ਪੈਟਰੋਲ-ਡੀਜ਼ਲ ਪੰਜ ਮਹੀਨੇ ਦੇ ਹੇਠਲੇ ਪੱਧਰ ‘ਤੇ
ਨਵੀਂ ਦਿੱਲੀ (ਏਜੰਸੀ)। ਪੈਟਰੋਲ-ਡੀਜ਼ਲ Petrol ਦੀਆਂ ਕੀਮਤਾਂ ਵੀਰਵਾਰ ਨੂੰ ਲਗਾਤਾਰ ਚੌਥੇ ਦਿਨ ਘਟਦੀਆਂ ਹੋਈਆਂ ਕਰੀਬ ਪੰਜ ਮਹੀਨਿਆਂ ਦੇ ਹੇਠਲੇ ਪੱਧਰ ‘ਤੇ ਆ ਗਈਆਂ ਹਨ। ਦੇਸ਼ ਦੀ ਸਭ ਤੋਂ ਵੱਡੀ ਤੇਲ ਵੰਡ ਕੰਪਨੀ ਇੰਡੀਅਨ ਆਇਲ ਕਾਰਪੋਰੇਸ਼ਨ ਅਨੁਸਾਰ ਰਾਸ਼ਟਰੀ ਰਾਜਧਾਨੀ ਦਿੱਲੀ ‘ਚ ਪੈਟਰੋਲ ਐਤਵਾਰ ਨੂੰ 22 ਪੈਸੇ ਸਸਤਾ ਹੋ ਕੇ 72.23 ਰੁਪਏ ਪ੍ਰਤੀ ਲੀਟਰ ‘ਤੇ ਆ ਗਿਆ ਜੋ 17 ਦਸੰਬਰ 2019 ਤੋਂ ਬਾਅਦ ਦਾ ਹੇਠਲਾ ਪੱਧਰ ਹੈ। ਜਿੱਥੇ ਡੀਜ਼ਲ ਦੀ ਕੀਮਤ ਵੀ 20 ਪੈਸੇ ਘਟ ਕੇ 65.23 ਰੁਪਏ ਪ੍ਰਤੀ ਲੀਟਰ ‘ਤੇ ਰਹਿ ਗਈ। ਇਹ ਪਿਛਲੇ ਸਾਲ 12 ਸਤੰਬਰ ਤੋਂ ਬਾਅਦ ਦਾ ਹੇਠਲਾ ਪੱਧਰ ਹੈ। ਕਲਕੱਤਾ ‘ਚ ਪੈਟਰੋਲ 21 ਪੈਸੇ ਸਸਤਾ ਹੋ ਕੇ 74.92 ਰੁਪਏ, ਮੁੰਬਈ ‘ਚ 22 ਪੈਸੇ ਸਸਤਾ ਹੋ ਕੇ 77.89 ਰੁਪਏ ਅਤੇ ਚੇਨੱਈ ‘ਚ 23 ਪੈਸੇ ਸਸਤਾ ਹੋ ਕੇ 75.04 ਰੁਪਏ ਪ੍ਰਤੀ ਲੀਟਰ ਰਹਿ ਗਿਆ।
- ਡਾਲਰ ਦੀ ਕੀਮਤ ਕਲਕੱਤਾ ‘ਚ 20 ਪੈਸੇ ਘਟ ਕੇ 67.59 ਰੁਪਏ ਪ੍ਰਤੀ ਲੀਟਰ ਰਹਿ ਗਈ।
- ਮੁੰਬਈ ਅਤੇ ਚੇਨੱਈ ‘ਚ ਡੀਜ਼ਲ 21-21 ਪੈਸੇ ਸਸਤਾ ਹੋਇਆ।
- ਇੱਕ ਲੀਟਰ ਡੀਜ਼ਲ ਅੱਜ ਮੁੰਬਈ ‘ਚ 68.36 ਰੁਪਏ
- ਅਤੇ ਚੇਨੱਈ ‘ਚ 68.89 ਰੁਪਏ ਦਾ ਵਿਕਿਆ।
ਕਲਕੱਤਾ ‘ਚ ਪੈਟਰੋਲ 21 ਪੈਸੇ ਸਸਤਾ ਹੋ ਕੇ 74.92 ਰੁਪਏ, ਮੁੰਬਈ ‘ਚ 22 ਪੈਸੇ ਸਸਤਾ ਹੋ ਕੇ 77.89 ਰੁਪਏ ਅਤੇ ਚੇਨੱਈ ‘ਚ 23 ਪੈਸੇ ਸਸਤਾ ਹੋ ਕੇ 75.04 ਰੁਪਏ ਪ੍ਰਤੀ ਲੀਟਰ ਰਹਿ ਗਿਆ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।