ਮੁਫ਼ਤ ਮੈਡੀਕਲ ਚੈਕਅੱਪ ਕੈਂਪ ‘ਚ 198 ਮਰੀਜ਼ਾਂ ਦੀ ਜਾਂਚ
ਮਲੋਟ/ਗੋਲੂਵਾਲਾ, (ਮਨੋਜ/ਸੁਰਿੰਦਰ ਗੂੰਬਰ)। ਸ਼ਾਹ ਸਤਿਨਾਮ ਜੀ ਜਨਰਲ ਹਸਪਤਾਲ ਸ੍ਰੀ ਗੁਰੂਸਰ ਮੋਡੀਆ ਵਿਖੇ ਮੁਫ਼ਤ ਅੱਖਾਂ ਦੀ ਜਾਂਚ (free medical camp) ਅਤੇ ਮੈਡੀਕਲ ਚੈਕਅੱਪ ਕੈਂਪ ਲਗਾਇਆ ਗਿਆ ਜਿਸ ਵਿੱਚ ਮਾਹਿਰ ਡਾਕਟਰਾਂ ਨੇ 198 ਮਰੀਜ਼ਾਂ ਦੀ ਜਾਂਚ ਕੀਤੀ। ਇਸ ਮੌਕੇ ਅੱਖਾਂ ਦੇ ਰੋਗਾਂ ਦੇ ਮਾਹਿਰ ਡਾਕਟਰ ਰਾਜ ਕੁਮਾਰ ਨੇ 130 ਮਰੀਜ਼ਾਂ ਦੀ ਜਾਂਚ ਕੀਤੀ ਅਤੇ 27 ਮਰੀਜ਼ ਚਿੱਟੇ ਮੋਤੀਏ ਦੇ ਅਪ੍ਰੇਸ਼ਨ ਲਈ ਚੁਣੇ ਜਿੰਨ੍ਹਾਂ ਦੇ ਮੁਫ਼ਤ ਅਪ੍ਰੇਸ਼ਨ ਹਸਪਤਾਲ ਵਿੱਚ ਹੀ ਕੀਤੇ ਜਾਣਗੇ।
ਇਸ ਤੋਂ ਇਲਾਵਾ ਫਿਜ਼ਿਓਥੈਰੇਪਿਸਟ ਡਾ. ਸ਼ਿਵਿਕਾ ਸੋਨੀ ਨੇ 22 ਮਰੀਜਾਂ ਦੀ ਜਾਂਚ ਅਤੇ ਇਸਤਰੀ ਰੋਗਾਂ ਦੇ ਮਾਹਿਰ ਡਾਕਟਰ ਸਵਿਤਾ ਰਾਠੀ ਨੇ 46 ਮਰੀਜ਼ਾਂ ਦੀ ਜਾਂਚ ਕੀਤੀ। ਹਸਪਤਾਲ ਦੇ ਡਿਪਟੀ ਸੀ.ਐਮ.ਓ. ਡਾ. ਰਾਜ ਕੁਮਾਰ ਨੇ ਦੱਸਿਆ ਕਿ ਹਸਪਤਾਲ ਵਿੱਚ ਅੱਖਾਂ ਵਿੱਚੋਂ ਪਾਣੀ ਡਿੱਗਣਾ, ਵਿਦੇਸ਼ੀ ਲੈਂਜ਼, ਭੈਂਗੇਪਨ ਦੇ ਅਪ੍ਰੇਸ਼ਨ ਕੀਤੇ ਜਾਂਦੇ ਹਨ ਅਤੇ ਇਸ ਤੋਂ ਇਲਾਵਾ ਫਿਜ਼ਿਓਥੈਰੇਪੀ ਰਾਹੀਂ ਅਤਿ ਆਧੁਨਿਕ ਮਸ਼ੀਨਾਂ ਨਾਲ ਲਾ ਇਲਾਜ ਅਤੇ ਪੁਰਾਣੇ ਦਰਦ ਜਿਵੇਂ ਜੋੜਾਂ ਦਾ ਦਰਦ, ਕਮਰ ਦਰਦ, ਗੋਡਿਆਂ ਦਾ ਦਰਦ, ਮੋਢਿਆਂ ਦਾ ਦਰਦ, ਮਾਂਸਪੇਸ਼ੀਆ ਵਿੱਚ ਜਕੜਨ ਆਦਿ ਦਾ ਇਲਾਜ ਕੀਤਾ ਜਾਂਦਾ ਹੈ। ਬਿਨਾਂ ਚੀਰਫਾੜ ਤੋਂ ਬੱਚੇਦਾਨੀ ਦਾ ਅਪ੍ਰੇਸ਼ਨ, ਦਰਦ ਰਹਿਤ ਨਾਰਮਲ ਡਿਲੀਵਰੀ, ਸੀਜੇਰੀਅਨ, ਅਤੇ ਜੱਚਾ ਬੱਚਾ ਸਬੰਧਿਤ ਬੀਮਾਰੀਆਂ ਦੇ ਇਲਾਜ ਅਤੇ ਸਾਰੇ ਅਪ੍ਰੇਸ਼ਨ ਕੀਤੇ ਜਾਂਦੇ ਹਨ। ਉਨਾਂ ਦੱਸਿਆ ਕਿ ਹਸਪਤਾਲ ਵਿੱਚ ਮਰੀਜ਼ਾਂ ਦੇ ਠਹਿਰਣ ਲਈ ਧਰਮਸ਼ਾਲਾ ਅਤੇ ਸਾਫ਼-ਸੁਥਰੇ ਖਾਣੇ ਲਈ ਕੰਟੀਨ ਦਾ ਵੀ ਖ਼ਾਸ ਪ੍ਰਬੰਧ ਹੈ।
ਇੱਥੇ ਇਹ ਵੀ ਵਰਣਨਯੋਗ ਹੈ ਕਿ ਸ੍ਰੀ ਗੁਰੂਸਰ ਮੋਡੀਆ ਸਥਿਤ ਸ਼ਾਹ ਸਤਿਨਾਮ ਜੀ ਜਨਰਲ ਹਸਪਤਾਲ ਦੀ ਸ਼ੁਰੂਆਤ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਨੇ ਆਪਣੇ ਕਰ ਕਮਲਾਂ ਨਾਲ ਕੀਤੀ ਅਤੇ ਰਾਜਸਥਾਨ ਦੇ ਪੱਛੜੇ ਇਲਾਕੇ ਵਿੱਚ ਅਤਿ ਆਧੁਨਿਕ ਸੁਵਿਧਾਵਾਂ ਵਾਲਾ ਇਹ ਇਕਲੌਤਾ ਹਸਪਤਾਲ ਹੈ ਜਿੱਥੇ ਹਰ ਤਰ੍ਹਾਂ ਦੀਆਂ ਬਿਮਾਰੀਆਂ ਦੇ ਮਾਹਿਰ ਡਾਕਟਰ ਉਪਲੱਬਧ ਹਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।