ਵੀਹ ਯਾਤਰੀਆਂ ‘ਚ ਦਿਸ ਰਹੇ ਨੇ Corona Virus ਦੇ ਲੱਛਣ : ਫਰਾਂਸ
ਪੈਰਿਸ (ਏਜੰਸੀ)। ਫਰਾਂਸ ਦੇ ਸਿਹਤ ਮੰਤਰੀ ਅਗਨੇਸ ਬੁਜਿਨ ਨੇ ਕਿਹਾ ਕਿ ਚੀਨ ਦੇ ਵੁਹਾਨ ਤੋਂ ਆਏ ਲਗਭਗ 20 ਯਾਤਰੀਆਂ ‘ਚ ਕੋਰੋਨਾ ਵਾਇਰਸ Corona Virus ਦੇ ਲੱਛਣ ਦਿਸ ਰਹੇ ਹਨ।ਸ੍ਰੀ ਅਗਨੇਸ ਨੇ ਐਤਵਾਰ ਨੂੰ ਪੱਤਰਕਾਰਾਂ ਨੂੰ ਕਿਹਾ ਕਿ ਫਰਾਂਸ ਦੁਆਰਾ ਚਲਾਇਆ ਗਿਆ ਦੂਜਾ ਜਹਾਜ਼ ਲਗਭਗ 250 ਯਾਤਰੀਆਂ ਨੂੰ ਲੈ ਕੇ ਆਇਆ ਹੈ। ਇਹ ਜਹਾਜ਼ ਦੱਖਣੀ ਫਰਾਂਸ ‘ਚ ਸਥਿੱਤ ਇੰਸਟ੍ਰੇਸ ਲੇ ਟੂਬੇ ਹਵਾਈ ਅੱਡੇ ‘ਤੇ ਉੱਤਰਿਆ, ਜਿੱਥੇ ਯਾਤਰੀਆਂ ਦੀ ਸਿਹਤ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਲਗਭਗ 20 ਯਾਤਰੀਆਂ ‘ਚ ਕੋਰੋਨਾ ਵਾਇਰਸ ਦੇ ਲੱਛਣ ਦਿਸ ਰਹੇ ਹਨ। Corona Virus
- ਕੋਰੋਨਾ ਵਾਇਰਸ ਦਾ ਪਹਿਲਾ ਮਾਮਲਾ ਚੀਨ ਦੇ ਵੁਹਾਨ ਪ੍ਰਾਂਤ ‘ਚ ਬੀਤੇ ਵਰ੍ਹੇ ਦਸੰਬਰ ਦੇ ਅਖ਼ੀਰ ‘ਚ ਸਾਹਮਣੇ ਆਇਆ ਸੀ।
- ਮੌਜ਼ੂਦਾ ਸਮੇਂ ‘ਚ ਇਹ 20 ਤੋਂ ਜ਼ਿਆਦਾ ਦੇਸ਼ਾਂ ‘ਚ ਫੈਲ ਚੁੱਕਾ ਹੈ।
- ਵਿਸ਼ਵ ਸਿਹਤ ਸੰਗਠਨ ਨੇ ਬੀਤੇ ਵੀਰਵਾਰ ਨੂੰ ਇਸ ਘਾਤਕ ਮਹਾਂਮਾਰੀ ਨੂੰ ਦੇਖਦੇ ਹੋਏ ਜਨਤਕ ਸਿਹਤ ਐਮਰਜੈਂਸੀ ਦਾ ਐਲਾਨ ਕੀਤਾ ਸੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।