ਭਾਜਪਾ ‘ਚ ਸ਼ਾਮਲ ਹੋਏ ਸਿੰਧੀਆ, ਨੱਢਾ ਨੇ ਕਿਹਾ- ਖੁਸ਼ੀ ਦੀ ਗੱਲ

Scindia

ਐਮਪੀ ਸਿਆਸੀ ਡਰਾਮਾ : ਮੱਧ ਪ੍ਰਦੇਸ਼ ‘ਚ ਸਰਕਾਰ ਬਣਾਉਣ ਦੀ ਹਲਚਲ ਦੇ ਨਾਲ ਹੀ ਭਾਜਪਾ ‘ਚ ਵੀ ਉਭਰੀ ਤਲਖੀ

ਨਵੀਂ ਦਿੱਲੀ (ਏਜੰਸੀ). ਕਾਂਗਰਸ ਦੇ ਸਾਬਕਾ ਜਨਰਲ ਸਕੱਤਰ ਜੋਤੀਰਾਦਿੱਤਿਆ ਸਿੰਧੀਆ Jyotiraditya Scindia ਅੱਜ ਭਾਜਪਾ ‘ਚ ਸ਼ਾਮਲ ਹੋ ਗਏ। ਉਨ੍ਹਾਂ ਅੱਜ ਕਾਂਗਰਸ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਦਿੱਤਾ। ਭਾਜਪਾ ਦਫ਼ਤਰ ‘ਚ ਸ੍ਰੀ ਸਿੰਧੀਆ ਨੇ ਭਾਜਪਾ ਦੀ ਮੈਂਬਰਸ਼ਿਪ ਹਾਸਲ ਕੀਤੀ। ਇਸ ਮੌਕੇ ਭਾਜਪਾ ਪ੍ਰਧਾਨ ਜੇ. ਪੀ. ਨੱਢਾ, ਗ੍ਰਹਿ ਮੰਤਰੀ ਅਮਿਤ ਸ਼ਾਹ, ਪੈਟਰੋਲੀਅਮ ਮੰਤਰੀ ਧਰਮਿੰਦਰ ਪ੍ਰਧਾਨ, ਪਾਰਟੀ ਦੇ ਉਪ ਪ੍ਰਧਾਨ ਵਿਨੈ ਸਹਸਤਰਬੁੱਧੇ ਤੇ ਕਈ ਸੀਨੀਅਰ ਆਗੂ ਹਾਜ਼ਰ ਸਨ। (Jyotiraditya Scindia joins BJP)

ਸਿੰਧੀਆ ਪਿਛਲੇ 18 ਸਾਲਾਂ ਤੋਂ ਕਾਂਗਰਸ ‘ਚ ਸਨ ਤੇ ਉਹ ਕੇਂਦਰੀ ਮੰਤਰੀ ਵੀ ਰਹੇ ਸਨ। ਉਹ ਪਿਛਲੇ ਕੁਝ ਸਮੇਂ ਤੋਂ ਪਾਰਟੀ ਤੋਂ ਨਾਰਾਜ਼ ਚੱਲ ਰਹੇ ਸਨ। ਉਨ੍ਹਾਂ ਧਾਰਾ 370 ਹਟਾਏ ਜਾਣ ਦਾ ਖੁੱਲ੍ਹੇ ਤੌਰ ‘ਤੇ ਸਮਰੱਥਨ ਕੀਤਾ ਸੀ ਜਦੋਂਕਿ ਕਾਂਗਰਸ ਨੇ ਇਸ ਦਾ ਵਿਰੋਧ ਕੀਤਾ ਸੀ। ਇਸ ਮੌਕੇ ਨੱਢਾ ਨੇ ਕਿਹਾ ਕਿ ਰਾਜਮਾਤਾ ਵਿਜੈ ਰਾਜੇ ਸਿੰਧੀਆ ਦਾ ਭਾਰਤੀ ਜਨਸੰਘ ਤੇ ਭਾਜਪਾ ਦੀ ਸਥਾਪਨਾ ‘ਚ ਵੱਡਾ ਯੋਗਦਾਨ ਰਿਹਾ ਹੈ। ਉਨ੍ਹਾਂ ਕਿਹਾ ਕਿ ਰਾਜਮਾਤਾ ਸਾਡੀ ਆਦਰਸ਼ ਤੇ ਦ੍ਰਿਸ਼ਟੀ ਰਹੀ ਹੈ ਉਨ੍ਹਾਂ ਦੇ ਪੋਤਰੇ ਨੂੰ ਪਾਰਟੀ ‘ਚ ਸ਼ਾਮਲ ਹੋਣ ‘ਤੇ ਉਹ ਖੁਸ਼ ਹਨ ਤੇ ਉਨ੍ਹਾਂ ਦਾ ਸਵਾਗਤ ਕਰਦੇ ਹਨ। Scindia to joins BJP

ਕਾਂਗਰਸ ਅਸਲੀਅਤ ਤੋਂ ਭਟਕ ਚੁੱਕੀ ਹੈ : ਜੋਤੀਰਾਜ ਸਿੰਧੀਆ

ਸਿੰਧੀਆ ਨੇ ਕਿਹਾ ਕਿ ਕਾਂਗਰਸ ਅਸਲੀਅਤ ਤੋਂ ਭਟਕ ਚੁੱਕੀ ਹੈ ਪਾਰਟੀ ‘ਚ ਨਵੀਂ ਸੋਚ ਤੇ ਵਿਚਾਰਧਾਰਾ ਲਈ ਕੋਈ ਜਗ੍ਹਾ ਨਹੀਂ ਹੈ ਉਨ੍ਹਾਂ ਦਾ ਸਿੱਧਾ ਹਮਲਾ ਕਾਂਗਰਸ ਦੇ ਟਾਪ ਲੀਡਰਸ਼ਿਪ ‘ਤੇ ਸੀ ਨਵੀਂ ਸੋਚ ਤੋਂ ਮਤਲਬ ਨਵੀਂ ਪੌਦ ਤੋਂ ਹੀ ਹੈ, ਜਿਸ ਨੂੰ ਪਾਰਟੀ ਨੇ ਕਿਨਾਰਾ ਲਾ ਦਿੱਤਾ ਉਨ੍ਹਾਂ ਦਾ ਇਸ਼ਾਰਾ ਕਾਂਗਰਸ ‘ਚ ਨੌਜਵਾਨ ਅਗਵਾਈ ਨੂੰ ਅਲੱਗ-ਥਲੱਗ ਕਰਨ ਵੱਲ ਸੀ। ਸਿੰਧੀਆ ਇਸ ਗੱਲ ਤੋਂ ਵੀ ਨਾਰਾਜ਼ ਦਿਸੇ ਕਿ ਰਾਹੁਲ ਗਾਂਧੀ ਦੇ ਰਹਿੰਦੇ ਅਜਿਹਾ ਹੋ ਰਿਹਾ ਹੈ।

ਜ਼ਿਕਰਯੋਗ ਹੈ ਕਿ ਸਿੰਧੀਆ ਦੇ ਤਿਆਗ ਪੱਤਰ ਦੇ ਐਲਾਨ ਤੋਂ ਬਾਅਦ ਉਨ੍ਹਾਂ ਦੇ ਹਮਾਇਤੀ 22 ਕਾਂਗਰਸੀ ਵਿਧਾਇਕਾਂ ਨੇ ਵੀ ਅਸਤੀਫ਼ਾ ਦੇ ਦਿੱਤਾ। ਇਸ ਨਾਲ ਮੱਧ ਪ੍ਰਦਸ਼ ਦੀ ਕਮਲਨਾਥ ਸਰਕਾਰ ਘੱਟ ਗਿਣਤੀ ‘ਚ ਆ ਗਈ ਹੈ ਇਸ ਦਰਮਿਆਨ ਮਿਲੇਨੀਅਮ ਸਿਟੀ ਇਸ ਵਾਰ ਮੱਧ ਪ੍ਰਦੇਸ਼ ਦੀ ਸਿਆਸਤ ਦਾ ਅਖਾੜਾ ਬਣਿਆ ਹੈ ਭਾਜਪਾ ਦੇ ਵਿਧਾਇਕਾਂ ਨੂੰ  ਮੰਗਲਵਾਰ ਦੀ ਦੇਰ ਰਾਤ ਨੂੰ ਹੀ ਇੱਥੇ ਆਈਟੀਸੀ ਹੋਟਲ ਭਾਰਤ ‘ਚ ਲਿਆ ਕੇ ਠਹਿਰਾਇਆ ਗਿਆ।

ਚੁਣੀਆਂ ਹੋਈਆਂ ਸਰਕਾਰਾਂ ਡੇਗਣ ਦੀ ਬਜਾਇ ਲੋਕਾਂ ਦੇ ਹਿੱਤਾਂ ‘ਤੇ ਧਿਆਨ ਦੇਣ ਮੋਦੀ :  ਰਾਹੁਲ

ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਦਫ਼ਤਰ ‘ਤੇ ਨਿਰਾਸ਼ਾ ਵਿੰਨ੍ਹਿਦਿਆਂ ਕਿਹਾ ਕਿ ਚੁਣੀਆਂ ਹੋਈਆਂ ਸਰਕਾਰਾਂ ਨੂੰ ਡੇਗਣ ਦੀ ਬਜਾਇ ਉਸ ਨੂੰ ਲੋਕਹਿੱਤ ਦੇ ਮੁੱਦਿਆਂ ‘ਤੇ ਧਿਆਨ ਦੇਣਾ ਚਾਹੀਦਾ ਹੈ। ਗਾਂਧੀ ਨੇ ਟਵੀਟ ਕਰਕੇ ਕਿਹਾ ਕਿ ਪ੍ਰਧਾਨ ਮੰਤਰੀ ਦਫ਼ਤਰ ਨੂੰ ਚੁਣੀਆਂ ਸਰਕਾਰਾਂ ਡੇਗਣ ‘ਤੇ ਨਹੀਂ ਸਗੋਂ ਇਸ ਗੱਲ ‘ਤੇ ਧਿਆਨ ਦੇਣਾ ਚਾਹੀਦਾ ਹੈ ਕਿ ਕੌਮਾਂਤਰੀ ਬਜ਼ਾਰ ‘ਚ ਕੱਚੇ ਤੇਲ ਦੀਆਂ ਕੀਮਤਾਂ ਡਿੱਗ ਗਈਆਂ ਹਨ ਉਸ ਦਾ ਫਾਇਦਾ ਦੇਸ਼ ਦੀ ਜਨਤਾ ਨੂੰ ਮਿਲਣਾ ਚਾਹੀਦਾ ਹੈ।

ਭਾਜਪਾ ‘ਚ ਸਿੰਧੀਆ ਦੀ ਐਂਟਰੀ ਤੋਂ ਨਾਰਾਜ਼ਗੀ

  • ਸਿੰਧੀਆ ਦੇ ਭਾਜਪਾ ‘ਚ ਸ਼ਾਮਲ ਹੋਣ ਤੋਂ ਕਾਂਗਰਸ ‘ਚ ਵੀ ਹਲਚਲ ਹੈ
  • ਪਰ ਹੁਣ ਭਾਜਪਾ ‘ਚ ਵੀ ਨਾਰਾਜ਼ਗੀ ਦੀਆਂ ਖਬਰਾਂ ਆ ਰਹੀਆਂ ਹਨ
  • ਖਬਰ ਹੈ ਕਿ ਮੱਧ ਪ੍ਰਦੇਸ਼ ਭਾਜਪਾ ਦੇ ਵੱਡੇ ਆਗੂ ਪ੍ਰਭਾਤ ਝਾਅ ਇਸ ਫੈਸਲੇ ਤੋਂ ਨਾਰਾਜ਼ ਹਨ
  • ਉਨ੍ਹਾਂ ਇਸ ਸਬੰਧੀ ਕੇਂਦਰੀ ਆਲਾਕਮਾਨ ਨੂੰ ਵੀ ਦੱਸ ਦਿੱਤਾ ਹੈ।
  • ਜ਼ਿਕਰਯੋਗ ਹੈ ਕਿ ਪ੍ਰਭਾਤ ਝਾਅ ਭਾਜਪਾ ‘ਚ ਕੌਮੀ ਉਪ ਪ੍ਰਧਾਨ ਦੇ ਅਹੁਦੇ ‘ਤੇ ਹਨ,
  • ਪਰ ਪਿਛਲੇ ਲੰਮੇ ਸਮੇਂ ਤੋਂ ਪਾਰਟੀ ‘ਚ ਸਾਈਡਲਾਈਨ ਚੱਲ ਰਹੇ ਹਨ।

ਭਾਜਪਾ ‘ਚ ਤੁਹਾਡਾ ਸਵਾਗਤ: ਵਸੁੰਧਰਾ ਰਾਜੇ

  • ਅੱਜ ਜੇਕਰ ਰਾਜਮਾਤਾ ਸਾਹਿਬਾ ਸਾਡੇ ਦਰਮਿਆਨ ਹੁੰਦੀ ਤਾਂ ਤੁਹਾਡੇ ਇਸ ਫੈਸਲੇ ‘ਤੇ ਜ਼ਰੂਰ ਮਾਣ ਕਰਦੀ।
  • ਜੋਤੀਰਾਦਿੱਤਿਆ ਦੇ ਹੌਸਲੇ ਦੀ ਸ਼ਲਾਘਾ ਕਰਦੀ ਹਾਂ।
  • ਇੱਕ ਹੀ ਟੀਮ ‘ਚ ਹੋਣਾ ਚੰਗਾ ਹੈ ਭਾਜਪਾ ‘ਚ ਤੁਹਾਡਾ ਸਵਾਗਤ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।