ਟਰੂਡੋ ਨੇ ਕੋਰੋਨਾ ਸਬੰਧੀ ਖੋਜ ਵਾਧੂ ਫੰਡ ਕੀਤਾ ਜਾਰੀ
ਕੈਨੇਡਾ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੋਰੋਨਾ ਵਾਇਰਸ (ਕੋਵਿਡ-19) ਖ਼ਿਲਾਫ਼ ਕੌਮੀ ਮੈਡੀਕਲ ਖੋਜ ਲਈ ਵਾਧੂ 1.1 ਬਿਲੀਅਨ ਡਾਲਰ ਅਲਾਟ ਕਰਨ ਦਾ ਐਲਾਨ ਕੀਤਾ। ਟਰੂਡੋ ਨੇ ਵੀਰਵਾਰ ਨੂੰ ਓਟਾਵਾ ‘ਚ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ ਅਸੀਂ ਇਸ ਵਾਇਰਸ ਨੂੰ, ਇਸ ਦੇ ਪਸਾਰੇ ਤੇ ਇਸ ਦੇ ਅਸਰ ਨੂੰ ਬਿਹਤਰ ਤਰੀਕੇ ਨਾਲ ਸਮਝਦੇ ਹਾਂ, ਇਸ ਲਈ ਵੱਖ-ਵੱਖ ਲੋਕਾਂ ‘ਤੇ ਸਮਝ ਕੇ ਅਸੀਂ ਬਿਹਤਰ ਤਰੀਕੇ ਨਾਲ ਲੜ ਸਕਦੇ ਹਾਂ ਤੇ ਅਖੀਰ ਇਸ ਨੂੰ ਹਰਾ ਸਕਦੇ ਹਾਂ। ਜਾਣਕਾਰੀ ਅਨੁਸਾਰ ਇਹ ਫੰਡ ਤਿੰਨ ਹਿੱਸਿਆਂ ‘ਚ ਵੰਡਿਆ ਹੈ। 115 ਮਿਲੀਅਨ ਡਾਲਰ ਹਸਪਤਾਲਾਂ ਤੇ ਯੂਨੀਵਰਸਿਟੀਜ਼ ‘ਚ ਵਿਕਸਤ ਕੀਤੇ ਜਾ ਰਹੇ ਟੀਕਿਆਂ ਤੇ ਇਲਾਜ ਸਬੰਧੀ ਖੋਜ ਲਈ, ਕੈਨੇਡਾ ‘ਚ ਕਲੀਨੀਕਲ ਟ੍ਰਾਇਲ ਲਈ 662 ਮਿਲੀਅਨ ਡਾਲਰ ਤੇ ਕੋਵਿਡ-19 ਲਈ ਰਾਸ਼ਟਰੀ ਪ੍ਰੀਖਣ ਤੇ ਮਾਡਲਿੰਗ ਦਾ ਵਿਸਤਾਰ ਕਰਨ ਲਈ 350 ਮਿਲੀਅਨ ਡਾਲਰ ਵਾਧੂ ਰਕਮ ਟਰੂਡੋ ਸਰਕਾਰ ਵੱਲੋਂ ਮਾਰਸ਼ਲ ਨੂੰ ਦਿੱਤੇ ਗਏ ਪਿਛਲੇ ਯਤਨਾਂ ਦਾ ਸਮਰਥਨ ਕਰਨ ਲਈ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।