ਮੋਦੀ ਨੇ ਸੋਸ਼ਲ ਡਿਸਟੈਂਸ ਰੱਖਦੇ ਹੋਏ ਮੰਤਰੀ ਮੰਡਲ ਦੀ ਬੈਠਕ ਕੀਤੀ
ਨਵੀਂ ਦਿੱਲੀ (ਏਜੰਸੀ)। ਪ੍ਰਧਾਨ ਮੰਤਰੀ ਨਰਿੰਦਰ ਮੋਦੀ Narender Modi ਨੇ ਕਰੋਨਾ ਵਾਇਰਸ ਦੀ ਮਹਾਂਮਾਰੀ ਦੇ ਮੱਦੇਨਜ਼ਰ ਬੁੱਧਵਾਰ ਨੂੰ ਆਪਣੇ ਸਹਿਯੋਗੀਆਂ ਤੋਂ ਦੂਰੀ ਅਪਣਾਉਂਦੇ ਹੋਏ ਮੰਤਰੀ ਮੰਡਲ ਦੀ ਬੈਠਕ ਕੀਤੀ। ਮੰਗਲਵਾਰ ਦੀ ਅੱਧੀ ਰਾਤ ਤੋਂ ਪੂਰੇ ਦੇਸ਼ ‘ਚ 21 ਦਿਨਾਂ ਦੇ ਲਾਕ ਡਾਊਨ ਤੋਂ ਬਾਅਦ ਮੰਤਰੀ ਮੰਡਲ ਦੀ ਇਹ ਪਹਿਲੀ ਬੈਠਕ ਸੀ। ਬੈਠਕ ਦੌਰਾਨ ਪ੍ਰਧਾਨ ਮੰਤਰੀ ਸਮੇਤ ਸਾਰੇ ਮੰਤਰੀ 1-1 ਮੀਟਰ ਦੀ ਦੂਰੀ ‘ਤੇ ਬੈਠੇ ਸਨ। ਸ੍ਰੀ ਮੋਦੀ ਨੇ ਮੰਗਲਵਾਰ ਰਾਤ ਰਾਸ਼ਟਰ ਦੇ ਨਾਅ ਸੰਦੇਸ਼ ‘ਚ ਸੋਸ਼ਲ ਡਿਸਟੈਂਸ ਦੀ ਗੱਲ ਕਹੀ ਸੀ ਅਤੇ ਅੱਜ ਸਵੇਰੇ ਉਨ੍ਹਾਂ ਇਸ ਦੀ ਪਾਲਣਾ ਕਰ ਕੇ ਨਜੀਰ ਪੇਸ਼ ਕੀਤੀ। ਮੰਤਰੀ ਮੰਡਲ ਦੀ ਬੈਠਕ ‘ਚ ਸਾਰੇ ਸਹਿਯੋਗੀ ਆਮ ਤੌਰ ‘ਤੇ ਰਾਊਂਡ ਟੇਬਲ ‘ਚ ਬੈਠਦੇ ਹਨ ਪਰ ਅੱਜ ਸਾਰੇ ਮੰਤਰੀ ਕਰੀਬ ਇੱਕ-ਇੱਕ ਮੀਟਰ ਦੀ ਦੂਰੀ ‘ਤੇ ਕੁਰਸੀਆਂ ‘ਤੇ ਬੈਠੇ ਸਨ।
- ਬੈਠਕ ‘ਚ ਸ੍ਰੀ ਮੋਦੀ ਤੋਂ ਇਲਾਵਾ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ
- ਰੱਖਿਆ ਮੰਤਰੀ ਰਾਜਨਾਥ ਸਿੰਘ
- ਵਿੱਤ ਮੰਤਰੀ ਨਿਰਮਲਾ ਸੀਤਾਰਮਨ
- ਸਿਹਤ ਮੰਤਰੀ ਹਰਸ਼ਵਰਧਨ
- ਮਨੁੱਖੀ ਵਸੀਲੇ ਵਿਕਾਸ ਮੰਤਰੀ ਰਮੇਸ਼ ਪੋਖਰਿਆਲ ਨਿਸ਼ੰਕ ਮੌਜ਼ੂਦ ਸਨ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।