ਲੋਕ ਸਭਾ ਦੀ ਕਾਰਵਾਈ ਹੰਗਾਮੇ ਕਾਰਨ ਸੋਮਵਾਰ ਤੱਕ ਮੁਲਤਵੀ
ਰਾਹੁਲ ਗਾਂਧੀ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਬੰਧੀ ਬਿਆਨ ਕਾਰਨ ਹੋਇਆ ਹੰਗਾਮਾ
ਨਵੀਂ ਦਿੱਲੀ, ਏਜੰਸੀ। ਲੋਕ ਸਭਾ ‘ਚ ਸ਼ੁੱਕਰਵਾਰ ਨੂੰ ਕਾਂਗਰਸ ਨੇਤਾ ਰਾਹੁਲ ਗਾਂਧੀ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਡੰਡੇ ਮਾਰੇ ਜਾਣ ਵਾਲੇ ਬਿਆਨ ਨੂੰ ਲੈ ਕੇ ਸੱਤਾਧਾਰੀ ਭਾਰਤੀ ਜਨਤਾ ਪਾਰਟੀ (ਭਾਜਪਾ) ਅਤੇ ਵਿਰੋਧੀ ਕਾਂਗਰਸ ਪਾਰਟੀ ਮੈਂਬਰਾਂ ਦਰਮਿਆਨ ਤਿੱਖੀ ਨੋਕ ਝੋਕ ਲੰਚ ਬ੍ਰੇਕ ਤੋਂ ਬਾਅਦ ਵੀ ਜਾਰੀ ਰਹੀ ਜਿਸ ਤੋਂ ਬਾਅਦ ਪ੍ਰੀਜੈਂਡਿੰਗ ਅਫਸਰ ਏ ਰਾਜਾ ਨੇ ਸਦਨ ਦੀ ਕਾਰਵਾਈ ਸੋਮਵਾਰ ਤੱਕ ਲਈ ਮੁਲਤਵੀ ਕਰ ਦਿੱਤੀ। ਲੰਚ ਬ੍ਰੇਕ ਤੋਂ ਬਾਅਦ ਜਿਵੇਂ ਹੀ ਸਦਨ ਦੀ ਕਾਰਵਾਈ ਸ਼ੁਰੂ ਹੋਈ ਸੱਤਾਧਾਰੀ ਪੱਖ ਅਤੇ ਵਿਰੋਧੀ ਹੰਗਾਮਾ ਕਰਨ ਲੱਗੇ ਹੰਗਾਮੇ ਦਰਮਿਆਨ ਸੰਸਦੀ ਕਾਰਜਮੰਤਰੀ ਪ੍ਰਹਲਾਦ ਜੋਸੀ ਨੇ ਕਿਹਾ ਕਿ ਸਦਨ ‘ਚ ਇੱਕ ਮੰਤਰੀ ਖਿਲਾਫ਼ ਜਿਸ ਤਰ੍ਹਾਂ ਦਾ ਵਿਵਹਾਰ ਕੀਤਾ ਗਿਆ, ਉਹ ਘੋਰ ਨਿੰਦਣਯੋਗ ਹੈ। ਹੰਗਾਮਾ ਨਾ ਰੁਕਣ ਕਾਰਨ ਸਦਨ ਦੀ ਕਾਰਵਾਈ ਸੋਮਵਾਰ ਤੱਕ ਲਈ ਮੁਲਤਵੀ ਕਰ ਦਿੱਤੀ ਗਈ। Lok Sabha
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।