ਪਾਸ ਵਾਲੇ ਲੋਕਾਂ ਨੂੰ ਹੀ ਅੱਗੇ ਭੇਜਿਆ ਜਾ ਰਿਹਾ
ਫਿਰੋਜ਼ਪੁਰ ਸਤਪਾਲ ਥਿੰਦ। ਫਿਰੋਜ਼ਪੁਰ ਦੇ ਨਾਲ ਲੱਗਦੇ ਫ਼ਰੀਦਕੋਟ ਜ਼ਿਲ੍ਹੇ ਚ ਕਰੋਨਾ ਦੇ ਮਰੀਜ਼ ਦੀ ਰਿਪੋਰਟ ਪੋਜ਼ਟਿਵ ਤੋਂ ਬਾਅਦ ਫ਼ਿਰੋਜ਼ਪੁਰ ਜ਼ਿਲ੍ਹੇ ਅੰਦਰ ਪੁਲਿਸ ਨੇ ਚੌਕਸੀ ਵਧਾ ਦਿੱਤੀ ਹੈ। ਫ਼ਿਰੋਜ਼ਪੁਰ ਜ਼ਿਲ੍ਹੇ ਅੰਦਰ ਫ਼ਿਰੋਜ਼ਪੁਰ ਫਾਜ਼ਿਲਕਾ ਰੋਡ ਤੇ ਪੁਲੀਸ ਦੀ ਮੁਸਤੈਦੀ ਵਧਣ ਕਾਰਨ ਲੋਕਾਂ ਦੇ ਪਾਸ ਚੈੱਕ ਕਰਕੇ ਰੋਕਿਆ ਜਾ ਰਿਹਾ ਹੈ ਅਤੇ ਲੋਕਾਂ ਨੂੰ ਘਰਾਂ ਤੋਂ ਬਾਹਰ ਨਾ ਨਿਕਲਣ ਦੀ ਨਸੀਹਤ ਦਿੱਤੀ ਜਾ ਰਹੀ ਹੈ ਕਿਉਂਕਿ ਇਸ ਤੋਂ ਪਹਿਲਾਂ ਫਿਰੋਜ਼ਪੁਰ ਜ਼ਿਲ੍ਹਾ ਮੁਖੀ ਭੁਪਿੰਦਰ ਸਿੰਘ ਦੁਆਰਾ ਹਰੇਕ ਪਿੰਡ ਨੂੰ ਸੀਲ ਕਰਨ ਸਬੰਧੀ ਕਿਹਾ ਗਿਆ ਹੈ ਜਿਸ ਚ ਸਭ ਤੋਂ ਵੱਧ ਪਿੰਡ ਹਲਕਾ ਗੁਰੂ ਹਰਸਹਾਏ ਵਿੱਚ ਸੀਲ ਕਰਨ ਦੀ ਗੱਲ ਸਾਹਮਣੇ ਆਈ ਹੈ । Corona
ਗੋਲੂ ਕਾ ਮੋੜ ਅੱਡੇ ਤੇ ਚੈਕਿੰਗ ਦੌਰਾਨ ਏ ਐੱਸ ਆਈ ਬਲਵਿੰਦਰ ਸਿੰਘ ਏ ਐੱਸ ਆਈ ਸੁਖਦਿਆਲ ਸਿੰਘ, ਏਐੱਸਆਈ ਕਰਤਾਰ ਚੰਦ, ਏਐੱਸਆਈ ਗੁਰਦੀਪ ਸਿੰਘ, ਤੇ ਏਐੱਸਆਈ ਖੁਸ਼ੀਆ ਸਿੰਘ ,ਏਐੱਸਆਈ ਹੁਕਮ ਚੰਦ ਏਐੱਸਆਈ ਤੇਜਾ ਸਿੰਘ ਭਾਰੀ ਪੁਲਿਸ ਪਾਰਟੀ ਨਾਲ ਨਾਕੇ ਦੌਰਾਨ ਲੋਕਾਂ ਦੀ ਚੈਕਿੰਗ ਸਮੇਂ ਉਨ੍ਹਾਂ ਨੇ ਦੱਸਿਆ ਕਿ ਡੀਐੱਸਪੀ ਗੁਰੂ ਹਰਸਹਾਏ ਦੇ ਹੁਕਮਾਂ ਮੁਤਾਬਕ ਹਰੇਕ ਵਹੀਕਲ ਦੀ ਚੈਕਿੰਗ ਕਰਕੇ ਤੇ ਪੁੱਛਗਿੱਛ ਕਰਕੇ ਹੀ ਮੈਜਿਸਟ੍ਰੇਟ ਤੋਂ ਬਣੇ ਪਾਸ ਵਾਲੇ ਲੋਕਾਂ ਨੂੰ ਹੀ ਅੱਗੇ ਭੇਜਿਆ ਜਾ ਰਿਹਾ ਸਿਰਫ਼ ਲੋੜ ਵਾਲੀਆਂ ਗੱਡੀਆਂ ਹੀ ਅੱਗੇ ਜਾ ਰਹੀਆਂ ਹਨ ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।