Indian-Pak border ਤੋਂ ਪਾਕਿਸਤਾਨੀ ਨਾਗਰਿਕ ਕਾਬੂ

Indian-Pak border | ਹਿੰਦ-ਪਾਕਿ ਸਰਹੱਦ ਤੋਂ ਪਾਕਿਸਤਾਨੀ ਨਾਗਰਿਕ ਕਾਬੂ

ਫਿਰੋਜ਼ਪੁਰ, (ਸਤਪਾਲ ਥਿੰਦ) ਕਸਬਾ ਮਮਦੋਟਇਲਾਕੇ ‘ਚ ਪੈਂਦੀ ਬੀ ਐੱਸ ਐੱਫ ਦੀ ਪੋਸਟ (Indian-Pak border) ਪਿੰਡ ਲੱਖਾ ਸਿੰਘ ਵਾਲਾ ਦੇ ਇਲਾਕੇ ‘ਚੋਂ ਭਾਰਤੀ ਹੱਦ ਦਾਖਲ ਹੋ ਰਹੇ  ਇੱਕ ਪਾਕਿਸਤਾਨੀ ਨਾਗਰਿਕ ਨੂੰ ਬੀਐੱਸਐਫ ਵੱਲੋਂ ਕਾਬੂ ਕੀਤਾ ਗਿਆ ਹੈ। ਕਾਬੂ ਆਏ ਨਾਗਰਿਕ ਦੀ ਪਛਾਣ ਸਾਦਿਕ ਵਾਸੀ ਜ਼ਿਲ੍ਹਾ ਓਂਕਾਰਾ ਵਜੋਂ ਹੋਈ ਹੈ ਅਤੇ ਉਸਦੀ ਜੇਬ ਵਿੱਚੋਂ 170 ਰੁਪਏ ਪਾਕਿਸਤਾਨੀ ਕਰੰਸੀ ਅਤੇ ਸ਼ਨਾਖਤੀ ਕਾਰਡ ਬਰਾਮਦ ਹੋਇਆ ਹੈ। ਪੁੱਛਗਿੱਛ ਕਰਨ ਮਗਰੋਂ ਬੀਐੱਸਐਫ ਜਵਾਨਾਂ ਵੱਲੋਂ ਉਕਤ ਨਾਗਰਿਕ ਨੂੰ ਥਾਣਾ ਮਮਦੋਟ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਹੈ, ਜਿਸ ਤੋ ਹੋਰ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here