Humanity | ਦੇਹਾਂਤ ਉਪਰੰਤ ਸਰੀਰਦਾਨ ਕਰਕੇ ਹੋਏ ਮਹਾਨ
ਸਰਸਾ, (ਰਵਿੰਦਰ ਸ਼ਰਮਾ) ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ (Humanity) ‘ਤੇ ਚਲਦੇ ਹੋਏ ਸ਼ਾਹ ਸਤਿਨਾਮ ਜੀ ਪੁਰਾ (ਸਰਸਾ) ਦੇ ਨਿਵਾਸੀ ਰਾਮ ਚੰਦਰ ਇੰਸਾਂ (83) ਪੁੱਤਰ ਦੇਵਾ ਰਾਮ ਦੇ ਦਿਹਾਂਤ ਤੋਂ ਬਾਅਦ ਉਨ੍ਹਾਂ ਦਾ ਸਰੀਰ ਮੈਡੀਕਲ ਖੋਜਾਂ ਲਈ ਦਾਨ ਕੀਤਾ ਗਿਆ ਜਾਣਕਾਰੀ ਅਨੁਸਾਰ ਬੀਤੀ 17 ਫਰਵਰੀ ਨੂੰ ਲੰਬੀ ਬਿਮਾਰੀ ਤੋਂ ਬਾਅਦ ਉਨ੍ਹਾਂ ਦਾ ਦੇਹਾਂਤ ਹੋ ਗਿਆ ਸੀ ਪ੍ਰੇਮੀ ਰਾਮ ਚੰਦਰ ਇੰਸਾਂ ਵਾਸੀ ਸੀ-19 ਸ਼ਾਹ ਸਤਿਨਾਮ ਜੀ ਪੁਰਾ ਦੇ ਦੇਹਾਂਤ ਤੋਂ ਬਾਅਦ ਉਨ੍ਹਾਂ ਦੀਆਂ ਧੀਆਂ ਪੂਨਮ ਇੰਸਾਂ, ਊਸ਼ਾ ਰਾਣੀ, ਨਿਰਮਲਾ ਰਾਣੀ, ਜਵਾਈ ਰਜਿੰਦਰ ਇੰਸਾਂ, ਪੁੱਤਰ ਪਵਨ ਕੁਮਾਰ, ਦੋਹਤੇ ਕਾਰਤਿਕ ਇੰਸਾਂ ਤੇ ਕਰਨ ਇੰਸਾਂ ਨੇ ਉਨ੍ਹਾਂ ਦਾ ਮ੍ਰਿਤਕ ਸਰੀਰ ਮੈਡੀਕਲ ਖੋਜਾਂ ਲਈ ਦਾਨ ਕੀਤਾ
ਉਨ੍ਹਾਂ ਦਾ ਸਰੀਰਦਾਨ ਇੰਡੀਆ ਮੈਡੀਕਲ ਇੰਸਟੀਚਿਊਟ ਆਫ਼ ਸਾਇੰਸ, ਰਿਸ਼ੀਕੇਸ਼ (ਉੱਤਰਾਖੰਡ) ਨੂੰ ਮੈਡੀਕਲ ਖੋਜ ਕਾਰਜਾਂ ਲਈ ਦਾਨ ਕੀਤਾ ਗਿਆ ਜਿੱਥੇ ਮੈਡੀਕਲ ਦੇ ਵਿਦਿਆਰਥੀ ਵੱਖ-ਵੱਖ ਬਿਮਾਰੀਆਂ ‘ਤੇ ਮੈਡੀਕਲ ਖੋਜਾਂ ਕਰਨਗੇ ਉਨ੍ਹਾਂ ਦੇ ਮ੍ਰਿਤਕ ਸਰੀਰ ਨੂੰ ਫੁੱਲਾਂ ਨਾਲ ਸਜ਼ੀ ਐਂਬੂਲੈਂਸ ਰਾਹੀਂ ਰਵਾਨਾ ਕੀਤਾ ਗਿਆ ਉਨ੍ਹਾਂ ਦੀ ਅੰਤਿਮ ਯਾਤਰਾ ਸ਼ਾਹ ਸਤਿਨਾਮ ਜੀ ਪੁਰਾ ਤੋਂ ਲੈ ਕੇ ਸ਼ਾਹ ਸਤਿਨਾਮ ਜੀ ਧਾਮ ਤੱਕ ਕੱਢੀ ਗਈ ਉਨ੍ਹਾਂ ਦੀ ਅੰਤਿਮ ਯਾਤਰਾ ‘ਚ ‘ਸ੍ਰੀ ਰਾਮ ਚੰਦਰ ਇੰਸਾਂ ਅਮਰ ਰਹੇ’ ਦੇ ਅਕਾਸ਼ ਗੁੰਜਾਊ ਨਾਅਰੇ ਲੱਗਦੇ ਰਹੇ
ਸ਼ਾਹ ਸਤਿਨਾਮ ਜੀ ਪੁਰਾ ਦੇ ਜ਼ਿੰਮੇਵਾਰਾਂ ਨੇ ਦੱਸਿਆ ਕਿ ਸ੍ਰੀ ਰਾਮ ਚੰਦਰ ਇੰਸਾਂ ਜਿਉਂਦੇ ਜੀਅ ਮਾਨਵਤਾ ਭਲਾਈ ਦੇ ਕਾਰਜਾਂ ‘ਚ ਹਿੱਸਾ ਲੈਂਦੇ ਸਨ ਅਤੇ ਦੇਹਾਂਤ ਉਪਰੰਤ ਵੀ ਸਰੀਰਦਾਨ ਕਰਕੇ ਆਪਣਾ ਨਾਂਅ ਦੁਨੀਆਂ ‘ਤੇ ਚਮਕਾ ਗਏ ਪੁੱਤਰ ਧੀ ਦਾ ਪਾੜਾ ਖ਼ਤਮ ਕਰਦਿਆਂ ਉਨ੍ਹਾਂ ਦੀਆਂ ਧੀਆਂ ਪੂਨਮ, ਊਸ਼ਾ ਰਾਣੀ ਤੇ ਨਿਰਮਲਾ ਰਾਣੀ ਨੇ ਅਰਥੀ ਨੂੰ ਮੋਢਾ ਦਿੱਤਾ ਇਸ ਮੌਕੇ ਬਲਾਕ ਸ਼ਾਹ ਸਤਿਨਾਮ ਜੀ ਪੁਰਾ ਦੇ ਜ਼ਿੰਮੇਵਾਰ, ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ ਸੇਵਾਦਾਰ ਭੈਣਾਂ-ਭਾਈ ਤੇ ਵੱਡੀ ਗਿਣਤੀ ‘ਚ ਸਾਧ-ਸੰਗਤ ਮੌਜ਼ੂਦ ਸੀ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।