ਮਲੂਕ ਪੁਰਾ ਮਾਈਨਰ ਟੁੱਟੀ, ਸੈਂਕੜੇ ਏਕੜ ਕਣਕ ਤੇ ਹੋਰ ਫਸਲਾਂ ਡੁੱਬੀਆਂ
ਅਬੋਹਰ,(ਸੁਧੀਰ ਅਰੋੜਾ) ਮਲੂਕ ਪੁਰਾ ਮਾਈਨਰ ਪਾਣੀ ਦਾ ਵਹਾਅ ਜਿਆਦਾ ਹੋਣ ਕਾਰਨ ਐਤਵਾਰ ਦੁਪਹਿਰ ਕਰੀਬ 12 ਵਜੇ ਸੀਤੋ ਰੋਡ ਦੇ ਨੇੜੇ ਖੇਤਾਂ ਵਿੱਚ ਟੁੱਟ ਗਈ ਜਿਸ ਨਾਲ ਅਣਗਿਣਤ ਏਕੜ ਕਣਕ ਅਤੇ ਹੋਰ ਫਸਲਾਂ ਪਾਣੀ ਨਾਲ ਭਰਨ ਕਰਕੇ ਤਬਾਹ ਹੋ ਗਈਆਂ ਘਟਨਾ ਦੀ ਸੂਚਨਾ ਮਿਲਦੇ ਹੀ ਵਿਭਾਗ ਨੇ ਪਾਣੀ ਦਾ ਵਹਾਅ ਰੋਕ ਦਿੱਤਾ ਇਸ ਦੌਰਾਨ ਕਿਸਾਨ ਯੂਨੀਅਨ ਨੇ ਇਲਜ਼ਾਮ ਲਗਾਇਆ ਕਿ ਨਹਿਰੀ ਵਿਭਾਗ ਦੇ ਅਧਿਕਾਰੀਆਂ ਦੀ ਲਾਪਰਵਾਹੀ ਕਾਰਨ ਨਹਿਰ ਟੁੱਟੀ ਹੈ ਉਨ੍ਹਾਂ ਕਿਹਾ ਕਿ ਜੇਕਰ ਵਿਭਾਗ ਨੇ ਕਿਸਾਨਾਂ ਨੂੰ ਹੋਏ ਨੁਕਸਾਨ ਦਾ ਮੁਆਵਜਾ ਨਹੀਂ ਦਿੱਤਾ ਤਾਂ ਉਹ ਧਰਨਾ ਪ੍ਰਦਰਸ਼ਨ ਕਰਣ ਲਈ ਮਜਬੂਰ ਹੋਣਗੇ
ਜਾਣਕਾਰੀ ਅਨੁਸਾਰ ਸੀਤੋ ਰੋਡ ਤੋਂ ਲੰਘਦੀ ਮਲੂਕਪੁਰਾ ਮਾਈਨਰ ਵਿੱਚ ਅੱਜ ਦੁਪਹਿਰ ਕਰੀਬ 12 ਵਜੇ 100 ਫੁੱਟ ਚੌੜਾ ਪਾੜ ਪੈ ਗਿਆ ਜਿਸ ਨਾਲ ਆਸਪਾਸ ਦੇ ਇਲਾਕੇਦੀਆਂ ਕਣਕ , ਸਰ੍ਹੋਂ, ਹਰਾ ਚਾਰਾ ਅਤੇ ਸਬਜੀਆਂ ਆਦਿ ਦੀ ਫਸਲ ਪਾਣੀ ਵਿੱਚ ਡੁੱਬ ਕੇ ਤਬਾਹ ਹੋ ਗਈ ਅਤੇ ਅਣਗਿਣਤ ਏਕੜ ਕਿੰਨੂ ਦੇ ਬਾਗਾਂ ਵਿੱਚ ਪਾਣੀ ਭਰ ਗਿਆ ਨਹਿਰ ਟੁੱਟਣ ਦੀ ਸੂਚਨਾ ਮਿਲਦੇ ਹੀ ਜਿੱਥੇ ਇੱਕ ਪਾਸੇ ਵੱਡੀ ਗਿਣਤੀ ਵਿੱਚ ਕਿਸਾਨ ਮੌਕੇ ‘ਤੇ ਪਹੁੰਚ ਗਏ ਉਥੇ ਹੀ ਦੂਜੇ ਪਾਸੇ ਵਿਭਾਗ ਨੇ ਵੀ ਪਾਣੀ ਦਾ ਵਹਾਅ ਘੱਟ ਕਰਵਾ ਦਿੱਤਾ ਇਧਰ ਕਿਸਾਨ ਯੂਨੀਅਨ ਦੇ ਨੇਤਾ ਬੁਧਰਾਮ ਬਿਸ਼ਨੋਈ ਨੇ ਕਿਹਾ ਕਿ ਜੇਕਰ ਵਿਭਾਗ ਨੇ ਇਸਦਾ ਮੁਆਵਜਾ ਨਹੀਂ ਦਿੱਤਾ ਤਾਂ ਉਹ ਧਰਨਾ ਪ੍ਰਦਰਸ਼ਨ ਕਰਣ ‘ਤੇ ਮਜਬੂਰ ਹੋਣਗੇ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।