ਮਾਮਲਾ ਲਾਸ਼ਾਂ ਦੀ ਬਦਲੀ ਦਾ
ਇਨਕੁਆਰੀ ਦੇ ਭਰੋਸੇ ਤੋਂ ਬਾਅਦ ਪਰਿਵਾਰ ਮੰਨਿਆ, ਜੋ ਦੋਸ਼ੀ ਹੋਇਆ ਹੋਵੇਗੀ ਕਾਰਵਾਈ
ਪਟਿਆਲਾ, (ਖੁਸ਼ਵੀਰ ਸਿੰਘ ਤੂਰ) ਰਜਿੰਦਰਾ ਹਪਸਤਾਲ (rajindra hospital) ਦੇ ਸਟਾਫ਼ ਵੱਲੋਂ ਸੰਗਰੂਰ ਦੇ ਵਿਅਕਤੀ ਦੀ ਲਾਸ਼ ਉੱਤਰ ਪ੍ਰਦੇਸ਼ ਦੇ ਪਰਿਵਾਰ ਹਵਾਲੇ ਕਰਨ ਦੇ ਮਾਮਲੇ ‘ਤੇ ਅੱਜ ਸੰਗਰੂਰ ਦੇ ਪਰਿਵਾਰ ਵੱਲੋਂ ਮੁੜ ਇੱਥੇ ਰੋਸ ਪ੍ਰਗਟਾਇਆ ਗਿਆ। ਇੱਥੋਂ ਤੱਕ ਕਿ ਅੱਜ ਮ੍ਰਿਤਕ ਫੌਜੀ ਸਿੰਘ ਦਾ ਡਾਕਟਰਾਂ ਦੇ ਬੋਡਰ ਵੱਲੋਂ ਦੁਬਾਰਾ ਪੋਸਟਮਾਰਟਮ ਕੀਤਾ ਗਿਆ। ਇਸ ਦੌਰਾਨ ਰਜਿੰਦਰਾ ਪ੍ਰਸ਼ਾਸਨ ਵੱਲੋਂ ਸੰਗਰੂਰ ਦੇ ਪਰਿਵਾਰ ਨੂੰ ਭਰੋਸਾ ਦਿੰਦਿਆ ਇਨਕੁਆਰੀ ਕਰਵਾਉਣ ਦੀ ਗੱਲ ਆਖੀ ਗਈ ਹੈ ਅਤੇ ਜੋ ਵੀ ਦੋਸ਼ੀ ਪਾਇਆ ਗਿਆ ਉਸ ਵਿਰੁੱਧ ਕਾਰਵਾਈ ਕਰਨ ਦੀ ਗੱਲ ਆਖੀ ਗਈ, ਜਿਸ ਤੋਂ ਬਾਅਦ ਸੰਗਰੂਰ ਦਾ ਪਰਿਵਾਰ ਆਪਣੇ ਮ੍ਰਿਤਕ ਦੀ ਲਾਸ਼ ਸਸਕਾਰ ਲਈ ਲੈ ਗਿਆ।
ਜਾਣਕਾਰੀ ਅਨੁਸਾਰ ਸੰਗਰੂਰ ਦੇ ਮ੍ਰਿਤਕ ਫੌਜੀ ਸਿੰਘ ਦੀ ਲਾਸ਼ ਨੂੰ ਰਜਿੰਦਰਾ ਸਟਾਫ਼ ਅਤੇ ਡਾਕਟਰਾਂ ਵੱਲੋਂ ਰਾਮ ਕੁਮਾਰ ਦੀ ਲਾਸ਼ ਸਮਝਦਿਆਂ ਉੱਤਰ ਪ੍ਰਦੇਸ਼ ਦੇ ਪਰਿਵਾਰ ਹਵਾਲੇ ਕਰ ਦਿੱਤਾ ਗਿਆ ਸੀ। ਮ੍ਰਿਤਕ ਰਾਮ ਕੁਮਾਰ ਇੱਥੇ ਦੇਵੀਗੜ੍ਹ ਵਿਖੇ ਰਹਿੰਦਾ ਸੀ, ਜਿਸ ਦਾ ਬਾਕੀ ਪਰਿਵਾਰ ਉੱਤਰ ਪ੍ਰਦੇਸ਼ ਦੇ ਗੋਡਾ ਜ਼ਿਲ੍ਹੇ ਨਾਲ ਸਬੰਧਿਤ ਸੀ। ਉਹ ਬੀਤੇ ਦਿਨੀ ਫੌਜੀ ਸਿੰਘ ਦੀ ਲਾਸ਼ ਦਾ ਪੋਟਸਮਾਰਟਮ ਕਰਵਾਕੇ ਆਪਣੇ ਨਾਲ ਲੈ ਗਏ ਜਦਕਿ ਉਨ੍ਹਾਂ ਦੇ ਵਿਕਅਤੀ ਰਾਮ ਕੁਮਾਰ ਦੀ ਲਾਸ਼ ਇੱਥੇ ਮੋਰਚਰੀ ‘ਚ ਹੀ ਪਈ ਰਹੀ।
ਅੱਜ ਦੁਬਾਰਾ ਉਹ ਲਾਸ਼ ਲੈ ਕੇ ਪੁੱਜੇ ਅਤੇ ਆਪਣੀ ਲਾਸ਼ ਇੱਥੋਂ ਲੈ ਕੇ ਗਏ। ਇਸੇ ਦੌਰਾਨ ਮ੍ਰਿਤਕ ਫੌਜੀ ਸਿੰਘ ਦੇ ਪਰਿਵਾਰ ਵੱਲੋਂ ਰੋਸ਼ ਜਿਤਾਇਆ ਗਿਆ ਅਤੇ ਮੋਰਚਰੀ ਦੇ ਸਟਾਫ਼ ਅਤੇ ਡਾਕਟਰਾਂ ਤੇ ਪਰਚਾ ਦਰਜ਼ ਕਰਨ ਤੇ ਅੜ੍ਹ ਗਏ। ਇਸੇ ਦੌਰਾਨ ਪ੍ਰਸ਼ਾਸਨ ਵੱਲੋਂ ਉਨ੍ਹਾਂ ਨੂੰ ਸਮਝਾਇਆ ਗਿਆ ਅਤੇ ਡਾਕਟਰਾਂ ਦੇ ਬੋਰਡ ਵੱਲੋਂ ਮੁੜ ਫੌਜੀ ਸਿੰਘ ਦਾ ਪੋਸਟਮਾਰਟਮ ਕੀਤਾ ਗਿਆ। ਇਸੇ ਦੌਰਾਨ ਪਰਿਵਾਰ ਨੂੰ ਭਰੋਸਾ ਦਿੱਤਾ ਗਿਆ ਕਿ ਲਾਸ਼ ਬਦਲੀ ਸਬੰਧੀ ਇਨਕੁਆਰੀ ਕੀਤੀ ਜਾਵੇਗੀ ਅਤੇ ਇਸ ਮਾਮਲੇ ਵਿੱਚ ਜੋਂ ਵੀ ਦੋਸ਼ੀ ਪਾਇਆ ਗਿਆ, ਉਸ ਖਿਲਾਫ਼ ਕਾਰਵਾਈ ਕੀਤੀ ਜਾਵੇਗੀ।
ਇਸ ਭਰੋਸੇ ਤੋਂ ਬਾਅਦ ਹੀ ਉਕਤ ਪਰਿਵਾਰ ਵੱਲੋਂ ਫੌਜੀ ਸਿੰਘ ਦੀ ਲਾਸ਼ ਨੂੰ ਸੰਸਕਾਰ ਲਈ ਲਿਜਾਇਆ ਗਿਆ। ਲਾਸ਼ਾ ਦੀ ਬਦਲੀ ਮਾਮਲੇ ਸਬੰਧੀ ਰਜਿੰਦਰਾ ਹਸਤਪਤਾਲ ਪ੍ਰਸ਼ਾਸਨ ਦੀ ਕਾਰਗੁਜ਼ਾਰੀ ‘ਤੇ ਸਵਾਲ ਖੜ੍ਹੇ ਹੋ ਰਹੇ ਹਨ, ਪਰ ਹਸਪਤਾਲ ਪ੍ਰਸ਼ਾਸਨ ਆਪਣੀ ਅਣਗਹਿਲੀ ਦੀ ਥਾਂ ਯੀਪੀ ਦੇ ਪਰਿਵਾਰ ਦੀ ਗਲਤ ਪਛਾਣ ਤੇ ਸਵਾਲ ਖੜ੍ਹੇ ਕਰ ਰਿਹਾ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।