ਹਰਿਆਣਾ ਦੇ ਸਰਕਾਰੀ ਵਿਭਾਗਾਂ ਅਤੇ ਜਨਤਾ ਲਈ ਅਹਿਮ ਘੋਸ਼ਣਾਵਾਂ

ਹਰਿਆਣਾ ਦੇ ਸਰਕਾਰੀ ਵਿਭਾਗਾਂ ਅਤੇ ਜਨਤਾ ਲਈ ਅਹਿਮ ਘੋਸ਼ਣਾਵਾਂ

ਚੰਡੀਗੜ੍ਹ। ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਸਾਰੇ ਵਿਭਾਗਾਂ, ਬੋਰਡਾਂ, ਨਿਗਮਾਂ ਦੀ 15 ਮਾਰਚ, 2020 ਅਤੇ ਉਸ ਦੇ ਬਾਅਦ ਦੀ ਸਾਰੀ ਬਕਾਇਆ ਰਾਸ਼ੀ ਦੇ ਭੁਗਤਾਨ ਨੂੰ 15 ਮਈ, 2020 ਤੱਕ ਮੁਲਤਵੀ ਕਰਨ, ਇਸ ਵੈਧਤਾ ਲਈ ਅਜਿਹੇ ਸਾਰੇ ਭੁਗਤਾਨਾਂ ‘ਤੇ ਵਿਆਜ ‘ਚ ਵੀ 50 ਫੀਸਦੀ ਦੀ ਛੋਟ ਦੇਣ ਦੀ ਘੋਸ਼ਣਾ ਕੀਤੀ ਹੈ।

ਖੱਟਰ ਨੇ ਇਸ ਦੇ ਇਲਾਵਾ ਸਰਕਾਰ, ਪੰਚਾਇਤੀ ਰਾਜ ਸੰਸਥਾਨਾਂ ਅਤੇ ਸ਼ਹਿਰੀ ਸੰਸਥਾਨੀ ਦੇ ਭਵਨਾਂ ਅਤੇ ਦੁਕਾਨਾਂ ਦੇ ਕਿਰਾਏ ਦੀ ਛੂਟ ਦੇਣ, ਬਿਜਲੀ ਉਪਭੋਕਤਾਵਾਂ ਲਈ ਫਿਕਸਡ ਚਾਰਜ ‘ਤੇ 25 ਫੀਸਦੀ ਛੋਟ ਦੇਣ, ਅਤੇ ਕੰਟੇਨਮੈਂਟ ਜੋਨ ‘ਚ ਵੱਖ ਵੱਖ ਕਰਮਚਾਰੀ ਅਤੇ ਰਾਜ ‘ਚ ਵੀ ਸਾਰੇ ਮਾਨਤਾ ਪ੍ਰਾਪਤ ਕਰਮੀਆਂ ਲਈ 30 ਜੂਨ ਤੱਕ 10 ਲੱਖ ਰੁਪਏ ਦੇ ਜੀਵਨ ਬੀਮਾ ਕਵਰ ਦੀ ਘੋਸ਼ਣਾ ਕੀਤੀ ਹੈ। ਉਨ੍ਹਾਂ ਇਹ ਸਪਸ਼ਟ ਕੀਤਾ ਕਿ ਕੇਂਦਰ ਸਰਕਾਰ ਦੁਆਰਾ ਕੋਵਿਡ-19 ਲਈ ਘੋਸ਼ਿਤ 50 ਲੱਖ ਰੁਪਏ ਦੇ ਜੀਵਨ ਬੀਮਾ ਦਾ ਫਾਇਦਾ ਰਾਜ ਦੇ ਕੋਵਿਡ ਆÂਸੋਲੇਸ਼ਨ ਵਾਰਡ, ਕੋਵਿਡ ਆਈਸੀਯੂ ਅਤੇ ਕੋਵਿਡ ਓਟੀਜ਼ ‘ਚ ਤੈਨਾਤ ਸਾਰੇ ਡਾਕਟਰਾਂ, ਨਰਸਾਂ ਅਤੇ ਗਰੁੱਪ ਸੀ ਅਤੇ ਡੀ ਦੇ ਕਰਮਚਾਰੀਆਂ ਨੂੰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸੰਕਟ ਦੀ ਇਸ ਘੜੀ ‘ਚ ਆਮ ਲੋਕਾਂ ਨੂੰ ਸਹੀ ਜਾਣਕਾਰੀ ਦੇਣ ਵਾਲੇ ਮੀਡੀਆ ਕਰਮਚਾਰੀਆਂ ਦਾ ਜਜਬਾ ਵੀ ਬਾਕਾਮਾਲ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।