ਭਾਰਤ- ਪਾਕਿ ਸਰਹੱਦ ਤੋਂ ਬੀ ਐਸ ਐਫ ਵੱਲੋਂ 45 ਕਰੋੜ ਦੀ ਹੈਰੋਇਨ ਬਰਾਮਦ
ਅੰਮ੍ਰਿਤਸਰ , (ਰਾਜਨ ਮਾਨ) ਭਾਰਤ-ਪਾਕਿਸਤਾਨ ਸਰਹੱਦ ਤੋਂ ਬੀ ਐਸ ਐਫ ਨੇ ਪਾਕਿਸਤਾਨ ਤੋਂ ਸਮਗਲ ਹੋ ਕੇ ਆਈ 9 ਕਿਲੋ ਹੈਰੋਇਨ ਬਰਾਮਦ ਕੀਤੀ ਹੈ ਜਿਸ ਦੀ ਅੰਤਰਰਾਸ਼ਟਰੀ ਮਾਰਕੀਟ ਵਿੱਚ ਕੀਮਤ 45 ਕਰੋੜ ਰੁਪਏ ਬਣਦੀ ਹੈ। ਥਾਣਾ ਭਿੰਡੀ ਸੈਦਾਂ ਅਧੀਨ ਆਉਂਦੇ ਪਿੰਡ ਬੁਰਜ ਤੋਂ ਬੀ ਐਸ ਐਫ ਦੀ 22 ਬਟਾਲੀਅਨ ਦੀ ਬੀ. ਓ. ਪੀ. ਵਿਖੇ ਜਵਾਨਾਂ ਵੱਲੋਂ ਅੱਜ ਸਵੇਰੇ ਤੜਕਸਾਰ 9 ਕਿੱਲੋਗ੍ਰਾਮ ਹੈਰੋਇਨ ਬਰਾਮਦ ਕੀਤੇ ਗਈ।
ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਸਵੇਰੇ ਬੀ ਐਸ ਐਫ ਦੇ ਜਵਾਨਾਂ ਗਸ਼ਤ ਕਰ ਰਹੇ ਸਨ ਕਿ ਕੰਡਿਆਲੀ ਤਾਰ ਕੋਲ ਕੋਈ ਸ਼ੱਕੀ ਵਸਤੂ ਦਿਖਾਈ ਦਿੱਤੀ ਤੇ ਕੋਲ ਜਾ ਕੇ ਦੇਖਣ ਉਹ 9 ਪੈਕਟ ਹੈਰੋਇਨ ਨਿਕਲੀ , ਜਿਸਦੀ ਤੁਰੰਤ ਸੂਚਨਾ ਕਮਾਂਡੈਂਟ ਅੈਲ. ਕੇ. ਵਾਲਡੇ ਨੂੰ ਦਿੱਤੀ ਗਈ ।ਇਸ ਸਬੰਧੀ ਕੋਈ ਵੀ ਵਿਅਕਤੀ ਕਾਬੂ ਨਹੀਂ ਆਇਆ । ਬੀ ਐਸ ਐਫ ਦੇ ਉੱਚ ਅਧਿਕਾਰੀ ਤੇ ਖੁਫੀਆ ਏਜੰਸੀਆਂ ਜਾਂਚ ਵਿੱਚ ਜੁੱਟੀਆਂ ਹੋਈਆਂ ਹਨ। ਬੀ ਐਸ ਐਫ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਹੈਰੋਇਨ ਅੱਗੇ ਕਿਥੇ ਜਾਣੀ ਸੀ ਇਸ ਬਾਰੇ ਜਾਂਚ ਕੀਤੀ ਜਾ ਰਹੀ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।