ਮੋਦੀ ਮੰਤਰ ਨਾਲ ਜਿੱਤ ਦਾ ਜਜ਼ਬਾ
Modi Mantra | ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਪੀਲ ‘ਤੇ ਦੇਸ਼ ਦੇ 130 ਕਰੋੜ ਨਾਗਰਿਕਾਂ ਨੇ ਐਤਵਾਰ ਦੀ ਰਾਤ ਨੂੰ 9 ਵਜੇ ਆਪੋ-ਆਪਣੇ ਘਰਾਂ ਦੀਆਂ ਲਾਈਟਾਂ ਬੁਝਾ ਕੇ ਦੀਵੇ, ਮੋਮਬੱਤੀਆਂ, ਟਾਰਚਾਂ ਤੇ ਮੋਬਾਇਲ ਦੀ ਫਲੈਸ਼ ਲਾਈਟ ਨਾਲ ਰੌਸ਼ਨੀ ਕਰਕੇ ਦੇਸ਼ ਅਤੇ ਦੁਨੀਆ ਨੂੰ ਭਾਰਤ ਦੀ ਸਮੂਹਿਕ ਮਹਾਂਸ਼ਕਤੀ ਤੋਂ ਜਾਣੂ ਕਰਵਾਇਆ
ਇਹ ਪਹਿਲਾ ਮੌਕਾ ਹੈ, ਜਦੋਂ ਦੀਵਾਲੀ ਦਾ ਤਿਉਹਾਰ ਲੰਘਣ ਤੋਂ ਕੁਝ ਮਹੀਨੇ ਬਾਅਦ ਇੱਕ ਵਾਰ ਫ਼ਿਰ ਤੋਂ ਭਾਰਤ ‘ਚ ਲੋਕਾਂ ਨੇ ਇੱਕ ਹੋਰ ਦੀਵਾਲੀ ਮਨਾਈ ਹੈ ਸਵਾਲ ਇਹ ਹੈ ਕਿ ਪੀਐਮ ਮੋਦੀ ਦੇ ਸੱਦੇ ‘ਤੇ ਲੋਕਾਂ ਨੇ ਜਿਸ ਤਰ੍ਹਾਂ ਦੀਵੇ ਅਤੇ ਮੋਬਬੱਤੀਆਂ ਬਾਲ ਕੇ ਖੁਸ਼ੀ ਪ੍ਰਗਟ ਕੀਤੀ ਹੈ, ਉਸ ਦੀ ਉੱਚਿਤਤਾ ਕੀ ਹੈ? ਸਵਾਲ ਇਹ ਵੀ ਉੱਠ ਰਿਹਾ ਹੈ ਕਿ ਇਸ ਸਮੇਂ ਦੁਨੀਆ ‘ਚ ਹਜ਼ਾਰਾਂ ਲੋਕ ਕੋਰੋਨਾ ਸੰਕਟ ਦੇ ਚੱਲਦਿਆਂ ਆਪਣੀ ਜਾਨ ਦੇ ਰਹੇ ਹਨ, ਅਤੇ ਅਸੀਂ ਸੋਗਗ੍ਰਸਤ ਪਰਿਵਾਰਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰਦੇ ਹੋਏ ਦੀਵੇ ਬਾਲ਼ ਰਹੇ ਹਾਂ ਇਸ ਖੁਸ਼ੀ ਦੇ ਮਾਇਨੇ ਕੀ ਹਨ?
ਮੈਂ ਇਹ ਨਹੀਂ ਕਹਿੰਦਾ ਕਿ ਇਹ ਸਾਰੇ ਸਵਾਲ ਗੈਰ-ਜ਼ਰੂਰੀ ਹਨ ਜਾਂ ਇਨ੍ਹਾਂ ਦਾ ਕੋਈ ਅਰਥ ਨਹੀਂ ਹੈ ਇਸ ਸਾਰੇ ਸਵਾਲ ਸਹੀ ਹਨ ਪਰ ਸਵਾਲ ਕਰਨ ਤੋਂ ਪਹਿਲਾਂ ਸਾਨੂੰ ਪੀਐਮ ਮੋਦੀ ਦੇ ਸੱਦੇ ‘ਚ ਲੁਕੇ ਅਰਥ ਨੂੰ ਵੀ ਜਾਣ ਲੈਣਾ ਚਾਹੀਦਾ ਹੈ ਯਾਦ ਰਹੇ ਦੀਵਾ ਜਾਂ ਮੋਮਬੱਤੀ ਦੀ ਰੌਸ਼ਨੀ ਨੂੰ ਮੋਦੀ ਨੇ ਖੁਸ਼ੀ ਜਾਂ ਕਿਸੇ ਜੰਗ ‘ਚ ਜਿੱਤ ਦੇ ਪ੍ਰਤੀਕ ਦੇ ਤੌਰ ‘ਤੇ ਲੈਣ ਦਾ ਸੱਦਾ ਨਹੀਂ ਦਿੱਤਾ ਸੀ ਉਨ੍ਹਾਂ ਦਾ ਮਕਸਦ ਸੀ ਕੋਰੋਨਾ ਸੰਕਟ ਨੂੰ ਚੁਣੌਤੀ ਦੇਣਾ, ਅਤੇ ਰੌਸ਼ਨੀ ਦੇ ਜ਼ਰੀਏ ਮਹਾਂਸ਼ਕਤੀ ਦਾ ਅਹਿਸਾਸ ਕਰਵਾ ਕੇ ਇਹ ਦਰਸਾਉਣਾ ਕਿ ਅਸੀਂ ਕਿਸੇ ਮਕਸਦ ਲਈ ਇਕੱਠੇ ਹੋ ਕੇ ਲੜ ਰਹੇ ਹਾਂ ਅਲੋਚਕ ਇਹ ਵੀ ਕਹਿ ਰਹੇ ਹਨ ਕਿ ਸੰਕਟ ਦੀ ਇਸ ਘੜੀ ‘ਚ ਥਾਲੀਆਂ ਵਜਾਉਣ ਜਾਂ ਦੀਵੇ ਅਤੇ ਮੋਮਬੱਤੀਆਂ ਬਾਲਣ ਦੀਆਂ ਕੀ ਉਹ ਜ਼ਰੂਰਤਾਂ ਪੂਰੀਆਂ ਹੋ ਜਾਣਗੀਆਂ
ਜੋ ਕੋਰੋਨਾ ਨਾਲ ਲਜਿੱਠਣ ਲਈ ਜ਼ਰੂਰੀ ਹਨ ਕੀ ਇਸ ਤਰ੍ਹਾਂ ਦੇ ਭਾਵਨਾਤਮਕ ਯਤਨਾਂ ਨਾਲ ਕੋਰੋਨਾ ਪੀੜਤ ਲੋਕ ਅਤੇ ਉਨ੍ਹਾਂ ਦੀ ਦੇਖਭਾਲ ‘ਚ ਲੱਗੇ ਲੋਕਾਂ ਦੀ ਜਾਨ ਬਚਾਈ ਜਾ ਸਕਦੀ ਹੈ ਬਿਨਾਂ ਸ਼ੱਕ ਆਧੁਨਿਕ ਵਿਗਿਆਨ ਦੇ ਇਸ ਯੁੱਗ ‘ਚ ਕੋਈ ਵੀ ਇਨ੍ਹਾਂ ਯਤਨਾਂ ਨਾਲ ਸਰੋਕਾਰ ਨਹੀਂ ਰੱਖਦਾ ਹੋਵੇਗਾ, ਪਰ ਪੀਐਮ ਦੇ ਸੰਦੇਸ਼ ਦੇ ਪਿੱਛੇ ਲੁਕੇ ਅਰਥ ਨੂੰ ਸਮਝਦੇ ਹੋਏ ਇਹ ਤਾਂ ਕਿਹਾ ਹੀ ਜਾ ਸਕਦਾ ਹੈ, ਕਿ ਇਨ੍ਹਾਂ ਪੁਰਾਤਨ ਅਤੇ ਰਿਵਾਇਤੀ ਉਪਾਵਾਂ ਜਰੀਏ ਘਰਾਂ ‘ਚ ਕੈਦ ਲੋਕਾਂ ਅੰਦਰ ਉਤਸ਼ਾਹ ਦਾ ਸੰਚਾਰ ਤਾਂ ਹੋਇਆ ਹੀ ਹੈ, ਅਤੇ ਸ਼ਾਇਦ ਦੇਸ਼ ਦੀ ਇਸ ਸਮੂਹਿਕ ਸ਼ਕਤੀ ਦੇ ਉਤਸ਼ਾਹ ਨੂੰ ਪੀਐਮ ਮੋਦੀ ਕੋਰੋਨਾ ਦੀ ਇਸ ਜੰਗ ‘ਚ ਇੱਕ ਹਥਿਆਰ ਦੇ ਤੌਰ ‘ਤੇ ਇਸਤੇਮਾਲ ਕਰ ਰਹੇ ਹੋਣ!
ਯੂਰਪ ਅਤੇ ਅਮਰੀਕਾ ਦੇ ਮੁਕਾਬਲੇ ਜੇਕਰ ਅੱਜ ਅਸੀਂ ਕਿਤੇ ਬਿਹਤਰ ਹਾਲਤ ‘ਚ ਹਾਂ, ਤਾਂ ਇਸ ਦੀ ਅਸਲੀ ਵਜ੍ਹਾ ਸਾਡੀ ਇਹ ਸਮੂਹਿਕ ਮਹਾਂਸ਼ਕਤੀ ਹੈ, ਜਿਸ ਨੂੰ ਸਾਡੇ ਕਾਬਲ ਪੀਐਮ ਨੇ ਪਛਾਣ ਕੇ ਵਾਰ-ਵਾਰ ਉਸ ਨੂੰ ਸੱਦਾ ਦਿੱਤਾ ਹੈ ਜਦੋਂ ਦੇਸ਼ ਏਨੀ ਵੱਡੀ ਲੜਾਈ ਲੜ ਰਿਹਾ ਹੋਵੇ ਤਾਂ ਜਨਤਾ ਦੇ ਵਿਰਾਟ ਸਵਰੂਪ ਅਤੇ ਸ਼ਕਤੀ ਨੂੰ ਲਗਤਾਰ ਸਾਖਸ਼ਾਤ ਕਰਦੇ ਰਹਿਣ ਦੇ ਮੋਦੀ ਦੇ ਮੰਤਰ ‘ਚ ਸੰਕਟ ਦੇ ਸਮੇਂ ਸੰਵਾਦ ਜਾਂ ਸੰਬੋਧਨ ਦੇ ਜਰੀਏ ਰਸਤਾ ਕੱਢਣ ਦੀ ਇੱਛਾ-ਸ਼ਕਤੀ ਲੁਕੀ ਹੋਈ ਦਿਖਾਈ ਦਿੰਦੀ ਹੈ ਦੇਖਿਆ ਜਾਵੇ ਤਾਂ ਕਿਸੇ ਸੰਕਟ ਨਾਲ ਦੋ-ਦੋ ਹੱਥ ਕਰਨ ‘ਚ ਕਿਸੇ ਵੀ ਰਾਸ਼ਟਰ ਦੀ ਸਾਮੂਹਿਕ ਸ਼ਕਤੀ ਦਾ ਅਹਿਮ ਯੋਗਦਾਨ ਰਹਿੰਦਾ ਹੈ
ਫ਼ਿਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਜਦੋਂ ਰਾਸ਼ਟਰ ਦੀ ਜਨਤਾ ਅਪਣੀ ਅਗਵਾਈ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੀ ਹੋ ਜਾਂਦੀ ਹੈ, ਤਾਂ ਫਿਰ ਉਹ ਸੰਕਟ ਚਾਹੇ ਕੁਦਰਤੀ ਹੋਵੇ ਜਾਂ ਮਨੁੱਖੀ ਉਸ ਨਾਲ ਨਜਿੱਠਣ ‘ਚ ਦੇਰ ਨਹੀਂ ਲੱਗਦੀ ਦੀਵੇ ਬਾਲਣ ਦੇ ਸ਼ੰਦੇਸ਼ ਦੇ ਪਿੱਛੇ ਪੀਐਮ ਨਰਿੰਦਰ ਮੋਦੀ ਦਾ ਵੀ ਇਹੀ ਮਰਮ ਲੁਕਿਆ ਸੀ ਯੋਗਵਾਸ਼ਿਸਠ ਦੇ ਇਸ ਸਿਧਾਂਤ ਨੂੰ ਦੁਨੀਆ ਬਹੁਤ ਪਹਿਲਾਂ ਹੀ ਸਵੀਕਾਰ ਕਰ ਚੁੱਕੀ ਹੈ ਕਿ ਸਮੂਹਿਕਤਾ ਦੇ ਬੋਧ ਨਾਲ ਅਸੀਂ ਆਪਣੇ ਟੀਚੇ ਨੂੰ ਅਸਾਨੀ ਨਾਲ ਹਾਸਲ ਕਰ ਸਕਦੇ ਹਾਂ
ਬਿਨਾਂ ਸ਼ੱਕ ਦੇਸ਼ ਦੀ ਇੱਕ ਅਰਬ ਜਨਤਾ ਨੇ ਆਪਣੇ ਪ੍ਰਧਾਨ ਸੇਵਕ ਦੇ ਸੱਦੇ ‘ਤੇ ਘਰਾਂ ਦੀਆਂ ਲਾਈਟਾਂ ਬੁਝਾ ਕੇ ਦੀਵੇ ਅਤੇ ਮੋਮਬੱਤੀਆਂ ਬਾਲਣ ਦੇ ਫੈਸਲੇ ਦਾ ਜਿਸ ਉਤਸ਼ਾਹ ਨਾਲ ਸਵਾਗਤ ਕੀਤਾ ਹੈ ਉਸ ਨਾਲ ਦੇਸ਼ ਦੀ ਜਨਤਾ ਅਤੇ ਉਸ ਦੀ ਅਗਵਾਈ ਦਾ ਵੀ ਮਨੋਬਲ ਉੱਚਾ ਹੋਇਆ ਹੈ ਫ਼ਿਰ ਭਾਰਤ ਹੀ ਕਿਉਂ ਦੁਨੀਆ ਦੇ ਹੋਰ ਦੇਸ਼ ਵੀ ਆਪਣੇ-ਆਪਣੇ ਤਰੀਕਿਆਂ ਨਾਲ ਇਸ ਸਾਮੂਹਿਕ ਇੱਕਜੁਟਤਾ ਦਾ ਪ੍ਰਦਰਸ਼ਨ ਕਰ ਰਹੇ ਹਨ
ਇਟਲੀ ਦੇ ਲੋਕਾਂ ਨੇ ਵੀ ਰਾਸ਼ਟਰਗੀਤ ਅਤੇ ਲਾਈਟਿੰਗ ਦੇ ਸਹਾਰੇ ਕੋਰੋਨਾ ਨਾਲ ਲੜਾਈ ‘ਚ ਆਪਣੀ ਇੱਕਜੁਟਤਾ ਦਾ ਪ੍ਰਦਰਸ਼ਨ ਕੀਤਾ ਭਾਰਤੀ ਬੁੱਧ ਦਰਸ਼ਨ ‘ਚ ਸਪੱਸ਼ਟ ਰੂਪ ‘ਚ ਕਿਹਾ ਗਿਆ ਹੈ, ‘ਅੱਪ ਦੀਵੋ ਭਵ:’ ਅਰਥਾਤ ਆਪਣਾ ਪ੍ਰਕਾਸ਼ ਖੁਦ ਬਣੋ ਜਿੱਥੋਂ ਤੱਕ ਪੀਐਮ ਮੋਦੀ ਦੇ ਸੰਦੇਸ਼ ਦੇ ਪ੍ਰਤੀਉੱਤਰ ‘ਚ ਦੀਵੇ ਅਤੇ ਮੋਮਬੱਤੀਆਂ ਬਾਲਣ ਦਾ ਸਵਾਲ ਹੈ, ਤਾਂ ਇਸਦੇ ਜਵਾਬ ‘ਚ ਇਹ ਕਿਹਾ ਜਾ ਸਕਦਾ ਹੈ ਕਿ ਜਦੋਂ ਦੇਸ਼ ਦੀ ਜਨਤਾ ਸੰਕਟ ‘ਚ ਹੋਵੇ ਤਾਂ ਉਸ ਨੂੰ ਹੌਂਸਲਾ ਅਤੇ ਹਿੰਮਤ ਦੇਣ ਲਈ ਦੇਸ਼ ਦੀ ਅਗਵਾਈ ਨੂੰ ਕੋਈ ਰਚਨਾਤਮਕ ਪਹਿਲ ਜਾਂ ਪ੍ਰੇਰਨਾ ਦੇਣ ਦਾ ਕੰਮ ਕਰਨਾ ਹੀ ਪੈਂਦਾ ਹੈ
ਸੱਚ ਤਾਂ ਇਹ ਹੈ ਕਿ ਲਾਕ ਡਾਊਨ ਦੇ ਚੱਲਦਿਆਂ ਘਰਾਂ ‘ਚ ਕੈਦ ਲੋਕਾਂ ਦੀ ਮਾਯੂਸੀ ਲਗਾਤਾਰ ਵਧ ਰਹੀ ਸੀ ਬਿਨਾਂ ਸ਼ੱਕ ਲਾਕ ਡਾਊਨ ਦੇ ਚੱਲਦਿਆਂ ਸਮਾਜਿਕ ਜੀਵਨ ‘ਚ ਠਹਿਰਾਅ ਆ ਗਿਆ ਹੈ ਲੋਕ ਘਰਾਂ ‘ਚ ਸਿਮਟ ਕੇ ਰਹਿ ਗਏ ਜੀਵਨ ‘ਚ ਵਿਭਿੰਨਤਾ ਦੀ ਜਗ੍ਹਾ ਇੱਕਸਾਰਤਾ ਨੇ ਲੈ ਲਈ ਹੈ ਜੀਵਨ ‘ਚ ਟੈਨਸ਼ਨ ਵਰਗੀਆਂ ਸਥਿਤੀਆਂ ਪੈਦਾ ਹੋਣ ਦੇ ਖ਼ਤਰੇ ਨੂੰ ਦੇਖਦੇ ਹੋਏ ਸਾਡੀ ਅਗਵਾਈ ਨੂੰ ਸਾਡੀ ਸੋਚ ਅਤੇ ਮਨੋਭਾਵਾਂ ਨੂੰ ਬਦਲਣ ਦੀ ਜਰੂਰਤ ਮਹਿਸੂਸ ਹੋਈ ਇਸ ਮਾਯੂਸੀ ਤੋਂ ਜਨਤਾ ਨੂੰ ਬਾਹਰ ਕੱਢਣ ਲਈ ਨਾ ਸਿਰਫ਼ ਹੌਂਸਲੇ ਦੀ ਲੋੜ ਸੀ
ਸਗੋਂ ਉਨ੍ਹਾਂ ਅੰਦਰ ਸਥਿਤੀਆਂ ਨਾਲ ਲੜਨ ਲਈ ਆਤਮ-ਵਿਸ਼ਵਾਸ ਵੀ ਜਗਾਉਣਾ ਜ਼ਰੂਰੀ ਸੀ ਬਿਨਾਂ ਸ਼ੱਕ ਸਾਡੇ ਤਪੱਸਵੀ ਪ੍ਰਧਾਨ ਮੰਤਰੀ ਨੇ ਆਪਣੇ ਨੌਂ ਮਿੰਟ ਦੇ ਮੰਤਰ ਨਾਲ ਨਿਰਾਸ਼ ਹੁੰਦੀ ਜਾ ਰਹੀ ਭਾਰਤ ਦੀ ਜਨਤਾ ਅੰਦਰ ਆਸ ਅਤੇ ਵਿਸ਼ਵਾਸ ਦੀ ਨਵੀਂ ਕਿਰਨ ਪੈਦਾ ਕਰ ਦਿੱਤੀ ਹੈ ਸੱਚ ਤਾਂ ਇਹ ਹੈ ਕਿ ਮੋਦੀ ਦੀਵੇ ਅਤੇ ਮੋਮਬੱਤੀ ਬਾਲਣ ਦੀ ਅਪੀਲ ਕਰਕੇ ਦੇਸ਼ ਦੇ ਲੋਕਾਂ ਦੇ ਦਿਲੋ-ਦਿਮਾਗ ‘ਤੇ ਹਾਵੀ ਹੁੰਦੀ ਜਾ ਰਹੀ ਕੋਰੋਨਾ ਗ੍ਰੰਥੀ ਨੂੰ ਤੋੜਨਾ ਚਾਹੁੰਦੇ ਸਨ ਆਪਣੇ ਇਸ ਮਕਸਦ ‘ਚ ਉਹ ਸਫ਼ਲ ਵੀ ਰਹੇ
ਇਹ ਮਹਿਸੂਸ ਕਰਨ ਵਾਲੀ ਗੱਲ ਸੀ ਕਿ ਜਿਸ ਸਮੇਂ ਅਸੀਂ ਦੀਵੇ ਜਾਂ ਮੋਮਬੱਤੀ ਦੀ ਰੌਸ਼ਨੀ ਕਰਕੇ ਚਾਨਣ ਨੂੰ ਸੱਦਾ ਰਹੇ ਰਹੇ ਸੀ ਉਸ ਸਮੇਂ ਸਾਡੇ ਨੇੜੇ-ਤੇੜੇ ਉਮੀਦ ਅਤੇ ਵਿਸ਼ਵਾਸ ਦਾ ਇੱਕ ਨਵਾਂ ਵਾਤਾਵਰਨ ਬਣਦਾ ਦਿਖਾਈ ਦੇ ਰਿਹਾ ਸੀ ਸਾਡਾ ਪ੍ਰਾਚੀਨ ਗਿਆਨ ਹੀ ਨਹੀਂ ਵਿਗਿਆਨ ਵੀ ਇਸ ਗੱਲ ਨੂੰ ਸਵੀਕਾਰ ਕਰ ਚੁੱਕਾ ਹੈ ਕਿ ਦੀਵੇ ਬਾਲ਼ਣ ਦੀ ਇਸ ਸਮੂਹਿਕ ਸ਼ਕਤੀ ਨਾਲ ਯਕੀਨਨ ਹੀ ਇੱਕ ਸਾਤਵਿਕ ਊਰਜਾ ਦਾ ਸੰਚਾਰ ਹੋਵੇਗਾ, ਜਿਸਦੀਆਂ ਪਾਵਨ ਤਰੰਗਾਂ ਵਾਤਾਵਰਨ ਨੂੰ ਰੌਸ਼ਨ, ਪ੍ਰਫੁੱਲਿਤ ਅਤੇ ਰੋਗਮੁਕਤ ਕਰਨਗੀਆਂ
ਯੂਰਪ ਅਤੇ ਅਮਰੀਕਾ ਦੀ ਤੁਲਨਾ ‘ਚ ਅੱਜ ਜੇਕਰ ਭਾਰਤ ਬਿਹਤਰ ਸਥਿਤੀ ‘ਚ ਹੈ, ਤਾਂ ਇਸ ਦੀ ਇੱਕ ਵਜ੍ਹਾ ਪੀਐਮ ਮੋਦੀ ਦੀ ਦੂਰਦ੍ਰਿਸ਼ਟੀ ਅਤੇ ਦੂਰਗਾਮੀ ਕਦਮ ਵੀ ਹੈ ਮੋਦੀ ਦੀ ਅਗਵਾਈ ‘ਚ ਭਾਰਤ ਨੇ ਸਮਾਂ ਰਹਿੰਦੇ ਲਾਕ ਡਾਊਨ ਅਤੇ ਸਮਾਜਿਕ ਪੱਧਰ ‘ਤੇ ਸੋਸ਼ਲ ਡਿਸਟੈਂਸਿੰਗ ਵਰਗੇ ਜ਼ਰੂਰੀ ਕਦਮ ਚੁੱਕ ਕੇ ਕੋਰੋਨਾ ਦੇ ਪ੍ਰਭਾਵ ਨੂੰ ਸੀਮਤ ਕਰੀ ਰੱਖਿਆ ਮਰਕਜ ਦੇ ਜਮਾਤੀਆਂ ਦੀ ਗਿਣਤੀ ਨੂੰ ਛੱਡ ਦੇਈਏ ਤਾਂ ਐਨੀ ਵੱਡੀ ਅਬਾਦੀ ਦੇ ਬਾਵਜੂਦ ਭਾਰਤ ‘ਚ ਪੀੜਤ ਅਤੇ ਮਰਨ ਵਾਲਿਆਂ ਦਾ ਅੰਕੜਾ ਬਹੁਤ ਵੱਡਾ ਨਹੀਂ ਹੋਇਆ ਹੈ
ਕੋਰੋਨਾ ਨਾਲ ਮੁਕਾਬਲੇ ‘ਚ ਮੋਦੀ ਦੀ ਅਗਵਾਈ ‘ਚ ਭਾਰਤ ਨੇ ਜੋ ਕਦਮ ਚੁੱਕੇ ਹਨ, ਅੱਜ ਦੁਨੀਆ ਉਨ੍ਹਾਂ ਦੀ ਸ਼ਲਾਘਾ ਕਰ ਰਹੀ ਹੈ ਇਸ ਸਮੇਂ ਜਦੋਂ ਕਿ ਪੂਰੀ ਮਨੁੱਖ ਜਾਤੀ ਕੋਰੋਨਾ ਦੇ ਹਨ੍ਹੇਰੇ ਨਾਲ ਘਿਰੀ ਹੈ ਅਜਿਹੇ ‘ਚ ਭਾਰਤ ਨੇ ਵਾਯੂਮੰਡਲ ਦੀ ਸ਼ੁੱਧਦਾ, ਵਾਤਾਵਰਨ ਦੀ ਸਵੱਛਤਾ ਅਤੇ ਕੋਰੋਨਾ ਮੁਕਤੀ ਪ੍ਰਤੀ ਜਾਗਰੂਕਤਾ ਦਾ ਜੋ ਸੰਦੇਸ਼ ਦਿੱਤਾ ਹੈ, ਉਸ ਦੀ ਸ਼ਲਾਘਾ ਹੀ ਕੀਤੀ ਜਾਣੀ ਚਾਹੀਦੀ ਹੈ
ਐਨ. ਕੇ. ਸੋਮਾਨੀ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।