ਮਨੀਲਾ ਵਿਖੇ ਡੇਰਾ ਸ਼ਰਧਾਲੂਆਂ ਲਗਾਇਆ ਖੂਨਦਾਨ ਕੈਂਪ

ਕੈਂਪ ਦੌਰਾਨ ਪ੍ਰੇਮੀਆਂ ਵੱਲੋਂ ਮਨੁੱਖਤਾ ਦੀ ਭਲਾਈ ਹਿਤ 35 ਯੂਨਿਟ ਖੂਨ ਦਾਨ

ਮਨੀਲਾ/ ਬਰਨਾਲਾ, (ਜਸਵੀਰ ਸਿੰਘ) ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਵਿਦੇਸ਼ਾਂ ‘ਚ ਰਹਿਣ ਚਾਹੇ ਭਾਰਤ ‘ਚ, ਪੂਜਨੀਕ ਗੁਰੂ ਸੰਤ ਡਾ. ਐਮ ਐੱਸ ਜੀ ਦੁਆਰਾ ਦਿਖਾਏ ਰਸਤੇ ‘ਤੇ ਚਲਦਿਆਂ ਮਾਨਵਤਾ ਦੇ ਹਿੱਤ ‘ਚ ਭਲਾਈ ਕਾਰਜ਼ (Blood Camp) ਕਰਨ ਦਾ ਕੋਈ ਵੀ ਮੌਕਾ ਆਪਣੇ ਹੱਥੋਂ ਨਹੀਂ ਜਾਣ ਦਿੰਦੇ ਇਸੇ ਲੜੀ ਤਹਿਤ ਡੇਰਾ ਸ਼ਰਧਾਲੂਆਂ ਨੇ ਫਿਲਪਾਈਨ ਦੇ ਸ਼ਹਿਰ ਮਨੀਲਾ ਵਿਖੇ ਲੰਘੇ ਪਵਿੱਤਰ ਗੁਰਗੱਦੀ ਦਿਵਸ ਅਤੇ ਮਨੁੱਖਤਾ ਦੀ ਭਲਾਈ ਨੂੰ ਸਮਰਪਿਤ ਖੂਨਦਾਨ ਕੈਂਪ ਲਗਾਇਆ ਜਿਸ ਦੌਰਾਨ ਉਨ੍ਹਾਂ 35 ਯੂਨਿਟ ਖੂਨਦਾਨ ਕਰਕੇ ਇਨਸਾਨੀਅਤ ਦਾ ਫ਼ਰਜ਼ ਨਿਭਾਇਆ

ਇਸ ਸਬੰਧੀ ਭੰਗੀਦਾਸ ਮਹਾਂ ਸਿੰਘ ਇੰਸਾਂ ਖੁੱਡੀ ਨੇ ਦੱਸਿਆ ਕਿ ਡੇਰਾ ਸੱਚਾ ਸੌਦਾ ਦੁਆਰੇ ਮਨੁੱਖਤਾ ਦੀ ਬਿਹਤਰੀ ਹਿੱਤ ਮਾਨਵਤਾ ਭਲਾਈ ਦੇ 134 ਭਲਾਈ ਕਾਰਜ ਚਲਾਏ ਹੋਏ ਹਨ ਜਿਨ੍ਹਾਂ ਨੂੰ ਪਿੰਡਾਂ – ਸ਼ਹਿਰਾਂ ਦੀ ਸਾਧ ਸੰਗਤ ਪੂਰੇ ਉਤਸਾਹ ਨਾਲ ਅੰਜ਼ਾਮ ਦੇ ਰਹੀ ਹੈ ਇਸੇ ਲੜੀ ਤਹਿਤ ਪੰਜਾਬ ਦੇ ਵੱਖ ਵੱਖ ਪਿੰਡਾਂ ਤੋਂ ਫਿਲਪਾਈਨ ਦੇ ਸ਼ਹਿਰ ਮਨੀਲਾ ਵਿਖੇ ਰਹਿ ਕੇ ਆਪਣੇ ਪਰਿਵਾਰਾਂ ਨੂੰ ਪਾਲਣ ਤੋਂ ਇਲਾਵਾ ਭਲਾਈ ਕਾਰਜ਼ਾਂ ‘ਚ ਨਿਰੰਤਰ ਯਤਨਸ਼ੀਲ ਇਨਸਾਨੀਅਤ ਦੇ ਸੱਚੇ ਪਹਿਰੇਦਾਰਾਂ ਨੇ ਮਨੁੱਖਤਾ ਦੀ ਭਲਾਈ ਹਿੱਤ ਨਿਰਸਵਾਰਥ ਭਾਵਨਾ ਨਾਲ ਖੂਨਦਾਨ ਕੈਂਪ ਲਗਾਇਆ ਇਸ ਦੌਰਾਨ ਹਾਜਰ ਬਾਈਆਂ ਸਮੇਤ ਭੈਣਾਂ ਨੇ ਵੀ ਆਪਣਾ 35 ਯੂਨਿਟ ਖੂਨ ਰੈੱਡ ਕਰਾਸ ਸੁਸਾਇਟੀ ਨੂੰ ਮੁੱਹਈਆ ਕਰਵਾਇਆ।

ਇਸ ਬਦਲੇ ਰੈੱਡ ਕਰਾਸ ਸੁਸਾਇਟੀ ਦੇ ਆਗੂਆਂ ਨੇ ਜਿੱਥੇ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਅਗਵਾਈ ਹੇਠ ਚਲਾਏ ਜਾ ਰਹੇ ਭਲਾਈ ਕਾਰਜ਼ਾਂ ਨੂੰ ਸਲਾਹਿਆ ਉੱਥੇ ਖੂਨਦਾਨੀਆਂ ਦਾ ਵੀ ਉਚੇਚਾ ਧੰਨਵਾਦ ਕੀਤਾ ਇਸ ਮੌਕੇ ਹਰੀ ਨਰਾਇਣ ਇੰਸਾਂ ਰਾਏਸਰ, ਬਾਈ ਬੋਹੜ ਸਿੰਘ ਇੰਸਾਂ, ਚਮਕੌਰ ਸਿੰਘ ਇੰਸਾਂ ਖੁੱਡੀ, ਟਹਿਲ ਸਿੰਘ ਇੰਸਾਂ, ਗੁਰਮੇਲ ਸਿੰਘ ਇੰਸਾਂ, ਜਗਤਾਰ ਸਿੰਘ ਇੰਸਾਂ, ਚਰਨਜੀਤ ਕੌਰ ਇੰਸਾਂ, ਹਰਜਿੰਦਰ ਕੌਰ ਇੰਸਾਂ, ਮਨਜੀਤ ਕੌਰ ਇੰਸਾਂ ਆਦਿ ਤੋਂ ਇਲਾਵਾ ਰੈੱਡ ਕਰਾਸ ਸੁਸਾਇਟੀ ਦੀ ਟੀਮ ਤੇ ਹੋਰ ਡੇਰਾ ਸਰਧਾਲੂ ਹਾਜਰ ਸਨ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।