ਪਰਿਵਾਰ ਨੇ ਮਾਤਾ ਦੀ ਮ੍ਰਿਤਕ ਦੇਹ ਮੈਡੀਕਲ ਖੋਜ ਕਾਰਜਾਂ ਲਈ ਕੀਤੀ ਦਾਨ
ਦਿੜ੍ਹਬਾ ਮੰਡੀ, (ਰਾਮਪਾਲ ਸ਼ਾਦੀਹਰੀ) ਪੂਜਨੀਕ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਸਿੱਖਿਆਵਾਂ ‘ਤੇ ਅਮਲ ਕਰਦਿਆਂ ਬਲਾਕ ਦਿੜ੍ਹਬਾ ਮੰਡੀ ਦੇ ਪਿੰਡ ਨਿਹਾਲਗੜ੍ਹ ਦੀ ਮਾਤਾ ਗੁਰਦੇਵ ਕੌਰ ਧਰਮ ਪਤਨੀ ਸਵ: ਜਗੀਰ ਸਿੰਘ ਨੇ ਦੇਹਾਂਤ ਉਪਰੰਤ ਪਰਿਵਾਰ ਨੇ ਮ੍ਰਿਤਕ ਸਰੀਰ ਮੈਡੀਕਲ ਖੋਜਾਂ ਲਈ ਦਾਨ ਕਰ ਦਿੱਤਾ
ਜ਼ਿਕਰਯੋਗ ਹੈ ਕਿ ਮਾਤਾ ਗੁਰਦੇਵ ਕੌਰ ਦਾ ਪਿਛਲੇ ਦਿਨੀਂ ਦਿਹਾਂਤ ਹੋ ਗਿਆ ਸੀ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਮਾਤਾ ਗੁਰਦੇਵ ਕੌਰ ਡੇਰਾ ਸੱਚਾ ਸੌਦਾ ਨਾਲ ਪਿਛਲੇ ਲੰਮੇ ਸਮੇਂ ਤੋਂ ਜੁੜੇ ਹੋਏ ਸਨ ਅਤੇ ਉਨ੍ਹਾਂ ਪੂਜਨੀਕ ਗੁਰੂ ਜੀ ਦੀਆਂ ਸਿੱਖਿਆਵਾਂ ‘ਤੇ ਅਮਲ ਕਰਦਿਆਂ ਜਿਉਂਦੇ ਜੀਅ ਆਪਣਾ ਸਰੀਰ ਮੈਡੀਕਲ ਖੋਜਾਂ ਲਈ ਦਾਨ ਕੀਤੇ ਜਾਣ ਸਬੰਧੀ ਹਲਫ਼ੀਆ ਬਿਆਨ ਦਿੱਤਾ ਹੋਇਆ ਸੀ ਉਨ੍ਹਾਂ ਦੱਸਿਆ ਕਿ ਮਾਤਾ ਜੀ ਇੱਛਾ ਮੁਤਾਬਕ ਦਿਹਾਂਤ ਤੋਂ ਬਾਅਦ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਸੰਤੋਸ਼ ਮੈਡੀਕਲ ਕਾਲਜ ਗਾਜ਼ੀਆਬਾਦ ਯੂਪੀ ਨੂੰ ਦਾਨ ਕਰ ਦਿੱਤਾ
ਮਾਤਾ ਗੁਰਦੇਵ ਕੌਰ ਇੰਸਾਂ ਨੇ ਲੰਮੇ ਸਮੇਂ ਤੱਕ ਦਰਬਾਰ ‘ਚ ਅਣਥੱਕ ਸੇਵਾ ਕੀਤੀ ਅੰਤਿਮ ਰਵਾਨਗੀ ਤੋਂ ਪਹਿਲਾਂ ਮਾਤਾ ਗੁਰਦੇਵ ਕੌਰ ਇੰਸਾਂ ਅਮਰ ਰਹੇ ਦੇ ਨਾਅਰੇ ਲਗਾ ਕੇ ਪਿੰਡ ਦੀਆਂ ਗਲੀਆਂ ਵਿੱਚੋਂ ਕਾਫ਼ਲੇ ਦੇ ਰੂਪ ਵਿੱਚ ਮ੍ਰਿਤਕ ਦੇਹ ਨੂੰ ਘਮਾਇਆ ਗਿਆ ਇਸ ਮੌਕੇ ਹਾਜ਼ਰ ਸਾਧ ਸੰਗਤ ਤੇ ਸਕੇ ਸਬੰਧੀਆਂ ਅਤੇ ਰਿਸ਼ਤੇਦਾਰਾਂ ਨੇ ਮਾਤਾ ਨੂੰ ਅੰਤਿਮ ਵਿਦਾਇਗੀ ਦਿੱਤੀ ਇਸ ਮੌਕੇ ਸ਼ਾਹ ਸਤਨਾਮ ਜੀ ਗਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰਾਂ ਦੀ ਹਾਜ਼ਰੀ ‘ਚ ਮ੍ਰਿਤਕ ਦੇਹ ਨੂੰ ਫੁੱਲਾਂ ਨਾਲ ਸਜੀ ਐਂਬੂਲੈਂਸ ਰਾਹੀਂ ਰਵਾਨਾ ਕੀਤਾ ਗਿਆ ਇਸ ਮੌਕੇ ਬਲਾਕ ਦਿੜ੍ਹਬਾ ਮੰਡੀ ਬਲਾਕ ਪਾਤੜਾਂ ਦੇ ਜੁੰਮੇਵਾਰ ਅਤੇ ਪਿੰਡਾਂ ਦੀ ਸਾਧ ਸੰਗਤ ਹਾਜਰ ਸੀ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।