ਦਲਿਤਾਂ ਦੀ ਆਵਾਜ਼ ਬੁਲੰਦ ਕਰਨ ਵਾਲੇ ਦੀ ਆਵਾਜ਼ ਦਬਾਉਣ ਦੀ ਕੋਸ਼ਿਸ਼
ਚੰਡੀਗੜ (ਸੱਚ ਕਹੂੰ ਬਿਊਰੋ)। (Dalit leader) ਰਾਸ਼ਟਰੀ ਪੱਧਰ ਦੀ ਇੰਡੀਪੈਂਡੈਂਟ ਟਰੇਡ ਯੂਨੀਅਨ (ਭਾਰਤ) ਦੇ ਪੰਜਾਬ ਕਨਵੀਨਰ ਡਾ. ਜਤਿੰਦਰ ਸਿੰਘ ਮੱਟੂ ਦੀ ਸੁਰੱਖਿਆ ‘ਚ ਏ.ਡੀ.ਜੀ.ਪੀ ਸੁਰੱਖਿਆ ਵਲੋਂ ਕੀਤੀ ਕਟੌਤੀ ਕਾਰਣ ਪੰਜਾਬ ਦੇ ਦਲਿਤਾਂ ਵਿਚ ਪੁਲਿਸ ਦੀ ਇਸ ਕਾਰਵਾਈ ਖਿਲਾਫ ਰੋਸ ਅਤੇ ਗੁੱਸਾ ਵਧਦਾ ਜਾ ਰਿਹਾ ਹੈ।
ਵਾਲਮੀਕਿ ਸਮਾਜ ਦੀ ਸੰਸਥਾ ਆਦਿ ਧਰਮ ਸਮਾਜ(ਆਧਸ) ਦੇ ਧਰਮ ਗੁਰੂ ਰਿਸ਼ੀਪਾਲ ਆਦਿਵਾਸੀ, ਰਾਸ਼ਟਰੀ ਮਹਾਂਮੰਤਰੀ ਵੀਰ ਲਵਲੀ ਅਛੂਤ ਅਤੇ ਮਜਬੀ ਸਿੱਖ ਮਹਾਂਸਭਾ ਦੇ ਪੰਜਾਬ ਪ੍ਰਧਾਨ ਦਲਬੀਰ ਸਿੰਘ ਧਾਲੀਵਾਲ ਨੇ ਕਿਹਾ ਕਿ ਦਲਿਤ ਹੱਕਾਂ ਲਈ ਕੀਤੇ ਜਾ ਰਹੇ ਸੰਘਰਸ਼ਾਂ ਅਤੇ ਅੱਤਿਆਚਾਰ ਅਤੇ ਧੱਕੇਸ਼ਾਹੀ ਦਾ ਸ਼ਿਕਾਰ ਲੋਕਾਂ ਨੂੰ ਇਨਸਾਫ ਦਿਵਾਉਣ ਲਈ ਉਕਤ ਦਲਿਤ ਆਗੂ ਵਲੋਂ ਉਠਾਈ ਜਾ ਰਹੀ ਆਵਾਜ਼ ਕਾਰਣ ਉਹ ਜਾਤੀਵਾਦੀ ਮਾਨਸਿਕਤਾ ਵਾਲੇ ਕੱਟੜ ਲੋਕਾਂ ਦੇ ਨਿਸ਼ਾਨੇ ‘ਤੇ ਹਨ।
ਦਲਿਤ ਸੰਸਥਾਵਾਂ ਦੇ ਆਗੂਆਂ ਨੇ ਪੁਲਿਸ ਪ੍ਰਸ਼ਾਸ਼ਨ ਨੂੰ ਚਿਤਾਵਨੀ ਦਿੱਤੀ ਹੈ ਕਿ ਜੇਕਰ ਉਨਾਂ ਦੇ ਸਮਾਜ ਦੇ ਹੱਕਾਂ ਦੀ ਲੜਾਈ ਲੜ ਰਹੇ ਨੌਜਵਾਨ ਆਗੂ ਡਾ. ਜਤਿੰਦਰ ਸਿੰਘ ਮੱਟੂ ਦੀ ਸੁਰੱਖਿਆ ਵਧਾਈ ਨਾ ਗਈ ਤਾਂ ਪੰਜਾਬ ਵਿਚ ਜਗਾ ਜਗਾ ਪੰਜਾਬ ਸਰਕਾਰ ਅਤੇ ਪੁਲਿਸ ਪ੍ਰਸ਼ਾਸ਼ਨ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।