101ਵਾਂ ਪਵਿੱਤਰ ਅਵਤਾਰ ਦਿਹਾੜਾ: ਖੂਨਦਾਨ ਲਈ ਲੱਗੀਆਂ ਕਤਾਰਾਂ | Health Checkup Camp
ਖੂਨਦਾਨ ਤੇ ਜਨ ਕਲਿਆਣ ਪਰਮਾਰਥੀ ਕੈਂਪ ਸ਼ੁਰੂ
ਸਰਸਾ, ਸੱਚ ਕਹੂੰ ਨਿਊਜ਼। ਡੇਰਾ ਸੱਚਾ ਸੌਦਾ ‘ਚ ਅੱਜ ਪੂਜਨੀਮ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦਾ 10ਵਾਂ ਪਵਿੱਤਰ ਅਵਤਾਰ ਦਿਹਾੜਾ ਸਾਧ-ਸੰਗਤ ਉਤਸ਼ਾਹ ਅਤੇ ਸ਼ਰਧਾ ਨਾਲ ਮਨਾ ਰਹੀ ਹੈ। ਅੱਜ ਸ਼ਨਿੱਚਰਵਾਰ ਨੂੰ ਦੁਪਹਿਰ 12 ਵਜੇ ਨਾਮਚਰਚਾ ਹੋ ਰਹੀ ਹੈ, ਜਿਸ ਲਈ ਦੇਸ਼ ਵਿਦੇਸ਼ ਤੋਂ ਵੱਡੀ ਗਿਣਤੀ ‘ਚ ਸਾਧ-ਸੰਗਤ ਦਾ ਆਉਣਾ ਅਜੇ ਤੱਕ ਜਾਰੀ ਹੈ। ਦੂਜੇ ਪਾਸੇ ਸਵੇਰੇ 9.30 ਵਜੇ ਇਸ ਪਵਿੱਤਰ ਅਵਤਾਰ ਦਿਹਾੜੇ ਨੂੰ ਸਮਰਪਿਤ ਜਨ ਕਲਿਆਣ ਪਰਮਾਰਥੀ ਕੈਂਪ ਅਤੇ ਖੂਨਦਾਨ ਕੈਂਪ ਸ਼ੁਰੂ ਹੋ ਚੁੱਕਾ ਹੈ, ਜਿਸ ਦਾ ਸ਼ੁਭ ਆਰੰਭ ਸ਼ਾਹੀ ਪਰਿਵਾਰ, ਡੇਰਾ ਸੱਚਾ ਸੌਦਾ ਦੀ ਪ੍ਰਬੰਧਕੀ ਕਮੇਟੀ ਅਤੇ ਸਾਧ-ਸੰਗਤ ਨੇ ਪਵਿੱਤਰ ਨਾਅਰਾ ਤੇ ਬੇਨਤੀ ਦਾ ਸ਼ਬਦ ਬੋਲ ਕੇ ਕੀਤਾ। ਇਸ ਤੋਂ ਬਾਅਦ ਖੂਨਦਾਨ ਕੈਂਪ ‘ਚ ਪਹੁੰਚੇ ਡੇਰਾ ਸ਼ਰਧਾਲੂਆਂ, ਜਿਹਨਾਂ ਨੂੰ ਪੂਜਨੀਕ ਗੁਰੂ ਜੀ ਦੁਆਰਾ ਟ੍ਰਿਊ ਬਲੱਡ ਪੰਪ ਦਾ ਨਾਂਅ ਦਿੱਤਾ ਗਿਆ ਹੈ, ਨੇ ਖੂਨਦਾਨ ਕੀਤਾ ਤਾਂ ਕਿ ਇਹ ਖੂਨ ਦਮ ਤੋੜਦੀਆਂ ਜਿੰਦਗੀਆਂ ਨੂੰ ਬਚਾ ਸਕੇ। Health Checkup Camp
ਦੂਰ ਦੁਰਾਡੇ ਤੋਂ ਖੂਨਦਾਨ ਲੈਣ ਲਈ ਪਹੁੰਚੀਆਂ ਟੀਮਾਂ
ਸ਼ਾਹ ਸਤਿਨਾਮ ਜੀ ਧਾਮ ‘ਚ ਲੱਗੇ ਖੂਨਦਾਨ ਕੈਂਪ ‘ਚ ਦਿੱਲੀ, ਪੰਜਾਬ, ਰਾਜਸਥਾਨ ਅਤੇ ਮੱਧ ਪ੍ਰਦੇਸ਼ ਤੋਂ ਬਲੱਡ ਬੈਂਕਾਂ ਦੀਆਂ ਟੀਮਾਂ ਖੂਨ ਲੈਣ ਪਹੁੰਚੀਆਂ ਹੋਈਆਂ ਹਨ। ਜਿਸ ‘ਚ ਪੀਤਮਪੁਰਾ ਬਲੱਡ ਬੈਂਕ ਦਿੱਲੀ, ਪਰੋਹਿਤ ਬਲੱਡ ਬੈਂਕ ਰਾਜਸਥਾਨ, ਲੋਕਮਾਨਿਆ ਬਲੱਡ ਬੈਂਕ ਨਾਗਪੁਰ (ਮਹਾਰਾਸ਼ਟਰ), ਗੋਇਲ ਬਲੱਡ ਬੈਂਕ ਬਠਿੰਡਾ, ਸੰਜੀਵਨੀ ਬਲੱਡ ਬੈਂਕ ਸ੍ਰੀਗੰਗਾਨਗਰ, ਫ੍ਰੀਡਮ ਬਲੱਡ ਬੈਂਕ ਭਿਵਾਨੀ, ਅੋਹਰੀ ਬਲੱਡ ਬੈਂਕ ਬਠਿੰਡਾ, ਲਾਈਫ ਲਾਈਨ ਬਲੱਡ ਬੈਂਕ ਨਾਗਪੁਰ (ਮਹਾਰਾਸ਼ਟਰ), ਗੰਗਾ ਬਲੱਡ ਬੈਂਕ ਜਲੰਧਰ ਸਿਟੀ, ਸਰਵੋਦਿਆ ਬਲੱਡ ਬੈਂਕ ਹਿਸਾਰ ਸਮੇਤ ਹੋਰ ਬਲੱਡ ਬੈਂਕ ਖੂਨ ਲੈਣ ਲਈ ਪਹੁੰਚੇ।
ਖੂਨਦਾਨ ‘ਚ ਡੇਰਾ ਸੱਚਾ ਸੌਦਾ ਦੇ ਰਿਕਾਰਡ
- 7 ਦਸੰਬਰ 2003 ਨੂੰ 8 ਘੰਟੇ ‘ਚ ਸਭ ਤੋਂ ਜ਼ਿਆਦਾ 15,432 ਯੂਨਿਟ ਖੂਨਦਾਨ ਕਰਕੇ ਵਰਲਡ ਰਿਕਾਰਡ ਬਣਾਇਆ।
- 10 ਅਕਤੂਬਰ 2004 ਨੂੰ ਸ੍ਰੀ ਗੁਰੂਸਰ ਮੋਡੀਆ ‘ਚ ਪੂਜਨੀਕ ਬਾਪੂ ਨੰਬਰਦਾਰ ਮੱਘਰ ਸਿੰਘ ਜੀ ਮੈਮੋਰੀਅਲ ਬਲੱਡ ਡੋਨੇਸ਼ਨ ਕੈਂਪ ‘ਚ 17,921 ਯੂਨਿਟ ਖੂਨਦਾਨ ਕਰਕੇ ਵਰਲਡ ਰਿਕਾਰਡ ‘ਚ ਸ਼ਾਮਲ ਹੋਏ।
- 8 ਅਗਸਤ 2010 ਨੂੰ ਪੂਜਨੀਕ ਗੁਰੂ ਜੀ ਦੇ 43ਵੇਂ ਜਨਮਦਿਹਾੜੇ ਦੇ ਮੌਕੇ ‘ਤੇ ਸ਼ਾਹ ਸਤਿਨਾਮ ਜੀ ਧਾਮ, ਸਰਸਾ ‘ਚ ਇੱਕ ਵਿਸ਼ਾਲ ਖੂਨਦਾਨ ਕੈਂਪ ‘ਚ 47,732 ਯੂਨਿਟ ਖੂਨਦਾਨ ਨਾਲ ਤੀਜਾ ਵਰਲਡ ਰਿਕਾਰਡ ਬਣਿਆ।
- ਖੂਨਦਾਨ ਪ੍ਰਤੀ ਆਮਜਨ ‘ਚ ਜਾਗਰੂਕਤਾ ਪੈਦਾ ਕਰਨ ਲਈ 24 ਨਵੰਬਰ 2013 ਨੂੰ 10,563 ਲੋਕਾਂ ਨੇ ਵਿਸ਼ਾਲ ਖੂਨ ਦੀ ਬੂੰਦ ਦਾ ਡਿਜਾਇਨ ਬਣਾ ਕੇ ਵਿਸ਼ਵ ਰਿਕਾਰਡ ਬਣਾਇਆ।
- ਡੇਰਾ ਸੱਚਾ ਸੌਦਾ ਦਾ ਨਾਂਅ ਖੂਨਦਾਨ ਲਈ ਚਾਰ ਵਾਰ ਗਿਨੀਜ ਬੁੱਕ ਆਫ ਰਿਕਾਰਡ ‘ਚ ਸ਼ਾਮਲ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।