ਕੋਰੋਨਾ ਨੇ ਦਿੱਤਾ ਆਤਮਨਿਰਭਰ ਬਣਨ ਦਾ ਸੰਦੇਸ਼ : ਮੋਦੀ
ਨਵੀਂ ਦਿੱਲੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੰਚਾਇਤੀ ਰਾਜ ਦਿਵਸ ‘ਤੇ ਦੇਸ਼ ਨੂੰ ਸੰਬੋਧਨ ਕਰਦਿਆਂ ਵੱਡਾ ਸੰਦੇਸ਼ ਦਿੱਤਾ। ਉਨਾਂ ਨੇ ਸ਼ਹਿਰਾਂ ਅਤੇ ਪਿੰਡਾਂ ‘ਚ ਰਹਿ ਰਹੇ ਹਰ ਇਕ ਸ਼ਖਸ ਨੂੰ ਕਿਹਾ ਕਿ ਕੋਰੋਨਾ ਵਾਇਰਸ ਸੰਕਟ ਨੇ ਸਮਝਾ ਦਿੱਤਾ ਹੈ ਕਿ ਹੁਣ ਸਾਨੂੰ ਆਤਮਨਿਰਭਰ ਬਣਨਾ ਹੀ ਹੋਵੇਗਾ। ਇਸ ਦੇ ਨਾਲ ਹੀ ਲਾਕਡਾਊਨ ‘ਚ ਪਿੰਡਾਂ ਦੀ ਹਿੱਸੇਦਾਰੀ ਦੀ ਤਾਰੀਫ਼ ਕਰਦਿਆਂ ਮੋਦੀ ਨੇ ਕਿਹਾ ਕਿ ਪਿੰਡ ਨੇ ਦੁਨੀਆ ਨੂੰ 2 ਗਜ ਦੀ ਦੂਰੀ ਵਾਲਾ ਸੰਦੇਸ਼ ਦਿੱਤਾ।
ਸੰਬੋਧਨ ਦੌਰਾਨ ਮੋਦੀ ਨੇ ਕਿਹਾ,”ਕੋਰੋਨਾ ਸੰਕਟ ਨੇ ਆਪਣਾ ਸਭ ਤੋਂ ਵੱਡਾ ਸੰਦੇਸ਼, ਸਬਕ ਸਾਨੂੰ ਦਿੱਤਾ ਹੈ, ਸਿਖਾਇਆ ਅਤੇ ਇਕ ਤਰਾਂ ਨਾਲ ਉਸ ਰਸਤੇ ‘ਤੇ ਤੁਰਨ ਲਈ ਦਿਸ਼ਾ ਦਿਖਾਈ ਹੈ। ਕੋਰੋਨਾ ਕਾਲ ਦੇ ਅਨੁਭਵ ਨਾਲ ਅਸੀਂ ਪਾਇਆ ਹੈ ਕਿ ਹੁਣ ਸਾਨੂੰ ਆਤਮਨਿਰਭਰ ਬਣਨਾ ਹੀ ਪਵੇਗਾ। ਬਿਨਾਂ ਆਤਮਨਿਰਭਰ ਬਣੇ ਅਜਿਹੇ ਸੰਕਟਾਂ ਨੂੰ ਝੱਲ ਸਕਣਾ ਵੀ ਮੁਸ਼ਕਲ ਹੋ ਜਾਵੇਗਾ”। ਮੋਦੀ ਨੇ ਅੱਗੇ ਕਿਹਾ ਕਿ ਪਿੰਡ ਆਪਣੇ ਪੱਧਰ ‘ਤੇ, ਜ਼ਿਲਾ ਆਪਣੇ ਪੱਧਰ ‘ਤੇ ਅਤੇ ਸੂਬੇ ਆਪਣੇ ਪੱਧਰ ‘ਤੇ ਅਤੇ ਇਸੇ ਤਰਾਂ ਪੂਰਾ ਭਾਰਤ ਕਿਵੇਂ ਆਤਮ ਨਿਰਭਰ ਬਣੇ।
ਆਪਣੀਆਂ ਜ਼ਰੂਰਤਾਂ ਦੀ ਪੂਰਤੀ ਲਈ ਸਾਨੂੰ ਕਦੇ ਵੀ ਬਾਹਰ ਦਾ ਮੂੰਹ ਨਾ ਦੇਖਣਾ ਪਵੇਗਾ, ਇਹ ਤੈਅ ਕਰਨਾ ਹੋਵੇਗਾ। ਬਦਲੇ ਹਾਲਾਤਾਂ ਨੇ ਇਹ ਯਾਦ ਦਿਵਾਇਆ ਹੈ ਕਿ ਆਤਮਨਿਰਭਰ ਬਣੋ। ਮੋਦੀ ਨੇ ਕਿਹਾ ਕਿ ਪਿੰਡਾਂ ਨੇ ਸੰਸਕਾਰਾਂ ਨੂੰ ਚੰਗੀ ਸਿੱਖਿਆ ਦਿੱਤੀ ਹੈ। ਪਿੰਡਾਂ ਤੋਂ ਅਪਡੇਟ ਆ ਰਹੀ ਹੈ ਕਿ ਉਹ ਵੱਡੇ-ਵੱਡੇ ਲੋਕਾਂ ਨੂੰ ਪ੍ਰੇਰਨਾ ਦੇਣ ਵਾਲੀ ਹੈ।
ਹਿੰਦੁਸਤਾਨ ਦੇ ਹਰ ਪਿੰਡ ਅਤੇ ਵਾਸੀਆਂ ਨੂੰ ਪ੍ਰਣਾਮ ਕਰਦਾ ਹਾਂ। ਤੁਸੀਂ ਦੁਨੀਆ ਨੂੰ ਬਹੁਤ ਸਰਲ ਸ਼ਬਦਾਂ ‘ਚ ਮੰਤਰ ਦਿੱਤਾ ਹੈ। ਤੁਸੀਂ ਸਿੰਪਲ ਸ਼ਬਦਾਂ ‘ਚ ਕਹਿ ਦਿੱਤਾ ਨਾ ਸੋਸ਼ਲ ਡਿਸਟੈਂਸਿੰਗ, ਨਾ ਲਾਕਡਾਊਨ, ਤੁਸੀਂ ਮੈਸੇਜ ਦਿੱਤਾ 2 ਗਜ ਦੂਰੀ ਦਾ। 2 ਗਜ ਦੇਹ ਦੀ ਦੂਰੀ ਦਾ ਮੰਤਰ ਦੁਨੀਆ ਨੂੰ ਦਿੱਤਾ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।