ਡਬਲਿਊਐਚਓ ਦੀ ਚਿਤਵਾਨੀ ਦੇ ਮਾਇਨੇ
ਕੋਰੋਨਾ ਵਾਇਰਸ ਮਹਾਂਮਾਰੀ ਦੇ ਦੌਰਾਨ ਸਿਹਤ ਸੰਗਠਨ (ਡਬਲਿਓ ਐਓ ਓ) ਦੇ ਡਾਇਰੈਕਟਰ ਨੇ ਭਾਵੇਂ ਚੰਦ ਸ਼ਬਦ ਹੀ ਵਰਤੇ ਹਨ ਪਰ ਉਹਨਾਂ ਦੇ ਮਾਇਨੇ ਬੜੇ ਡੂੰਘੇ ਤੇ ਭਿਆਨਕ ਹਨ ਡਾਇਰੈਕਟਰ ਟਰੇਡਸ ਗਰੇਬੇਯੇਮਸ ਨੇ ਦੁਨੀਆ ਦੇ ਮਹਾਂਸ਼ਕਤੀ ਦੇਸ਼ਾਂ ਨੂੰ ਚਿਤਾਵਨੀ ਦਿੱਤੀ ਹੈ ਕਿ ਜੇਕਰ ਵਾਇਰਸ ‘ਤੇ ਰਾਜਨੀਤੀ ਹੋਈ ਤਾਂ ਇਸ ਦੇ ਸਿੱਟੇ ਬੜੇ ਭਿਆਨਕ ਹੋ ਸਕਦੇ ਹਨ ਗਰੇਬੇਯੇਸਸ ਨੇ ਇਹ ਚਿਤਾਵਨੀ ਕੋਰੋਨਾ ਵਾਇਰਸ ਮਹਾਂਮਾਰੀ ਦੌਰਾਨ ਅਮਰੀਕਾ ਤੇ ਚੀਨ ਦੀ ਖਿੱਚੋਤਾਣ ਦਰਮਿਆਨ ਆਈ ਹੈ
ਬਿਨਾ ਸ਼ੱਕ ਅਧਿਕਾਰੀ ਦੇ ਸ਼ਬਦ ਭਿਆਨਕ ਹਕੀਕਤ ਦਾ ਅਹਿਸਾਸ ਕਰਵਾਉਂਦੇ ਹਨ ਅੱਜ ਤਕਨੀਕ ਇਸ ਪੱਧਰ ‘ਤੇ ਪਹੁੰਚ ਗਈ ਹੈ ਕਿ ਕਦੇ ਕਾਮਿਕਸ ‘ਚ ਪੜ੍ਹੀਆਂ ਕਹਾਣੀਆਂ ਤੇ ਕਲਪਨਾਵਾਂ ਹਕੀਕਤ ਬਣਨੀਆਂ ਅਸੰਭਵ ਨਹੀਂ ਅਸੀਂ ਕਈ ਅਜਿਹੀਆਂ ਕਾਮਿਕਸ ਕਹਾਣੀਆਂ ਪੜ੍ਹਦੇ ਰਹੇ ਹਾਂ ਜਿਨ੍ਹਾਂ ‘ਚ ਸਿਰ ਫ਼ਿਰੇ ਵਿਗਿਆਨੀ ਜਾਂ ਉਹਨਾਂ ਦੇ ਆਕਾ ਵਿਗਿਆਨ ਦੀ ਕਾਢਾਂ ਦੀ ਵਰਤੋਂ ਵਿਰੋਧੀਆਂ ਦੀਆਂ ਤਬਾਹੀ ਲਈ ਕਰਵਾਉਂਦੇ ਹਨ ਅਜ ਤਕਨੀਕ ਇਸ ਪੱਧਰ ‘ਤੇ ਪਹੁੰਚ ਗਈ ਹੈ ਕਿ ਤਕੜੇ ਮੁਲਕਾਂ ਕੋਲ ਇੰਨੇ ਜਬਰਦਸਤ ਹਥਿਆਰ (ਪਰਮਾਣੂ ਬੰਬ, ਮਿਜਾਇਲਾਂ ਤੇ ਲੜਾਕੂ ਜਹਾਜ) ਆ ਗਏ ਹਨ ਕਿ ਜੰਗ ਲੱਗਣ ਦੀ ਸੰਭਾਵਨਾ ਹੀ ਖ਼ਤਮ ਹੋ ਰਹੀ ਹੈ ਕਿਉਂਕਿ ਹਰ ਮੁਲਕ ਇਹੀ ਮੰਨ ਕੇ ਚੱਲ ਰਿਹਾ ਹੈ ਕਿ ਉਸ ਦਾ ਵਿਰੋਧੀ ਮੁਲਕ ਸਵਾ ਸੇਰ ਵੀ ਹੋ ਸਕਦਾ ਹੈ
ਇਸ ਲਈ ਹੁਣ ਪਰਮਾਣੂ ਹਥਿਆਰ ਵਰਤਣੇ ਅਸੰਭਵ ਹੀ ਹੋ ਗਏ ਹਨ, ਪਰ ਦੁਸ਼ਮਣੀਆਂ, ਚਾਲਾਂ (ਭਾਵੇਂ ਇਹ ਕੂਟਨੀਤੀ ਦੇ ਰੂਪ ‘ਚ ਹਨ) ਖ਼ਤਮ ਨਹੀਂ ਹੋਈਆਂ ਹੁਣ ਕਿਤੇ ਇਹ ਨਾ ਹੋਵੇ ਕਿ ਹੁਣ ਕੋਈ ਦੇਸ਼ ਵਿਰੋਧੀ ਦੇਸ਼ ਨੂੰ ਟਿਕਾਣੇ ਲਾਉਣ ਲਈ ਕੋਈ ਵਾਇਰਸ ਦਾ ਹੀ ਹਥਿਆਰ ਤਿਆਰ ਕਰ ਲਵੇ ਕੋਰੋਨਾ ਵਾਇਰਸ ਦੀ ਤਬਾਹੀ ਦੀ ਹਕੀਕਤ ਕੀ ਹੈ ਇਸ ਬਾਰੇ ਅੰਤਿਮ ਸੱਚ ਦਾ ਅਜੇ ਕਿਧਰੇ ਵੀ ਜਿਕਰ ਨਹੀਂ ਹੈ ਪਰ ਸੋਸ਼ਲ ਮੀਡੀਆ ‘ਤੇ ਕਈ ਤਰ੍ਹਾਂ ਦੀਆਂ ਚਰਚਾਵਾਂ ਜ਼ਰੂਰ ਚੱਲ ਰਹੀਆਂ ਹਨ ਇਹਨਾਂ ਚਰਚਾਵਾਂ ਨੂੰ ਜੇਕਰ ਬੇਬੁਨਿਆਦ ਮੰਨ ਕੇ ਪਾਸੇ ਰੱਖ ਦਿੱਤਾ ਜਾਵੇ ਤਾਂ ਸੰਸਾਰ ਸਿਹਤ ਸੰਗਠਨ ਦੇ ਡਾਇਰੈਕਟਰ ਦੀ ਨਵੀਂ ਚਿਤਾਵਨੀ ਜ਼ਰੂਰ ਨੀਂਦ ਉੱਡਾ ਦੇਣ ਵਾਲੀ ਹੈ
ਡਾਇਰੈਕਟਰ ਦਾ ਇਸ਼ਾਰਾ ਸਪੱਸ਼ਟ ਹੈ ਕਿ ਜੇਕਰ ਤਕੜੇ ਮੁਲਕਾਂ ਦੀ ਸਿਆਸੀ ਲੜਾਈ ਵਾਇਰਸ ਦੇ ਮੋਰਚੇ ‘ਤੇ ਪਹੁੰਚ ਗਈ ਹੈ ਤਾਂ ਦੁਨੀਆ ਦਾ ਨਕਸ਼ਾ ਬਦਲਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿਉਂਕਿ ਮੈਡੀਕਲ ਖੋਜਾਂ ਦਾ ਭੈੜਾ ਪਹਿਲੂ ਵੀ ਤਾਂ ਪਰਮਾਣੂ ਸ਼ਕਤੀ ਦੇ ਮਾਰੂ ਪੱਖ ਵਾਂਗ ਹੈ ਤਕੜੇ ਮੁਲਕਾਂ ਨੇ ਜੇਕਰ ਪਰਮਾਣੂ ਹਥਿਆਰ ਬਣਾਉਣ ‘ਚ ਪਹਿਲ ਕੀਤੀ ਹੈ ਤਾਂ Àਹ ਵਾਇਰਸ ਬੰਬ ਵੀ ਇਜ਼ਾਦ ਕਰ ਲੈਣਗੇ ਇਸ ਤੋਂ ਹੁਣ ਇਨਕਾਰ ਕਰਨਾ ਔਖਾ ਹੈ ਅਜਿਹੀ ਹਾਲਤ ‘ਚ ਸਭ ਪ੍ਰਾਣੀਆਂ ਦਾ ਰੱਬ ਹੀ ਰਾਖਾ ਹੈ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।