ਅਜਿਹੇ ਕਿਸੇ ਵੀ ਕਰਮਚਾਰੀ ਨੂੰ ਬਖਸ਼ਿਆ ਨਹੀਂ ਜਾਵੇਗਾ : ਸਿਹਤ ਮੰਤਰੀ
ਬਰੇਟਾ (ਕ੍ਰਿਸ਼ਨ ਭੋਲਾ) ਲਗਭਗ ਇੱਕ ਹਫਤਾ ਪਹਿਲਾਂ ਸਿਵਲ ਹਸਪਤਾਲ ਬੁਢਲਾਡਾ ਦੇ ਇੱਕ ਕਰਮਚਾਰੀ ਦੀ ਲੋਕਾਂ ਤੋਂ ਰਿਸ਼ਵਤ ਦੇ ਤੌਰ ਤੇ ਲਏ ਗਏ ਪੈਸੇ ਵਾਪਿਸ ਕਰਦੇ ਹੋਏ ਦੀ ਵੀਡੀਓ ਵਾਇਰਲ ਹੋਈ ਸੀ ਜਿਸ ਦਾ ਪਰਦਾਫਾਸ਼ ਹਲਕਾ ਬੁਢਲਾਡਾ ਦੇ ਵਿਧਾਇਕ ਬੁੱਧ ਰਾਮ ਦੇ ਨਿੱਜੀ ਸਲਾਹਕਾਰ ਬਲਵਿੰਦਰ ਸਿੰਘ ਨੇ ਆਪਣੇ ਸਾਥੀਆਂ ਸਮੇਤ ਕੀਤਾ ਸੀ ਤੇ ਇਹ ਮਾਮਲਾ ਅਗਲੇ ਦਿਨ ਵੱਖ ਵੱਖ ਅਖਬਾਰਾਂ ਅਤੇ ਟੀ.ਵੀ. ਚੈਨਲਾਂ ਤੇ ਵੀ ਦਿਖਾਈ ਦਿੱਤਾ ਸੀ ਜਿਸ ਤੇ ਕਾਰਵਾਈ ਕਰਦੇ ਹੋਏ ਕਰਮਚਾਰੀ ਦੀ ਬਦਲੀ ਕਰ ਦਿੱਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਇਸ ਸਬੰਧੀ ਵਿਧਾਇਕ ਬੁਧ ਰਾਮ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਕਰਮਚਾਰੀ ਦੀ ਵਿਭਾਗ ਵੱਲੋਂ ਭੀਖੀ ਵਿਖੇ ਬਦਲੀ ਕਰ ਦਿੱਤੀ ਗਈ ਹੈ
ਕਰਮਚਾਰੀ ਦੀ ਬਦਲੀ ਸਬੰਧੀ ਜਦੋਂ ਸਿਵਲ ਸਰਜਨ ਮਾਨਸਾ ਲਾਲ ਚੰਦ ਠਕਰਾਲ ਨਾਲ ਰਾਬਤਾ ਕੀਤਾ ਤਾਂ ਉਨ੍ਹਾਂ ਕਿਹਾ ਕਿ ਸਿਵਲ ਹਸਪਤਾਲ ਬੁਢਲਾਡਾ ਤੋਂ ਕਰਮਚਾਰੀ ਦੀ ਬਦਲੀ ਦੇ ਆਦੇਸ਼ ਪ੍ਰਾਪਤ ਹੋ ਚੁੱਕੇ ਹਨ ਦੂਜੇ ਪਾਸੇ ਜਿਲ੍ਹੇ ਦੇ ਇੰਨਸਾਫ ਪਸੰਦ ਲੋਕਾਂ ਦਾ ਕਹਿਣਾ ਹੈ ਕਿ ਇਹ ਭ੍ਰਿਸ਼ਟ ਕਰਮਚਾਰੀ ਮੌਜੂਦਾ ਸਰਕਾਰ ਦੇ ਇੱਕ ਸਿਆਸੀ ਆਗੂ ਦਾ ਭਰਾ ਹੋਣ ਕਾਰਨ ਇਸ ਮਾਮਲੇ ‘ਚ ਕੀਤੀ ਜਾਣ ਵਾਲੀ ਸਖਤ ਕਾਰਵਾਈ ‘ਚ ਦੇਰੀ ਨਜ਼ਰ ਆ ਰਹੀ ਹੈ , ਜੋ ਕਿ ਕੈਪਟਨ ਸਰਕਾਰ ਦੇ ਸਾਫ ਸੁੱਥਰਾ ਪ੍ਰਸ਼ਾਸਨ ਦੇਣ ਦੇ ਵਾਅਦਿਆਂ ਦੀ ਪੋਲ ਵੀ ਖੋਲ੍ਹ ਰਹੀ ਹੈ
ਉਨ੍ਹਾਂ ਇਹ ਵੀ ਕਿਹਾ ਜੇਕਰ ਇਸ ਦੀ ਥਾਂ ‘ਤੇ ਅਣਗਹਿਲੀ ਕਰਨ ਵਾਲਾ ਕੋਈ ਆਮ ਵਿਅਕਤੀ ਹੁੰਦਾ ਤਾਂ ਫੌਰੀ ਤੌਰ ‘ਤੇ ਸਖਤ ਕਾਰਵਾਈ ਕਰਕੇ ਸਲਾਖਾਂ ਪਿੱਛੇ ਸੁੱਟਿਆ ਹੁੰਦਾ ਜਦ ਇਸ ਸਬੰਧੀ ਬਲਵੀਰ ਸਿੰਘ ਸਿੱਧੂ ਸਿਹਤ ਮੰਤਰੀ ਪੰਜਾਬ ਨਾਲ ਗੱਲ ਕਰਨ ‘ਤੇ ਪੁੱਛਿਆ ਕਿ ਸਿਵਲ ਹਸਪਤਾਲ ਬੁਢਲਾਡਾ ਦੇ ਇੱਕ ਕਰਮਚਾਰੀ ਵੱਲੋਂ ਲੋਕਾਂ ਤੋਂ ਲਈ ਗਈ ਰਿਸ਼ਵਤ ਦਾ ਮਾਮਲਾ ਵਿਧਾਇਕ ਬੁਧ ਰਾਮ ਵੱਲੋਂ ਤੁਹਾਡੇ ਧਿਆਨ ਵਿੱਚ ਲਿਆਂਦਾ ਗਿਆ ਸੀ? ਤਾਂ ਉਨ੍ਹਾਂ ਕਿਹਾ ਕਿ ਨਹੀਂ, ਜੇਕਰ ਇਹ ਮਾਮਲਾ ਪਹਿਲਾਂ ਮੇਰੇ ਧਿਆਨ ਵਿੱਚ ਆਇਆ ਹੁੰਦਾ ਤਾਂ ਹੁਣ ਨੂੰ ਅਜਿਹੇ ਕਰਮਚਾਰੀ ਦੇ ਖਿਲ਼ਾਫ ਬਣਦੀ ਸਖਤ ਕਾਰਵਾਈ ਕੀਤੀ ਹੁੰਦੀ ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਦੇ ਅਜਿਹੇ ਕਿਸੇ ਵੀ ਰਿਸ਼ਵਤਖੋਰ ਕਰਮਚਾਰੀ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀਂ ਜਾਵੇਗਾ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।