ਦੋ ਵਾਰ ਮੁਲਤਵੀ ਹੋਈ ਲੋਕ ਸਭਾ ਦੀ ਕਾਰਵਾਈ
ਗ੍ਰਹਿ ਮੰਤਰੀ ਦੇ ਅਸਤੀਫੇ ਦੀ ਕੀਤੀ ਮੰਗ
ਨਵੀਂ ਦਿੱਲੀ, ਏਜੰਸੀ। ਦਿੱਲੀ ਦੇ ਦੰਗਿਆਂ ਨੂੰ ਲੈ ਕੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਅਸਤੀਫੇ ਦੀ ਮੰਗ ਕਰ ਰਹੇ ਵਿਰੋਧੀ ਮੈਂਬਰਾਂ ਦੇ ਹੰਗਾਮੇ ਕਾਰਨ ਲੋਕ ਸਭਾ ਦੀ ਕਾਰਵਾਈ ਬੁੱਧਵਾਰ ਨੂੰ ਦੋ ਵਾਰ ਮੁਲਤਵੀ ਕਰਨੀ ਪਈ। ਇੱਕ ਵਾਰ ਦੇ ਸਥਗਨ ਤੋਂ ਬਾਅਦ ਦੂਜੀ ਵਾਰ ਜਿਵੇਂ ਹੀ ਸਦਨ ਸਮਵੇਤ ਹੋਏੇ ਵਿਰੋਧੀ ਮੈਂਬਰ ਆਸਨ ਦੇ ਚਾਰੇ ਪਾਸੇ ਜਮਾ ਹੋ ਗਏ ਅਤੇ ਗ੍ਰਹਿ ਮੰਤਰੀ ਦੇ ਅਸਤੀਫੇ ਦੀ ਮੰਗ ਕਰਨ ਲੱਗੇ। ਉਹਨਾਂ ‘ਚੋਂ ਕੁਝ ਦੇ ਹੱਥ ‘ਚ ਤਖਤੀਆਂ ਵੀ ਸਨ ਜਿਹਨਾਂ ‘ਤੇ ਗ੍ਰਹਿ ਮੰਤਰੀ ਬਾਰੇ ਅਪੱਤੀਜਨਕ ਭਾਸ਼ਾ ‘ਚ ਨਾਅਰੇ ਲਿਖੇ ਹੋਏ ਸਨ। ਪੀਠਾਸੀਨ ਸਭਾਪਤੀ ਕਿਰੀਟ ਸੋਲੰਕੀ ਨੇ ਮੈਂਬਰਾਂ ਨੂੰ ਅਪੀਲ ਕੀਤੀ ਕਿ ਅੱਜ ਆਮ ਬਜਟ ‘ਚ ਸਮਾਜਿਕ ਨਿਆਂ ਅਤੇ ਅਧਿਕਾਰਤਾ ਮੰਤਰਾਲੇ ਦੀ ਅਨੁਦਾਨ ਮੰਗਾਂ ‘ਤੇ ਚਰਚਾ ਹੋਣੀ ਹੈ। ਦਲਿਤਾਂ ਅਤੇ ਹੋਰ ਪੱਛੜੇ ਵਰਗ ਦੇ ਕਲਿਆਣ ਬਾਰੇ ਚਰਚਾ ਹੋਣੀ ਹੈ, ਇਸ ਲਈ ਸਾਰੇ ਮੈਂਬਰਾਂ ਨੂੰ ਬੇਨਤੀ ਹੈ ਕਿ ਉਹ ਆਪਣਾ ਆਪਣਾ ਸਥਾਨ ਗ੍ਰਹਿਣ ਕਰਨ। ਸ੍ਰੀ ਸੋਲੰਕੀ ਨੇ ਕਈ ਵਾਰ ਅਪੀਲ ਦੁਹਰਾਈ ਪਰ ਇਸ ਨਾਲ ਵਿਰੋਧੀ ਮੈਂਬਰਾਂ ‘ਤੇ ਕੋਈ ਅਸਰ ਨਹੀਂ ਪਿਆ। ਇਸ ‘ਤੇ ਸ੍ਰੀ ਸੋਲੰਕੀ ਨੇ ਕਾਰਵਾਈ ਦੋ ਵਜੇ ਤੱਕ ਮੁਲਤਵੀ ਕਰਨ ਦਾ ਐਲਾਨ ਕਰ ਦਿੱਤਾ। ਇਸ ਤਰ੍ਹਾਂ ਦੂਜੀ ਵਾਰ ਵੀ ਪੰਜ ਮਿੰਟ ਦੇ ਅੰਦਰ ਕਾਰਵਾਈ ਮੁਲਤਵੀ ਕਰ ਦਿੱਤੀ ਗਈ। Lok Sabha
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।