ਤਾਜ਼ੇ ਮਾਮਲੇ ਮੁਹਾਲੀ ਵਿਖੇ 7, ਮਾਨਸਾ ‘ਚ 6, ਲੁਧਿਆਣਾ ਅਤੇ ਜਲੰਧਰ ‘ਚ 4-4,
ਬਰਨਾਲਾ ਤੇ ਮੁਕਤਸਰ ‘ਚ ਵੀ ਦਿੱਤੀ ਦਸਤਕ
ਚੰਡੀਗੜ੍ਹ, (ਅਸ਼ਵਨੀ ਚਾਵਲਾ)। ਪੰਜਾਬ ਵਿੱਚ ਵੀਰਵਾਰ ਨੂੰ ਕੋਰੋਨਾ ਦਾ ਕਹਿਰ ਜਾਰੀ ਰਿਹਾ ਅਤੇ ਇਕੋ ਦਿਨ ਵਿੱਚ 24 ਮਾਮਲੇ ਸਾਹਮਣੇ ਆਏ ਹਨ। ਪਿਛਲੇ ਦਿਨਾਂ ਵਿੱਚ ਹੁਣ ਤੱਕ ਇਹ ਸਾਰੀਆ ਤੋਂ ਜਿਆਦਾ ਮਾਮਲੇ ਸਾਹਮਣੇ ਆਏ ਹਨ। ਜਿਸ ਨੂੰ ਲੈ ਕੇ ਪੰਜਾਬ ਸਰਕਾਰ ਦੀਆਂ ਚਿੰਤਾਵਾਂ ਜਿਆਦਾ ਵਧ ਗਈਆ ਹਨ। ਪੰਜਾਬ ਵਿੱਚ ਵੀਰਵਾਰ ਨੂੰ ਕੋਰੋਨਾ ਦੇ ਮਾਮਲੇ ਦੀ ਗਿਣਤੀ ਵੱਧ ਕੇ 130 ਹੋ ਗਈ ਹੈ।
ਵੀਰਵਾਰ ਨੂੰ ਆਏ ਇਹ ਨਵੇਂ ਮਾਮਲੇ ਵਿੱਚ ਵੀ ਮੁਹਾਲੀ ਵਿਖੇ ਸਾਰਿਆ ਤੋਂ ਜਿਆਦਾ 7 ਮਾਮਲੇ ਸਾਹਮਣੇ ਆਏ ਹਨ। ਜਿਸ ਨਾਲ ਸਿਰਫ਼ ਮੁਹਾਲੀ ਜਿਲ੍ਹੇ ਵਿੱਚ ਹੀ ਮਰੀਜ਼ਾ ਦੀ ਗਿਣਤੀ ਵਧ ਕੇ 37 ਹੋ ਗਈ ਹੈ ਅਤੇ ਪੰਜਾਬ ਵਿੱਚ ਕਿਸੇ ਇੱਕ ਜਿਲ੍ਹੇ ਦੀ ਇਹ ਸਭ ਤੋਂ ਜਿਆਦਾ ਗਿਣਤੀ ਹੈ।
ਨਵੇਂ ਆਏ ਮਾਮਲੇ ਵਿੱਚ ਮੁਹਾਲੀ ਤੋਂ 7, ਮਾਨਸਾ ਤੋਂ 6, ਲੁਧਿਆਣਾ ਤੋਂ 4, ਜਲੰਧਰ ਤੋਂ 4, ਮੁਕਤਸਰ, ਸੰਗਰੂਰ ਅਤੇ ਬਰਨਾਲਾ ਤੋਂ 1-1 ਮਾਮਲਾ ਸਾਹਮਣੇ ਆਇਆ ਹੈ।
ਵੀਰਵਾਰ ਨੂੰ ਪੰਜਾਬ ਵਿੱਚ ਕਰੋਨਾ ਦੀ ਕਾਫ਼ੀ ਜਿਆਦਾ ਤੇਜੀ ਦੇਖੀ ਗਈ ਹੈ, ਕਿਉਂਕਿ ਸ਼ੁਰੂਆਤ ਵਿੱਚ 15 ਦਿਨਾਂ ਵਿੱਚ ਕੁਲ 21 ਮਾਮਲੇ ਪੰਜਾਬ ਵਿੱਚ ਆਏ ਸਨ ਪਰ ਵੀਰਵਾਰ ਨੂੰ ਇੱਕ ਦਿਨ ਵਿੱਚ 24 ਮਾਮਲੇ ਸਾਹਮਣੇ ਆਏ ਹਨ। ਇਥੇ ਹੀ ਪੰਜਾਬ ਸਰਕਾਰ ਵਲੋਂ ਹੁਣ ਤੱਕ 3192 ਸਕੀ ਮਾਮਲੇ ਦੀ ਲੈਬ ਰਿਪੋਰਟ ਲਈ ਭੇਜੇ ਗਏ ਹਨ, ਜਿਸ ਵਿੱਚੋਂ ਵਿੱਚੋਂ 2777 ਮਾਮਲੇ ਵਿੱਚ ਨੈਗਟਿਵ ਰਿਪੋਰਟ ਆਈ ਹੈ। ਜਦੋਂ ਕਿ ਵੱਡੀ ਗਿਣਤੀ ਵਿੱਚ 285 ਸ਼ੱਕੀ ਮਰੀਜ਼ਾ ਦੀ ਲੈਬ ਰਿਪੋਰਟ ਆਉਣੀ ਬਾਕੀ ਹੈ।
ਹੁਣ ਤੱਕ ਕੋਰੋਨਾ ਪੀੜਤਾਂ ਗਿਣਤੀ
- ਜਿਲ੍ਹਾ ਕੋਰੋਨਾ ਪੀੜਤ
- ਮੁਹਾਲੀ 37
- ਐਸ.ਬੀ.ਐਸ. ਨਗਰ 19
- ਅੰਮ੍ਰਿਤਸਰ 11
- ਜਲੰਧਰ 11
- ਮਾਨਸਾ 11
- ਲੁਧਿਆਣਾ 10
- ਹੁਸ਼ਿਆਰਪੁਰ 7
- ਪਠਾਨਕੋਟ 7
- ਮੋਗਾ 4
- ਰੋਪੜ 3
- ਫਤਿਹਗੜ੍ਹ ਸਾਹਿਬ 2
- ਫਰੀਦਕੋਟ 2
- ਬਰਨਾਲਾ 2
- ਪਟਿਆਲਾ 1
- ਕਪੂਰਥਲਾ 1
- ਮੁਕਤਸਰ 1
- ਸੰਗਰੂਰ 1
- ਕੁਲ 130
ਪੰਜਾਬ ‘ਚ ਕੋਰੋਨਾ ਵਾਇਰਸ ਨੂੰ ਲੈ ਕੇ ਕਲ ਅਤੇ ਅੱਜ ਤੱਕ ਦੀ ਸਥਿਤੀ ?
- ਪੰਜਾਬ ‘ਚ ਕੁਲ ਸਕੀ ਮਰੀਜ਼ (ਹੁਣ ਤੱਕ) 2937
- ਜਿਨ੍ਹਾਂ ਦੇ ਜਾਂਚ ਲਈ ਸੈਂਪਲ ਭੇਜੇ ਗਏ 2937
- ਸਕੀ ਮਰੀਜ਼ ‘ਚ ਨੈਗਟਿਵ ਕੇਸ ਦੀ ਗਿਣਤੀ 2614
- ਸਕੀ ਮਰੀਜ਼ ਦੀ ਜਾਂਚ ਰਿਪੋਰਟ ਦਾ ਇੰਤਜ਼ਾਰ 217
- ਹੁਣ ਤੱਕ ਕੋਰੋਨਾ ਪੀੜਤ ਪਾਏ ਗਏ 106
- ਗੰਭੀਰ ਸਥਿਤੀ ਵਿੱਚ ਮਰੀਜ਼ 02
- ਮੌਤ ਦਾ ਸ਼ਿਕਾਰ ਹੋਏ ਕੋਰੋਨਾ ਪੀੜਤ 08
- ਹੁਣ ਤੱਕ ਠੀਕ ਹੋਏ ਮਰੀਜ਼ 14
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।