ਧਨ ਦੀ ਸਹੀ ਵਰਤੋਂ (Proper use of money)

money

ਧਨ ਦੀ ਸਹੀ ਵਰਤੋਂ (Proper use of money)

Proper use of money | ਪੈਸਾ ਜਾਂ ਧਨ ਦੇ ਮਹੱਤਵ ਨੂੰ ਦੇਖਦੇ ਹੋਏ ਸ਼ਾਸਤਰਾਂ ‘ਚ ਕਈ ਨਿਯਮ ਦੱਸੇ ਗਏ ਹਨ ਇਨ੍ਹਾਂ ਨਿਯਮਾਂ ਦਾ ਪਾਲਣ ਕਰਨ ‘ਤੇ ਹਰ ਵਿਅਕਤੀ ਨੂੰ ਜੀਵਨ ‘ਚ ਸੁੱਖ ਅਤੇ ਸ਼ਾਂਤੀ ਮਿਲਦੀ ਹੈ ਪੈਸਿਆਂ ਦੇ ਸਬੰਧ ‘ਚ ਆਚਾਰੀਆ ਚਾਣੱਕਿਆ ਦੀ ਇੱਕ ਮਹੱਤਵਪੂਰਨ ਨੀਤੀ ਹੈ ਕਿ ਸਾਡੇ ਦੁਆਰਾ ਕਮਾਏ ਗਏ ਧਨ ਦੀ ਵਰਤੋਂ ਕਰਨਾ ਜਾਂ ਖਰਚ ਕਰਨਾ ਹੀ ਧਨ ਦੀ ਰੱਖਿਆ ਵਰਗਾ ਹੈ ਜਿਸ ਤਰ੍ਹਾਂ ਕਿਸੇ ਤਲਾਬ ਜਾਂ ਬਰਤਨ ‘ਚ ਭਰਿਆ ਹੋਇਆ ਪਾਣੀ ਵਰਤਿਆ ਨਾ ਜਾਵੇ ਤਾਂ ਉਹ ਸੜ ਜਾਂਦਾ ਹੈ

ਅਚਾਰੀਆ ਚਾਣੱਕਿਆ ਕਹਿੰਦੇ ਹਨ ਕਿ ਵਿਅਕਤੀ ਧਨ ਜਾਂ ਪੈਸਾ ਕਮਾਉਂਦਾ ਹੈ ਤਾਂ  ਉਸ ਦੀ ਚੰਗੀ ਵਰਤੋਂ ਕਰਨੀ ਚਾਹੀਦੀ ਹੈ ਕਾਫ਼ੀ ਲੋਕ ਧਨ ਨੂੰ ਜ਼ਿਆਦਾਤਰ ਇਕੱਠਾ ਕਰਕੇ ਰੱਖਦੇ ਹਨ ਉਸ ਦੀ ਵਰਤੋਂ ਨਹੀਂ ਕਰਦੇ ਹਨ ਲੋੜ ਤੋਂ ਜ਼ਿਆਦਾ ਧਨ ‘ਕੱਠਾ ਕਰਨਾ ਸਹੀਂ ਨਹੀਂ ਹੈ ਇਸ ਲਈ ਧਨ ਨੂੰ ਦਾਨ ਕਰਨਾ ਚਾਹੀਦਾ ਹੈ ਸਹੀ ਕੰਮ ‘ਚ ਧਨ ਦਾ ਨਿਵੇਸ਼ ਕਰਨਾ ਚਾਹੀਦਾ ਹੈ ਇਹੀ ਧਨ ਦੀ ਰੱਖਿਆ ਦੇ ਬਰਾਬਰ ਹੈ ਜੇਕਰ ਕੋਈ ਵਿਅਕਤੀ ਦਿਨ-ਰਾਤ ਮਿਹਨਤ ਕਰਕੇ ਪੈਸਾ ਕਮਾਉਂਦਾ ਹੈ ਤੇ ਉਸ ਦੀ ਵਰਤੋਂ ਨਹੀਂ ਕਰਦਾ ਤਾਂ ਅਜਿਹੇ ਪੈਸੇ ਦਾ ਫਾਇਦਾ ਕੀ ਹੈ? ਹਮੇਸ਼ਾ ਪੈਸਿਆਂ ਦੀ ਯੋਗ ਵਰਤੋਂ ਕਰਦੇ ਰਹਿਣਾ ਚਾਹੀਦਾ ਹੈ ਜਿਸ ਤਰ੍ਹਾਂ ਕਿਸੇ ਤਲਾਅ ‘ਚ ਭਰਿਆ ਪਾਣੀ ਵਰਤਿਆ ਨਾ ਜਾਵੇ ਤਾਂ ਉਹ ਸੜ ਜਾਂਦਾ ਹੈ ਅਜਿਹੇ ਪਾਣੀ ਨੂੰ ਬਚਾਉਣ ਲਈ ਜ਼ਰੂਰੀ ਹੈ ਕਿ ਉਸ ਦੀ ਵਰਤੋਂ ਕੀਤੀ ਜਾਵੇ, ਇਹੀ ਗੱਲ ਧਨ ‘ਤੇ ਵੀ ਲਾਗੂ ਹੁੰਦੀ ਹੈ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।