ਆਈਪੀਐਲ 15 ਅਪਰੈਲ ਤੱਕ ਟਲਿਆ

IPL 2020, Postponed

ਕੋਰੋਨਾ ਵਾਇਰਸ ਕਾਰਨ ਬੀਸੀਸੀਆਈ ਨੇ ਲਿਆ ਫੈਸਲਾ
29 ਮਾਰਚ ਤੋਂ ਹੋਣਾ ਸੀ ਸ਼ੁਰੂ

ਨਵੀਂ ਦਿੱਲੀ, ਏਜੰਸੀ। ਬੀਸੀਸੀਆਈ ਨੇ ਇੰਡੀਅਨ ਪ੍ਰੀਮੀਅਰ ਲੀਗ (IPL 2020) ਦੇ ਮੌਜ਼ੂਦਾ ਸੀਜਨ ਨੂੰ 15 ਅਪਰੈਲ ਤੱਕ ਲਈ ਟਾਲ ਦਿੱਤਾ ਹੈ। ਪਹਿਲਾਂ ਇਹ ਟੂਰਨਾਮੈਂਟ 29 ਮਾਰਚ ਤੋਂ ਹੋਣਾ ਸੀ ਪਰ ਕੋਰੋਨਾ ਵਾਇਰਸ ਅਤੇ ਵਿਦੇਸ਼ੀਆਂ ਦੇ ਵੀਜੇ ‘ਤੇ ਪਾਬੰਦੀ ਹੋਣ ਕਾਰਨ ਬੀਸੀਸੀਆਈ ਨੇ ਫਿਲਹਾਲ ਇਸ ਨੂੰ ਨਾ ਕਰਵਾਉਣ ਦਾ ਫੈਸਲਾ ਲਿਆ ਹੈ। ਫ੍ਰੇਂਚਾਈਜੀਆਂ ਨੂੰ ਵੀ ਇਸ ਦੀ ਜਾਣਕਾਰੀ ਦੇ ਦਿੱਤੀ ਗਈ ਹੈ।
ਕੇਂਦਰ ਸਰਕਾਰ ਨੇ ਕੋਰੋਨਾ ਵਾਇਰਸ ਦੇ ਵਧਦੇ ਮਾਮਲਿਆਂ ਤੋਂ ਬਾਅਦ ਬੁੱਧਵਾਰ ਨੂੰ ਯਾਤਰਾ ਅਤੇ ਵੀਜਾ ਨਾਲ ਜੁੜੇ ਕੁਝ ਪ੍ਰਤੀਬੰਧ ਲਗਾਏ ਸਨ। ਇਸ ਤਹਿਤ ਭਾਰਤ ਆਉਣ ਵਾਲੇ ਵਿਦੇਸ਼ੀ ਨਾਗਰਿਕਾਂ ਦੇ ਵੀਜਾ 13 ਮਾਰਚ ਤੋਂ 15 ਅਪਰੈਲ ਤੱਕ ਲਈ ਸਸਪੈਂਡ ਕਰ ਦਿੱਤੇ ਗਏ ਹਨ। ਸਿਰਫ ਡਿਪਲੋਮੈਟਿਕ, ਆਫੀਸ਼ੀਅਲ, ਯੂਐਨ ਅਤੇ ਅੰਤਰਰਾਸ਼ਟਰੀ ਸੰਸਥਾਨ, ਪ੍ਰੋਜੈਕਟ ਅਤੇ ਇੰਪਲਾਇਮੈਂਟ ਵੀਜਾ ਨੂੰ ਹੀ ਛੋਟ ਦਿੱਤੀ ਗਈ ਹੈ। ਆਈਪੀਐਲ ‘ਚ ਆਉਣ ਵਾਲੇ ਵਿਦੇਸ਼ੀ ਖਿਡਾਰੀਆਂ ਅਤੇ ਸਪੋਰਟ ਸਟਾਫ ਨੂੰ ਬਿਜਨਸ ਵੀਜਾ ਮਿਲਦਾ ਹੈ। ਅਜਿਹੇ ‘ਚ ਉਹਨਾਂ ਨੂੰ ਵੀ ਦੇਸ਼ ‘ਚ ਆਉਣ ਦੀ ਮਨਜ਼ੂਰੀ ਨਹੀਂ ਹੋਵੇਗੀ।

https://twitter.com/IPL/status/1238396359813652480?s=20

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

IPL 2020, Postponed