ਵਿਸ਼ਵ ‘ਚ ਕੋਰੋਨਾ ਨਾਲ 5833 ਮੌਤਾਂ

ਵਿਸ਼ਵ ‘ਚ ਕੋਰੋਨਾ ਨਾਲ 5833 ਮੌਤਾਂ
ਭਾਰਤ ‘ਚ ਹੁਣ ਤੱਕ 84 ਲੋਕ ਸੰਕ੍ਰਮਿਤ

ਬੀਜਿੰਗ/ਨਵੀਂ ਦਿੱਲੀ, ਏਜੰਸੀ। ਚੀਨ ਦੇ ਹੁਬੇਈ ਪ੍ਰਾਂਤ ਦੀ ਰਾਜਧਾਨੀ ਵੁਹਾਨ ਤੋਂ ਸ਼ੁਰੂ ਹੋਏ ਜਾਨ ਲੇਵਾ ਕੋਰੋਨਾ ਵਾਇਰਸ ਦੀ ਲਪੇਟ ‘ਚ ਵਿਸ਼ਵ ਦੇ 116 ਦੇਸ਼ ਆ ਚੁੱਕੇ ਹਨ ਅਤੇ ਇਸ ਤੋਂ ਸੰਕ੍ਰਮਿਤ 5833 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦੋਂ ਕਿ 155086 ਲੋਕ ਇਸ ਤੋਂ ਸੰਕ੍ਰਮਿਤ ਹੋਏ ਹਨ। ਭਾਰਤ ‘ਚ ਵੀ ਇਹ ਹੌਲੀ ਹੌਲੀ ਫੈਲਣ ਲੱਗਿਆ ਹੈ ਅਤੇ ਹੁਣ ਤੱਕ 84 ਲੋਕਾਂ ‘ਚ ਇਸ ਦੀ ਪੁਸ਼ਟੀ ਹੋ ਚੁੱਕੀ ਹੈ। ਇਹਨਾਂ ਲੋਕਾਂ ‘ਚ ਕੇਰਲ ਦੇ ਉਹ ਤਿੰਨ ਲੋਕ ਵੀ ਸ਼ਾਮਲ ਹਨ, ਜਿਹਨਾਂ ਨੂੰ ਇਲਾਜ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ ਸੀ। ਭਾਰਤ ‘ਚ ਕੋਰੋਨਾ ਨਾਲ ਹੁਣ ਤੱਕ ਇੱਕ ਬਜ਼ੁਰਗ ਮਹਿਲਾ ਸਮੇਤ ਦੋ ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ। ਕੋਰੋਨਾ ਵਾਇਰਸ ਦਾ ਕਹਿਰ ਰੁਕਣ ਦਾ ਨਾਂਅ ਨਹੀਂ ਲੈ ਰਿਹਾ ਪਰ ਅਜੇ ਵੀ ਇਸ ਨਾਲ ਸਭ ਤੋਂ ਜ਼ਿਆਦਾ ਪ੍ਰਭਾਵਿਤ ਚੀਨ ਦੇ ਲੋਕ ਹੀ ਹਨ। ਇਸ ਵਾਇਰਸ ਨੂੰ ਲੈ ਕੇ ਤਿਆਰ ਕੀਤੀ ਗਈ ਇੱਕ ਰਿਪੋਰਟ ਅਨੁਸਾਰ ਚੀਨ ‘ਚ ਹੋਈ ਮੌਤ ਦੇ 80 ਫੀਸਦੀ ਮਾਮਲੇ 60 ਸਾਲ ਤੋਂ ਜ਼ਿਆਦਾ ਉਮਰ ਦੇ ਲੋਕਾਂ ਨਾਲ ਜੁੜੇ ਸਨ। ਵਰਤਮਾਨ ‘ਚ ਸੰਕ੍ਰਮਿਤ ਲੋਕਾਂ ਦੀ ਕੁੱਲ ਗਿਣਤੀ ਅਧਿਕਾਰਕ ਰਿਪੋਰਟਾਂ ਤੋਂ ਕਾਫੀ ਜ਼ਿਆਦਾ ਹੋਣ ਦੀ ਸੰਭਾਵਨਾ ਹੈ ਅਤੇ ਇਸ ਵਾਇਰਸ ਨਾਲ ਸੰਕ੍ਰਮਿਤ ਹੋਣ ਕਾਰਨ ਚੀਨ ‘ਚ ਕੋਰੋਨਾ ਨਾਲ ਹੁਣ ਤੱਕ 3,199 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦੋਂ ਕਿ 80,844 ਲੋਕ ਇਸ ਤੋਂ ਸੰਕ੍ਰਮਿਤ ਹੋਏ ਹਨ ਜਿਹਨਾਂ ‘ਚੋਂ 61,644 ਮਰੀਜਾਂ ਨੂੰ ਠੀਕ ਕਰਕੇ ਹਸਪਤਾਲਾਂ ਅਤੇ ਹੋਰ ਸਥਾਨਾਂ ਤੋਂ ਛੁੱਟੀ ਦੇ ਦਿੱਤੀ ਗਈ ਹੈ। Corona

  • ਇਟਲੀ ‘ਚ ਕੋਰੋਨਾ ਕਾਰਨ ਹੁਣ ਤੱਕ 1441 ਲੋਕਾਂ ਦੀ ਮੌਤ
  • 21157 ਲੋਕ ਇਸ ਤੋਂ ਸੰਕ੍ਰਮਿਤ, 1,045 ਨੂੰ ਮਿਲੀ ਛੁੱਟੀ
  • ਇਰਾਨ ‘ਚ ਕੋਰੋਨਾ ਕਾਰਨ 611 ਲੋਕਾਂ ਦੀ ਮੌਤ
  • 12,729 ਲੋਕ ਇਸ ਤੋਂ ਸੰਕ੍ਰਮਿਤ, 2,959 ਨੂੰ ਮਿਲੀ ਛੁੱਟੀ
  • ਦੱਖਣੀ ਕੋਰੀਆ ‘ਚ ਹੁਣ ਤੱਕ 75 ਲੋਕਾਂ ਦੀ ਮੌਤ, 8162 ਸੰਕ੍ਰਮਿਤ
  • ਅਮਰੀਕਾ ‘ਚ ਹੁਣ ਤੱਕ 57 ਦੀ ਮੌਤ, 2929 ਸੰਕ੍ਰਮਿਤ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।