ਕਰੋਨਾ : ਆਰਐੱਸਐੱਸ ਦੀ ਬੰਗਲੁਰੂ ‘ਚ ਹੋਣ ਵਾਲੀ ਬੈਠਕ ਮੁਲਤਵੀ
ਨਵੀਂ ਦਿੱਲੀ (ਏਜੰਸੀ)। ਰਾਸ਼ਟਰੀ ਸਵੈ-ਸੇਵਕ ਸੰਘ (ਆਰਐੱਸਐੱਸ) RSS ਦੀ ਬੰਗਲੁਰੂ ‘ਚ ਹੋਣ ਵਾਲੀ ਤਿੰਨ ਰੋਜ਼ਾ ਕੁਲ ਹਿੰਦ ਪ੍ਰਤੀਨਿਧੀ ਸਭਾ ਦੀ ਬੈਠਕ ਨੂੰ ਕਰੋਨਾ ਵਾਇਰਸ ਦੇ ਪ੍ਰਕੋਪ ਕਾਰਨ ਮੁਲਤਵੀ ਕਰ ਦਿੱਤੀ ਗਈ ਹੈ। ਰਾਸ਼ਟਰੀ ਸਵੈ ਸੇਵਕ ਸੰਘ ਦੇ ਸਰ ਕਾਰਜਵਾਹਕ ਸੁਰੇਸ਼ ‘ਭੇਆ ਜੀ’ ਜੋਸ਼ੀ ਨੇ ਇੱਥੇ ਟਵੀਟਰ ‘ਤੇ ਕਿਹਾ ਕਿ ਮਹਾਂਮਾਰੀ ਕੋਵਿਡ-19 ਦੀ ਗੰਭੀਰਤਾ ਨੂੰ ਧਿਆਨ ‘ਚ ਰੱਖਦੇ ਹੋਏ ਅਤੇ ਕੇਂਦਰ ਤੇ ਰਾਜ ਸਰਕਾਰਾਂ ਦੇ ਨਿਰਦੇਸ਼ਾਂ ਅਤੇ ਸਲਾਹ ਦੇ ਪ੍ਰਕਾਸ਼ ‘ਚ ਬੰਗਲੁਰੂ ‘ਚ ਹੋਣ ਵਾਲੀ ਪ੍ਰਤੀਨਿਧੀ ਸਭਾ ਦੀ ਬੈਠਕ ਨੂੰ ਮੁਲਤਵੀ ਕੀਤਾ ਜਾਂਦਾ ਹੈ।
ਸ੍ਰੀ ਜੋਸ਼ੀ ਨੇ ਸਾਰੇ ਸਵੈ ਸੇਵਕਾਂ ਨੂੰ ਨਿਰਦੇਸ਼ ਦਿੱਤਾ ਕਿ ਉਹ ਆਪਣੇ-ਆਪਣੇ ਖੇਤਰ ‘ਚ ਜਾਗਰੂਕਤਾ ਲਿਆਉਣ ਅਤੇ ਇਸ ਚੁਣੌਤੀ ਦਾ ਸਾਹਮਣਾ ਕਰਨ ਲਈ ਸ਼ਾਸਨ ਪ੍ਰਸ਼ਾਸਨ ਦਾ ਸਹਿਯੋਗ ਕਰੋ। ਆਰਐੱਸਐੱਸ ਦੀ ਸਰਵਉੱਚ ਨਿਰਣਾਕਾਰੀ ਸੰਸਥਾ ਕੁਲ ਹਿੰਦ ਭਾਰਤੀ ਪ੍ਰਤੀਨਿਧੀ ਸਭਾ ਦੀ ਸਾਲਾਨਾ ਬੈਠਕ ਬੰਗਲੁਰੂ ‘ਚ 15-17 ਮਾਰਚ ਨੂੰ ਹੋਣ ਵਾਲੀ ਸੀ ਜਿਸ ‘ਚ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਪ੍ਰਧਾਨ ਜਗਤ ਪ੍ਰਕਾਸ਼ ਨੱਢਾ ਤੇ ਸੰਗਠਨ ਜਨਰਲ ਸਕੱਤਰ ਬੀਐੱਲ ਸੰਤੋਸ਼ ਨੂੰ ਵੀ ਹਿੱਸਾ ਲੈਣਾ ਸੀ। ਪ੍ਰਤੀਨਿਧੀ ਸਭਾ ਦੇ ਬੌਧਿਕ ਪੱਧਰ ‘ਚ ਦਿੱਲੀ ‘ਚ ਹਾਲੀਆ ਹਿੰਸਾ, ਨਾਗਰਿਕਤਾ ਸੋਧ ਕਾਨੂੰਨ (ਸੀਏਏ) ਦੇ ਖਿਲਾਫ਼ ਪ੍ਰਦਰਸ਼ਨ ਸਮੇਤ ਕਈ ਮੁੱਦਿਆਂ ‘ਤੇ ਚਰਚਾ ਹੋਣ ਵਾਲੀ ਸੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।