ਮੋਦੀ ਨੇ ਲਾਕ ਡਾਊਨ ਕਾਰਨ ਗਰੀਬਾਂ ਨੂੰ ਹੋਈ ਪ੍ਰੇਸ਼ਾਨੀ ਲਈ ਮਾਫ਼ੀ ਮੰਗੀ
ਨਵੀਂ ਦਿੱਲੀ (ਏਜੰਸੀ)। ਪ੍ਰਧਾਨ ਮੰਤਰੀ ਨਰਿੰਦਰ ਮੋਦੀ Narender Modi ਨੇ ਕਿਹਾ ਹੈ ਕਿ ਕਰੋਨਾ ਨੇ ਪੂਰੀ ਦੁਨੀਆਂ ਨੂੰ ਸੰਕਟ ‘ਚ ਪਾ ਦਿੱਤਾ ਹੈ ਅਤੇ ਇਸ ਦੀ ਗੰਭੀਰਤਾ ਨੂੰ ਦੇਖਦੇ ਹੋਏ ਦੇਸ਼ ‘ਚ ਲਾਕਡਾਊੁਨ ਕਰਨਾ ਪਿਆ ਜਿਸ ਕਾਰਨ ਕਈ ਲੋਕਾਂ, ਖਾਸ ਕਰਕੇ ਗਰੀਬਾਂ ਨੂੰ ਦਿੱਕਤ ਹੋ ਰਹੀ ਹੈ ਇਸ ਲਈ ਉਨ੍ਹਾਂ ਤੋਂ ਮਾਫ਼ੀ ਮੰਗਦਾ ਹਾਂ। ਉਹਨਾਂ ਐਤਵਾਰ ਨੂੰ ਅਕਾਸ਼ਵਾਣੀ ਤੋਂ ਪ੍ਰਸਾਰਿਤ ਆਪਣੇ ਮਹੀਨੇਵਾਰ ਪ੍ਰੋਗਰਾਮ ‘ਮਨ ਕੀ ਬਾਤ’ Mann Ki Baat ‘ਚ ਕਿਹਾ ਕਿ ਇਹ ਜ਼ਿੰਦਗੀ ਤੇ ਮੌਤ ਦੀ ਲੜਾਈ ਹੈ ਅਤੇ ਕਰੋਨਾ ਨੂੰ ਹਰਾਉਣਾ ਹੈ ਇਸ ਲਈ ਸਮੇਂ ‘ਤੇ ਲਾਕ ਡਾਊਨ ਦਾ ਫੈਸਲਾ ਲੈਣ ਤੋਂ ਇਲਾਵਾ ਕੋਈ ਦੂਜਾ ਰਸਤਾ ਨਹੀਂ ਸੀ ਇਸ ਲਈ ਇਹ ਕਦਮ ਚੁੱਕਣਾ ਪਿਆ। ਉਨ੍ਹਾਂ ਕਿਹਾ ਕਿ ਲਾਕ ਡਾਊਨ ਸਖ਼ਤ ਕਦਮ ਹੈ ਪਰ ਜੇਕਰ ਇਹ ਕਦਮ ਨਾ ਚੁੱਕਿਆ ਜਾਂਦਾ ਤਾਂ ਸੰਕਟ ਹੋਰ ਤੇਜ਼ੀ ਨਾਲ ਵਧਦਾ। ਇਸ ਰੋਕ ਦੇ ਸੰਕ੍ਰਮਣ ਤੋਂ ਬਚਾਅ ਦਾ ਇਹੀ ਇੱਕ ਤਰੀਕਾ ਸੀ।
- ਉਹਨਾਂ ਕਿਹਾ ਕਿ ਇਸ ਕਦਮ ਨਾਲ ਗਰੀਬ ਬਹੁਤ ਪ੍ਰਭਾਵਿਤ ਹੋਇਆ ਹੈ।
- ਉਨ੍ਹਾਂ ਦੇ ਸਾਹਮਣੇ ਵੱਡਾ ਸੰਕਟ ਪੈਦਾ ਹੋਇਆ ਹੈ ਪਰ ਕਰੋਨਾ ਨੂੰ ਹਰਾਉਣਾ ਹੈ ਤਾਂ ਸਖ਼ਤ ਕਦਮ ਜ਼ਰੂਰੀ ਹਨ।
- ਸਮੇਂ ‘ਤੇ ਲੋਕਾਂ ਨੂੰ ਬਚਾਉਣ ਲਈ ਇਹ ਫੈਸਲਾ ਜ਼ਰੂਰੀ ਸੀ ਇਸ ਲਈ ਲਾਕਡਾਊਨ ਕੀਤਾ ਗਿਆ।
- ਇਸ ਕਦਮ ਕਾਰਨ ਗਰੀਬ ਜ਼ਿਆਦਾ ਪ੍ਰੇਸ਼ਾਨ ਹਨ ਇਸ ਲਈ ਉਨ੍ਹਾਂ ਤੋਂ ਮਾਫ਼ੀ ਮੰਗਦਾ ਹਾਂ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।