Asia cup ‘ਚ ਭਾਰਤ ਤੇ ਪਾਕਿ ਦੋਵੇਂ ਟੀਮਾਂ ਹੋਣੀਆਂ ਚਾਹੀਆਂ ਹਨ : ਸ਼ਾਹਿਦ ਅਫਰੀਦੀ
ਮੁੰਬਈ। ਪਾਕਿਸਤਾਨ ਦੇ ਸਾਬਕਾ ਕਪਤਾਨ ਸ਼ਾਹਿਦ ਅਫਰੀਦੀ ਨੇ ਕਿਹਾ ਹੈ ਕਿ ਏਸ਼ੀਆ ਕੱਪ (Asia Cup) ਕ੍ਰਿਕਟ ਟੂਰਨਾਮੈਂਟ ਵਿਚ ਭਾਰਤ ਅਤੇ ਪਾਕਿਸਤਾਨ ਦੋਵੇਂ ਟੀਮਾਂ ਹੋਣੀਆਂ ਚਾਹੀਦੀਆਂ ਹਨ। ਸ਼ਾਹਿਦ ਨੇ ਕਿਹਾ, “ ਇਸ ਸਾਲ ਏਸ਼ੀਆ ਕੱਪ ਦੀ ਮੇਜ਼ਬਾਨੀ ਪਾਕਿਸਤਾਨ ਨੂੰ ਦਿੱਤੀ ਗਈ ਹੈ। ਮੈਨੂੰ ਬਹੁਤ ਖੁਸ਼ੀ ਹੋਵੇਗੀ ਜੇ ਟੀਮ ਇੰਡੀਆ ਇਥੇ ਆ ਕੇ ਖੇਡਦੀ ਹੈ, ਕਿਉਂਕਿ, ਜੇ ਇਨ੍ਹਾਂ ਟੀਮਾਂ ਵਿਚੋਂ ਇਕ ਵੀ ਇਸ ਟੂਰਨਾਮੈਂਟ ਵਿਚ ਨਹੀਂ ਖੇਡਦੀ, ਤਾਂ ਇਸ ਦਾ ਕੋਈ ਉਚਿਤ ਮਤਲਬ ਨਹੀਂ ਹੈ।”
ਅਫਰੀਦੀ ਨੇ ਇੱਕ ਚੈਨਲ ਨੂੰ ਦਿੱਤੇ ਇੰਟਰਵਿਊ ‘ਚ ਕਿਹਾ, “ਜੇਕਰ ਦੋਵੇਂ ਟੀਮਾਂ ਏਸ਼ੀਆ ਕੱਪ ਵਿੱਚ ਨਹੀਂ ਖੇਡਦੀਆਂ ਤਾਂ ਰੋਮਾਂਚ ਨਹੀਂ ਹੋਵੇਗਾ। ਸ਼ਾਹਿਦ ਨੇ ਕਿਹਾ, ”ਹਾਲ ਹੀ ਵਿੱਚ ਸ਼੍ਰੀਲੰਕਾ ਅਤੇ ਫਿਰ ਬੰਗਲਾਦੇਸ਼ ਦੀਆਂ ਟੀਮਾਂ ਨੇ ਪਾਕਿਸਤਾਨ ਦਾ ਦੌਰਾ ਕੀਤਾ ਸੀ। ਬੰਗਲਾਦੇਸ਼ ਵੀ ਇਥੇ ਟੈਸਟ ਖੇਡਣ ਲਈ ਸਹਿਮਤ ਹੋ ਗਿਆ ਹੈ। ਇਸ ਵਾਰ ਅਸੀਂ ਪਾਕਿਸਤਾਨ ਵਿਚ ਪੂਰਾ ਪੀਐਸਐਲ ਵੀ ਕਰ ਰਹੇ ਹਾਂ। ਮੈਂ ਇਹ ਕਹਿਣਾ ਚਾਹੁੰਦਾ ਹਾਂ ਕਿ ਪਾਕਿਸਤਾਨ ਹੁਣ ਇਕ ਸੁਰੱਖਿਅਤ ਦੇਸ਼ ਹੈ। ਇੱਥੇ ਖਿਡਾਰੀਆਂ ਨੂੰ ਕੋਈ ਖਤਰਾ ਨਹੀਂ ਹੈ। ਮੈਂ ਉਸ ਸਮੇਂ ਦੀ ਉਡੀਕ ਕਰ ਰਿਹਾ ਹਾਂ ਜਦੋਂ ਭਾਰਤੀ ਟੀਮ ਪਾਕਿਸਤਾਨ ਆ ਕੇ ਲੜੀ ਖੇਡੇਗੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।