central jail ‘ਚੋਂ ਮਿਲੇ ਤਿੰਨ ਮੋਬਾਇਲ
ਬਠਿੰਡਾ, (ਸੁਖਜੀਤ ਮਾਨ) ਇੱਥੋਂ ਦੀ ਕੇਂਦਰੀ ਜ਼ੇਲ੍ਹ (central jail) ‘ਚੋਂ ਥੋੜ੍ਹੇ ਦਿਨਾਂ ਦੇ ਵਕਫੇ ਮਗਰੋਂ ਹੁਣ ਫਿਰ ਤਿੰਨ ਮੋਬਾਇਲ ਮਿਲੇ ਹਨ। ਜਦੋਂ ਤੋਂ ਸੀਆਰਪੀਐਫ਼ ਨੂੰ ਜ਼ੇਲ੍ਹ ਸੁਰੱਖਿਆ ਦਸਤੇ ‘ਚ ਸ਼ਾਮਿਲ ਕੀਤਾ ਗਿਆ ਹੈ ਉਦੋਂ ਤੋਂ ਪਾਬੰਦੀਸ਼ੁਦਾ ਚੀਜਾਂ ਜ਼ਿਆਦਾ ਮਿਲਣ ਲੱਗੀਆਂ ਨੇ। ਜ਼ੇਲ੍ਹ ਅਧਿਕਾਰੀ ਆਖਦੇ ਨੇ ਕਿ ਪਹਿਲਾਂ ਨਫ਼ਰੀ ਘੱਟ ਹੋਣ ਕਰਕੇ ਤਲਾਸ਼ੀ ਮੁਹਿੰਮ ਸਫ਼ਲ ਨਹੀਂ ਹੁੰਦੀ ਸੀ ਤੇ ਹੁਣ ਪੂਰੀ ਡੂੰਘਾਈ ਨਾਲ ਜਾਂਚ ਹੋਣ ਲੱਗੀ ਹੈ।
ਥਾਣਾ ਕੈਂਟ ਪੁਲਿਸ ਕੋਲ ਸਹਾਇਕ ਸੁਪਰਡੈਂਟ ਕੇਂਦਰੀ ਜ਼ੇਲ੍ਹ ਗੋਬਿੰਦਪੁਰਾ ਜੋਗਿੰਦਰ ਸਿੰਘ ਨੇ ਸ਼ਿਕਾਇਤ ਦਰਜ਼ ਕਰਵਾਈ ਹੈ ਕਿ ਕੈਦੀ ਕੁਲਦੀਪ ਸਿੰਘ ਪੁੱਤਰ ਬੱਗੜ ਸਿੰਘ ਵਾਸੀ ਚੱਕ ਹੀਰਾ ਸਿੰਘ ਵਾਲਾ ਦੀ ਤਲਾਸ਼ੀ ਦੌਰਾਨ ਉਸ ਕੋਲੋਂ ਇੱਕ ਮੋਬਾਇਲ ਫੋਨ ਸੈਮਸੰਗ ਕੰਪਨੀ ਦਾ ਬਰਾਮਦ ਕੀਤਾ ਗਿਆ ਹੈ। ਇਸ ਤੋਂ ਇਲਾਵਾ ਮਲਕੀਤ ਸਿੰਘ ਸਹਾਇਕ ਸੁਪਰਡੈਂਟ ਕੇਂਦਰੀ ਜ਼ੇਲ੍ਹ ਗੋਬਿੰਦਪੁਰਾ ਨੇ ਇੱਕ ਵੱਖਰੀ ਸ਼ਿਕਾਇਤ ਥਾਣਾ ਕੈਂਟ ਕੋਲ ਦਰਜ਼ ਕਰਵਾਈ ਹੈ ਕਿ ਬੀਤੇ ਦਿਨੀਂ ਜ਼ੇਲ੍ਹ ਦੀ ਤਲਾਸ਼ੀ ਦੌਰਾਨ ਬੈਰਕ ਨੰਬਰ 2 ‘ਚੋਂ ਦੋ ਲਾਵਾਰਿਸ ਮੋਬਾਇਲ ਫੋਨ ਵੀਵੋ ਕੰਪਨੀ ਦੇ ਮਿਲੇ ਹਨ। ਪੁਲਿਸ ਨੇ ਉਪਰੋਕਤ ਦੋਵਾਂ ਸ਼ਿਕਾਇਤਾਂ ਦੇ ਆਧਾਰ ‘ਤੇ ਮਾਮਲੇ ਦਰਜ਼ ਕਰਕੇ ਅਗਲੀ ਕਾਰਵਾਈ ਆਰੰਭ ਦਿੱਤੀ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।