਰ, ਰਹਿਮਤ ਨੂੰ ਪਾਉਣ ਲਈ ਇਨਸਾਨ ਨੂੰ ਆਪਣੇ ਅੰਦਰ ਦੀ ਸਫ਼ਾਈ ਕਰਨੀ ਜ਼ਰੂਰੀ ਹੈ ਤੁਹਾਡੇ ਹਿਰਦੇ ‘ਚ ਈਰਖਾ, ਬੁਰਾਈਆਂ ਹਨ ਤਾਂ ਪਰਮ ਪਿਤਾ ਪਰਮਾਤਮਾ ਨਹੀਂ ਮਿਲਦਾ
ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਲੋਕ ਠੱਗੀ, ਬੇਈਮਾਨੀ ਕਰਦੇ ਹਨ ਅਤੇ ਉਸ ਵਿੱਚੋਂ ਕੁਝ ਕੁ ਰੁਪਏ ਕੱਢ ਕੇ ਮਾਲਕ ਨੂੰ ਖੁਸ਼ ਕਰਨਾ ਚਾਹੁੰਦੇ ਹਨ ਇਹ ਕਿਵੇਂ ਸੰਭਵ ਹੈ? ਕੀ ਉਹ ਪਹਿਚਾਣਦਾ ਨਹੀਂ ਕਿ ਇਨਸਾਨ ਕਿਹੜੇ-ਕਿਹੜੇ ਕਰਮ ਕਰ ਰਿਹਾ ਹੈ? ਇਨਸਾਨ ਜਦੋਂ ਤੱਕ ਬੁਰੇ ਕਰਮ ਕਰਨਾ ਨਹੀਂ ਛੱਡਦਾ ਉਦੋਂ ਤੱਕ ਮਾਲਕ ਦੀ ਦਇਆ-ਮਿਹਰ, ਰਹਿਮਤ ਦੇ ਕਾਬਲ ਨਹੀਂ ਬਣ ਸਕਦਾ
ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਜੋ ਲੋਕ ਅੱਲ੍ਹਾ,ਵਾਹਿਗੁਰੂ, ਰਾਮ ਦੇ ਰਸਤੇ ‘ਤੇ ਚਲਦੇ ਹਨ ਉਨ੍ਹਾਂ ਨੂੰ ਸਮਝਣਾ ਜ਼ਰੂਰੀ ਹੈ ਕਿ ਉਹ ਮਾਲਕ , ਦਇਆ-ਮਿਹਰ,ਰਹਿਮਤ ਦਾ ਦਾਤਾ ਬਾਹਰੀ ਦਿਖਾਵੇ ਨਾਲ ਕਦੇ ਕਿਸੇ ਤੋਂ ਖੁਸ਼ ਨਹੀਂ ਹੁੰਦਾ ਮਾਲਕ ਨੂੰ ਖੁਸ਼ ਕਰਨ ਲਈ ਹਿਰਦੇ ਦੀ ਭਾਵਨਾ ਸ਼ੁੱਧ ਹੋਣੀ ਚਾਹੀਦੀ ਹੈ ਜੇਕਰ ਇਨਸਾਨ ਦਾ ਹਿਰਦਾ ਸ਼ੁੱਧ ਹੈ ਤਾਂ ਬਾਹਰੀ ਦਿਖਾਵੇ ਦੀ ਲੋੜ ਨਹੀਂ ਹੁੰਦੀ ਮਾਲਕ ਦੇ ਪ੍ਰਤੀ ਤੜਫ਼ ਲਗਨ, ਵਿਆਕੁਲਤਾ ਜਦੋਂ ਲੱਗ ਜਾਂਦੀ ਹੈ ਤਾਂ ਉਹ ਪਲ ‘ਚ ਦਰਸ਼-ਦੀਦਾਰ ਦੇ ਦਿੰਦਾ ਹੈ
Anmol Bachan | ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਇਨਸਾਨ ਨੂੰ ਆਪਦਾ ਹਿਰਦਾ ਸ਼ੁੱਧ ਕਰਨਾ ਚਾਹੀਦਾ ਹੈ ਅਸੀਂ ਇਹ ਨਹੀਂ ਕਹਿੰਦੇ ਕਿ ਬਾਹਰ ਤੋਂ ਸਫ਼ਾਈ ਜ਼ਰੂਰੀ ਨਹੀਂ ਹੈ ਬਾਹਰ ਤੋਂ ਸਰੀਰ ਦੀ ਸਾਫ਼-ਸਫ਼ਾਈ ਕਰਨਾ ਜ਼ਰੂਰੀ ਹੈ ਪਰ ਉਸ ਤੋਂ ਕਿਤੇ ਜ਼ਿਆਦਾ ਜ਼ਰੂਰੀ ਹਿਰਦੇ ਦੀ ਸਫ਼ਾਈ ਕਰਨਾ ਹੈ ਇਸ ਨਾਲ ਮਾਲਕ ਦਰਸ਼-ਦੀਦਾਰ ਜ਼ਰੂਰ ਦਿੰਦਾ ਹੈ ਅਤੇ ਗ਼ਮ, ਚਿੰਤਾ, ਟੈਨਸ਼ਨ, ਬਿਮਾਰੀਆਂ ਤੋਂ ਨਿਜਾਤ ਦਿਵਾ ਦਿੰਦਾ ਹੈ
ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਕਬੀਰ ਜੀ ਨੇ ਲਿਖਿਆ ਹੈ ਕਿ ‘ਚੋਰ-ਜੁਆਰੀ ਕੀ ਬਦਲੇਂਗੇ,ਯੇ ਤੋ ਮਾਇਆ ਕੇ ਮਜ਼ਦੂਰ, ਮਨਾ ਰੇ ਤੇਰੀ ਆਦਤ ਨੈ ਕੋਈ ਬਦਲੇਂਗੇ ਹਰੀਜਨ ਸੂਰ’ ਭਾਵ ਜੋ ਠੱਗੀ, ਬੇਇਮਾਨੀ ਕਰਦੇ ਹਨ ਉਹ ਤੇਰੀ ਆਦਤ ਨੂੰ ਕਿਵੇਂ ਬਦਲ ਸਕਦੇ ਹਨ
ਆਦਤ ਨੂੰ ਬਦਲੇਗਾ, ਕੋਈ ਅੱਲ੍ਹਾ, ਵਾਹਿਗੁਰੂ, ਰਾਮ ਦਾ ਭਗਤ, ਯੋਧਾ, ਸੂਰਵੀਰ ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਇਨਸਾਨ ਨੂੰ ਕੋਈ ਆਦਤ ਪੈ ਜਾਵੇ ਤਾਂ ਉਸ ਨੂੰ ਛੱਡ ਸਕਣਾ ਬਹੁਤ ਮੁਸ਼ਕਿਲ ਹੁੰਦਾ ਹੈ ਪਿੰਡ ‘ਚ ਪਸ਼ੂਆਂ ਨੂੰ ਖਲ-ਵੜੇਂਵੇ ਪਾਓ ਤਾਂ ਉਹ ਉਸ ਨੂੰ ਨਹੀਂ ਖਾਂਦੇ ਕਿਉਂਕਿ ਉਨ੍ਹਾਂ ਨੂੰ ਰੱਸਾ ਚੱਬਣ ਦੀ ਆਦਤ ਪਈ ਹੁੰਦੀ ਹੈ ਉਨ੍ਹਾਂ ਦੇ ਨੱਕ ‘ਤੇ ਡੰਡਾ ਮਾਰਦੇ ਹਾਂ ਤਾਂ ਉਹ ਫਿਰ ਵੀ ਨਹੀਂ ਛੱਡਦੇ ਅਤੇ ਅਗਲੇ ਦਿਨ ਫਿਰ ਰੱਸਾ ਚਬਾਉਣ ਲੱਗ ਜਾਂਦੇ ਹਨ ਇਸ ਤਰ੍ਹਾਂ ਹੀ ਜਿਸ ਇਨਸਾਨ ਨੂੰ ਮਨ ਦੀ ਗੰਦੀ ਆਦਤ ਪਈ ਹੁੰਦੀ ਹੈ, ਜਦੋਂ ਚੋਟ ਲੱਗੀ, ਡਰ ਲੱਗਿਆ ਤਾਂ ਝੱਟ ਛੱਡ ਦਿੰਦਾ ਹੈ
ਪਰ ਅਗਲੇ ਹੀ ਦਿਨ ਫਿਰ ਉਸ ਤਰ੍ਹਾਂ ਦਾ ਹੀ ਬਣ ਜਾਂਦਾ ਹੈ ਅਸੀਂ ਵੱਡੇ-ਵੱਡਿਆਂ ਨੂੰ ਵਾਅਦੇ ਕਰਦੇ ਦੇਖਿਆ ਹੈ ਕਿ ਹੁਣ ਜ਼ਿੰਦਗੀ ‘ਚ ਕਦੇ ਬੁਰਾਈ ਨਹੀਂ ਕਰਾਂਗੇ ਅਜਿਹਾ ਲੱਗਦਾ ਸੀ ਕਿ ਇਹ ਬਹੁਤ ਅਣਖੀ, ਗੈਰਤਮੰਦ, ਖਾਨਦਾਨੀ ਹੈ ਇਹ ਕਦੇ ਬੁਰਾਈ ਕਰੇਗਾ ਹੀ ਨਹੀਂ ਪਰ ਜਿਵੇਂ ਹੀ ਸਮੇਂ ਨੇ ਕਰਵਟ ਬਦਲੀ ਤਾਂ ਰਿਜਲਟ ਕੁਝ ਆਇਆ ਹੀ ਨਹੀਂ ਉਹ ਮਹਾਸ਼ੇ ਜਿਉਂ ਦਾ ਤਿਉਂ ਹੀ ਬਣਿਆ ਰਿਹਾ ਫਿਰ ਲੱਗਿਆ ਕਿ ਇਹ ਇਨਸਾਨ ਮਨ ਨਾਲ ਨਹੀਂ ਲੜਨਾ ਚਾਹੁੰਦਾ ਇਨਸਾਨ ਮਨ ਨਾਲ ਲੜੇਗਾ, ਤਾਂ ਹੀ ਤਾਂ ਵਾਅਦੇ ਪੂਰੇ ਕਰੇਗਾ ਮਨ ਜੋ ਬੁਰਾਈ ਦੀ ਜੜ੍ਹ ਹੈ, ਜੋ ਬੁਰੇ ਕਰਮ ਕਰਵਾਉਂਦਾ ਹੈ, ਉਸ ਨਾਲ ਲੜਨਾ, ਹਿਰਦੇ ਦੀ ਸਫ਼ਾਈ ਕਰਨਾ, ਇੱਕ ਹੀ ਗੱਲ ਹੈ ਅਤੇ ਇਸ ਲਈ ਸਿਮਰਨ, ਭਗਤੀ ਇਬਾਦਤ ਕਰਨਾ ਜ਼ਰੂਰੀ ਹੈ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।