ਸੁਪਰਮੀ ਕੋਰਟ ਨੇ ਕੀਤਾ ਤਲਬ
ਨਵੀਂ ਦਿੱਲੀ (ਏਜੰਸੀ)। ਮਾਣਯੋਗ ਸੁਪਰੀਮ ਕੋਰਟ ਨੇ ਅਡਜਸਟਮੈਂਟ ਗ੍ਰਾਸ ਰੀਵੇਨਿਊ ਭਾਵ ਏਜੀਆਰ ਦੇ ਮਾਮਲੇ ‘ਚ ਭਾਰਤੀ ਏਅਰਟੈਲ, ਵੋਡਾਫੋਨ-ਆਈਡੀਆ, ਰਿਲਾਇੰਸ ਕਮਿਊਨੀਕੇਸ਼ਨ, ਟਾਟਾ ਟੈਲੀਸਰਵਿਸੇਜ਼ ਅਤੇ ਹੋਰ ਦੂਰਸੰਚਾਰ ਕੰਪਨੀਆਂ ਦੇ ਮੈਨੇਜਿੰਗ ਡਾਇਰੈਕਟਰ 17 ਮਾਰਚ ਨੂੰ ਵਿਅਕਤੀਗਤ ਤੌਰ ‘ਤੇ ਤਲਬ ਕੀਤਾ ਹੈ। Telecom ਜੱਜ ਅਰੁਣ ਮਿਸ਼ਰਾ ਦੀ ਪ੍ਰਧਾਨਗੀ ਵਾਲੀ ਬੈਂਚ ਨੇ ਇਨ੍ਹਾਂ ਕੰਪਨੀਆਂ ਦੇ ਐੱਮਡੀ ਨੂੰ ਸ਼ੁੱਕਰਵਾਰ ਨੂੰ ਬੇਨਿਯਮੀ ਦਾ ਨੋਟਿਸ ਜਾਰੀ ਕਰਦੇ ਹੋਏ ਵਿਅਕਤੀਗਤ ਤੌਰ ‘ਤੇ 17 ਮਾਰਚ ਨੂੰ ਪੇਸ਼ ਹੋਣ ਲਈ ਕਿਹਾ ਹੈ। ਮੁੱਖ ਅਦਾਲਤ ਨੇ ਅਦਾਲਤ ‘ਚ ਪੇਸ਼ ਹੋ ਕੇ ਇਹ ਦੱਸਣ ਲੀ ਕਿਹਾ ਗਿਆ ਹੈ ਕਿ ਉਨ੍ਹਾਂ ਦੀਆਂ ਕੰਪਨੀਆਂ ਨੇ ਹੁਣ ਤੱਕ ਰੁਪਏ ਕਿਉਂ ਨਹੀਂ ਜਮ੍ਹਾ ਕਰਵਾਏ। ਜੱਜ ਮਿਸ਼ਰਾ ਨੇ ਸਰਕਾਰ ਤੋਂ ਵੀ ਪੁੱਛਿਆ ਕਿ ਦੂਰ ਸੰਚਾਰ ਵਿਭਾਗ ਨੇ ਇਹ ਨੋਟਿਸ ਕਿਵੇਂ ਜਾਰੀ ਕੀਤਾ ਕਿ ਅਜੇ ਭੁਗਤਾਨ ਨਾ ਕਰਨ ‘ਤੇ ਕੰਪਨੀਆਂ ਦੇ ਖਿਲਾਫ਼ ਕੋਈ ਠੋਸ ਕਾਰਵਾਈ ਨਹੀਂ ਕਰਾਂਗੇ।
- ਉਨ੍ਹਾਂ ਕਿਹਾ ਕਿ ਮੁੱਖ ਅਦਾਲਤ ਦੇ ਆਦੇਸ ਨੂੰ ਕਿਵੇਂ ਰੋਕਿਆ ਗਿਆ।
- ਉਨ੍ਹਾਂ ਕਿਹਾ ਕਿ ਕਿਸ ਅਧਿਕਾਰੀ ਨੇ ਐਨੀ ਹਿੰਮਤ ਕੀਤੀ ਕਿ ਸਾਡ ਆਦੇਸ਼ ‘ਚ ਰੋਕ ਲਾ ਦਿੱਤੀ ਗਈ।
- ਜੇਕਰ ਇੱਕ ਘੰਟੇ ਦੇ ਅੰਦਰ ਆਦੇਸ਼ ਵਾਪਸ ਨਹੀਂ ਲਿਆ ਗਿਆ ਤਾਂ
- ਉਸ ਅਧਿਕਾਰੀ ਨੂੰ ਅੱਜ ਹੀ ਜੇਲ੍ਹ ਭੇਜ ਦਿੱਤਾ ਜਾਵੇਗਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
Notice, MD, Telecommunications, Companies