ਥਾਈਲੈਂਡ ਦੇ ਡਾਕਟਰਾਂ ਵੱਲੋਂ ਕੋਰੋਨਾਵਾਇਰਸ ਦੇ ਇਲਾਜ਼ ਲਈ ਦਵਾਈ ਬਣਾਉਣ ਦਾ ਦਾਅਵਾ
ਬੈਂਕਾਕ (ਏਜੰਸੀ)। ਕੋਰੋਨਾ ਵਾਇਰਸ ਨੇ ਪੂਰੀ ਦੁਨੀਆਂ ਨੂੰ ਖੌਫ਼ ਦੀ ਛਾਂ ਹੇਠ ਜਿਉਣ ਲਈ ਮਜ਼ਬੂਰ ਕਰ ਰੱਖਿਆ ਹੈ। ਇਸ ਵਾਇਰਸ (Coronavirus Treatment) ਦੇ ਫੈਲਣ ਤੋਂ ਬਾਅਦ ਡਬਲਿਊਐੱਚਓ ਨੇ ਵਿਸ਼ਵ ਸਿਹਤ ਐਮਰਜੈਂਸੀ ਦਾ ਐਲਾਨ ਕੀਤਾ ਹੋਇਆ ਹੈ। ਦੁਨੀਆ ਭਰ ਦੇ ਮਾਹਰ ਡਾਕਟਰ ਇਸ ਵਾਇਰਸ ਦੇ ਇਲਾਜ ਲਈ ਦਵਾਈ ਬਣਾਉਣ ਵਿਚ ਜੁਟੇ ਹੋਏ ਹਨ। ਇਸ ਵਿੱਚ ਥਾਈਲੈਂਡ ਦੇ ਡਾਕਟਰਾਂ ਨੇ ਕੁਝ ਦਵਾਈਆਂ ਮਿਲਾ ਕੇ ਨਵੀਂ ਦਵਾਈ ਬਣਾਉਣ ਦਾ ਦਾਅਵਾ ਕੀਤਾ ਹੈ। ਥਾਈਲੈਂਡ ਸਰਕਾਰ ਦਾ ਦਾਅਵਾ ਹੈ ਕਿ ਇਹ ਦਵਾਈ ਅਸਰਦਾਰ ਵੀ ਹੈ।
ਇਹ ਦਵਾਈ ਲੈਣ ਤੋਂ ਬਾਅਦ ਇਕ ਮਰੀਜ਼ 48 ਘੰਟੇ ਵਿਚ ਠੀਕ ਹੋ ਗਿਆ। ਥਾਈਲੈਂਡ ਦੇ ਡਾਕਟਰ ਕ੍ਰਿਏਨਸਾਕ ਅਤਿਪਾਰਨਵਾਨਿਚ ਨੇ ਦੱਸਿਆ ਕਿ ਉਨ੍ਹਾਂ ਨੇ 71 ਸਾਲਾ ਮਹਿਲਾ ਮਰੀਜ਼ ਨੂੰ ਆਪਣੀ ਨਵੀਂ ਦਵਾਈ ਦੇ ਕੇ 48 ਘੰਟੇ ਵਿਚ ਹੀ ਠੀਕ ਕਰ ਦਿੱਤਾ। ਦਵਾਈ ਦੇਣ ਤੋਂ 12 ਘੰਟੇ ਬਾਅਦ ਮਰੀਜ਼ ਬਿਸਤਰੇ ਤੋਂ ਉਠ ਕੇ ਬੈਠ ਗਈ। ਜਦਕਿ ਇਸ ਤੋਂ ਪਹਿਲਾਂ ਉਹ ਹਿਲਜੁੱਲ ਵੀ ਨਹੀਂ ਕਰ ਪਾ ਰਹੀ ਸੀ। 48 ਘੰਟੇ ਵਿੱਚ ਉਹ 90 ਫੀਸਦੀ ਸਿਹਤਮੰਦ ਹੋ ਚੁੱਕੀ ਹੈ।
ਕੁਝ ਦਿਨਾਂ ਵਿੱਚ ਹੀ ਉਸ ਨੂੰ ਪੂਰੀ ਤਰ੍ਹਾਂ ਠੀਕ
ਡਾਕਟਰਾਂ ਨੇ ਦਾਅਵਾ ਕੀਤਾ ਕਿ ਕੁਝ ਦਿਨਾਂ ਵਿੱਚ ਹੀ ਉਸ ਨੂੰ ਪੂਰੀ ਤਰ੍ਹਾਂ ਠੀਕ ਕਰੇ ਘਰ ਭੇਜ ਦੇਣਗੇ। ਡਾਕਟਰ ਕ੍ਰਿਏਨਸਾਕ ਨੇ ਅੱਗੇ ਦੱਸਿਆ ਕਿ ਉਨ੍ਹਾਂ ਲੈਬ ਵਿੱਚ ਇਸ ਦਵਾਈ ਦਾ ਪਰੀਖਣ ਕੀਤਾ ਤਾਂ ਉਨ੍ਹਾਂ ਨੂੰ ਬਹੁਤ ਸਕਰਾਤਮਕ ਨਤੀਜੇ ਮਿਲੇ। ਇਸ ਨੇ 12 ਘੰਟੇ ਦੇ ਅੰਦਰ ਹੀ ਮਰੀਜ਼ ਨੂੰ ਠੀਕ ਕਰਨਾ ਸ਼ੁਰੂ ਕਰ ਦਿੱਤਾ। 48 ਘੰਟੇ ਵਿਚ ਤਾਂ ਮਰੀਜ਼ ਪੂਰੀ ਤਰ੍ਹਾਂ ਸਿਹਤਮੰਦ ਹੋ ਗਿਆ।
ਐੱਚਆਈਵੀ ਦੇ ਇਲਾਜ਼ ‘ਚ ਵਰਤੀਆਂ ਜਾਂਦੀਆਂ ਦਵਾਈਆਂ ਮਿਲਾ ਕੇ ਬਣਾਈ ਦਵਾਈ
ਡਾਕਟਰ ਕ੍ਰਿਏਨਸਾਕ ਨੇ ਦੱਸਿਆ ਕਿਹਾ ਕੋਰੋਨਾਵਾਇਰਸ ਦੇ ਇਲਾਜ ਲਈ ਉਹ ਐਂਟੀ-ਫਲੂ ਡਰੱਗ ਓਸੇਲਟਾਮਿਵਿਰ ਨੂੰ ਐੱਚਆਈਵੀ ਦੇ ਇਲਾਜ ਲਈ ਵਰਤੋਂ ਵਿਚ ਲਿਆਂਦੀ ਜਾਣ ਵਾਲੀ ਲੋਪਿਨਾਵਿਰ ਅਤੇ ਰਿਟੋਨਾਵਿਰ ਨਾਲ ਮਿਲਾ ਕੇ ਨਵੀਂ ਦਵਾਈ ਬਣਾਈ। ਇਹ ਦਵਾਈ ਬਹੁਤ ਅਸਰਦਾਰ ਸਾਬਤ ਹੋਈ। ਹੁਣ ਉਹ ਇਸ ਨੂੰ ਹੋਰ ਅਸਰਦਾਰ ਬਣਾਉਣ ਲਈ ਲੈਬ ਵਿਚ ਪਰੀਖਣ ਕਰ ਰਹੇ ਹਨ।
- ਥਾਈਲੈਂਡ ਵਿੱਚ ਹੁਣ ਤੱਕ ਕੋਰੋਨਾਵਾਇਰਸ ਦੇ ਕੁੱਲ 19 ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ।
- ਇਹਨਾਂ ਵਿਚੋਂ 8 ਮਰੀਜ਼ਾਂ ਨੂੰ 14 ਦਿਨਾਂ ਵਿਚ ਠੀਕ ਕਰ ਕੇ ਘਰ ਭੇਜਿਆ ਜਾ ਚੁੱਕਾ ਹੈ।
- 11 ਮਰੀਜਾਂ ਦਾ ਇਲਾਜ ਹਾਲੇ ਵੀ ਚੱਲ ਰਿਹਾ ਹੈ।
- 71 ਸਾਲਾ ਮਹਿਲਾ ਮਰੀਜ਼ ਨੂੰ ਆਪਣੀ ਨਵੀਂ
- ਦਵਾਈ ਦੇ ਕੇ 48 ਘੰਟੇ ਵਿਚ ਹੀ ਠੀਕ ਕਰ ਦਿੱਤਾ
- ਦਵਾਈ ਦੇਣ ਤੋਂ 12 ਘੰਟੇ ਬਾਅਦ ਮਰੀਜ਼ ਬਿਸਤਰੇ ਤੋਂ ਉਠ ਕੇ ਬੈਠ ਗਈ
- 48 ਘੰਟੇ ਵਿੱਚ ਉਹ 90 ਫੀਸਦੀ ਸਿਹਤਮੰਦ ਹੋ ਚੁੱਕੀ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
Coronavirus Treatment