ਵਨਡੇ ਟੀਮ ‘ਚ ਸ਼ਾਮਲ ਹੋਣ ਤੋਂ ਇੱਕ ਦਿਨ ਬਾਅਦ ਪ੍ਰਿਥਵੀ ਨੇ ਖੇਡੀ 35 ਗੇਂਦਾਂ ‘ਤੇ 48 ਦੌੜਾਂ ਦੀ ਪਾਰੀ
ਨਵੀਂ ਦਿੱਲੀ | ਭਾਰਤ-ਏ ਨੇ ਨਿਊਜ਼ੀਲੈਂਡ-ਏ ਖਿਲਾਫ ਤਿੰਨ ਵਨਡੇ ਮੈਚਾਂ ਦੀ ਲੜੀ ਦੇ ਪਹਿਲੇ ਮੈਚ ‘ਚ 5 ਵਿਕਟਾਂ ਨਾਲ ਜਿੱਤ ਹਾਸਲ ਕੀਤੀ ਬੁੱਧਵਾਰ ਨੂੰ ਖੇਡੇ ਗਏ ਮੁਕਾਬਲੇ ‘ਚ ਭਾਰਤ-ਏ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਨਿਊਜੀਲੈਂਡ-ਏ ਦੀ ਟੀਮ 48.3 ਓਵਰਾਂ ‘ਚ 230 ਦੌੜਾਂ ਬਣਾ ਕੇ ਆਲ ਆਊਟ ਹੋ ਗਈ ਜਵਾਬ ‘ਚ ਭਾਰਤ-ਏ ਨੇ 29.3 ਓਵਰਾਂ ‘ਚ 5 ਵਿਕਟਾਂ ਦੇ ਨੁਕਸਾਨ ‘ਤੇ 231 ਦੌੜਾਂ ਬਣਾ ਕੇ ਮੈਚ ਜਿੱਤ ਲਿਆ ਭਾਰਤ-ਏ ਵੱਲੋਂ ਪ੍ਰਿਥਵੀ ਸ਼ਾਹ ਨੇ ਸਭ ਤੋਂ ਜ਼ਿਆਦਾ 48 ਦੌੜਾਂ ਬਣਾਈਆਂ ਸ਼ਾਹ ਨੇ 35 ਗੇਂਦਾਂ ਦੀ ਪਾਰੀ ‘ਚ 5 ਚੌਕੇ ਤੇ ਤਿੰਨ ਛੱਕੇ ਲਾਏ
ਪ੍ਰਿਥਵੀ ਅਤੇ ਸੈਮਸਨ ਨੇ ਆਪਣੀਆਂ ਮੈਚ ਜੇਤੂ ਪਾਰੀਆਂ ਨਾਲ ਟੀਮ ਇੰਡੀਆ ‘ਚ ਆਪਣੀ ਵਾਪਸੀ ਦਾ ਜਸ਼ਨ ਮਨਾਇਆ ਪ੍ਰਿਥਵੀ ਦੀ ਚੋਣ ਇੱਕ ਦਿਨ ਪਹਿਲਾਂ ਹੀ ਨਿਊਜ਼ੀਲੈਂਡ ਖਿਲਾਫ ਤਿੰਨ ਵਨਡੇ ਮੈਚਾਂ ਲਈ ਹੋਈ ਉਨ੍ਹਾਂ ਨੂੰ ਜਖ਼ਮੀ ਸਿਖ਼ਰ ਧਵਨ ਦੀ ਜਗ੍ਹਾ ਮੌਕਾ ਮਿਲਿਆ ਹੈ ਭਾਰਤ ਅਤੇ ਨਿਊਜ਼ੀਲੈਂਡ ਦਰਮਿਆਨ ਟੀ-20 ਲੜੀ 24 ਜਨਵਰੀ ਤੋਂ ਸ਼ੁਰੂ ਹੋਵੇਗੀ ਇਸ ਤੋਂ ਬਾਅਦ ਤਿੰਨ ਵਨਡੇ ਮੈਚਾਂ ਦੀ ਲੜੀ 5 ਫਰਵਰੀ ਤੋਂ ਸ਼ੁਰੂ ਹੋਵੇਗੀ ਪ੍ਰਿਥਵੀ ਨੇ ਇਸ ਤੋਂ ਪਹਿਲਾਂ ਅਭਿਆਸ ਮੈਚ ‘ਚ 100 ਗੇਂਦਾਂ ‘ਚ 150 ਦੌੜਾਂ ਦੀ ਪਾਰੀ ਖੇਡੀ ਸੀ ਉਹ ਨਵੰਬਰ 2018 ਤੋਂ ਬਾਅਦ ਕੌਮਾਂਤਰੀ ਕ੍ਰਿਕਟ ਨਹੀਂ ਖੇਡ ਸਕੇ ਪਿਛਲਾ ਮੈਚ ਵੈਸਟਇੰਡੀਜ਼ ਖਿਲਾਫ ਖੇਡਿਆ ਸੀ
ਸੈਮਸਨ ਨੇ 21 ਗੇਂਦਾਂ ‘ਚ 39 ਦੌੜਾਂ ਬਣਾਈਆਂ
ਉੱਥੇ ਹੀ ਟੀ-20 ਟੀਮ ‘ਚ ਸ਼ਾਮਲ ਕੀਤੇ ਗਏ ਸੰਜੂ ਸੈਮਸਨ ਨੇ 21 ਗੇਂਦਾਂ ‘ਚ 39 ਦੌੜਾਂ ਬਣਾਈਆਂ ਸੂਰਿਆ ਕੁਮਾਰ ਯਾਦਵ ਨੇ 19 ਗੇਂਦਾਂ ‘ਚ 35 ਦੌੜਾਂ ਦੀ ਪਾਰੀ ਖੇਡੀ ਮਿਅੰਕ ਅਗਰਵਾਲ ਨੇ 29 ਗੇਂਦਾਂ ‘ਚ 29 ਦੌੜਾਂ, ਸ਼ੁਭਮਨ ਗਿੱਲ ਨੇ 36 ਗੇਂਦਾਂ ‘ਚ 30 ਦੌੜਾਂ, ਵਿਜੈ ਸ਼ੰਕਰ ਨੇ 25 ਗੇਂਦਾਂ ‘ਚ ਨਾਬਾਦ 20 ਦੌੜਾਂ ਅਤੇ ਕਰੁਣਲ ਪਾਂਡਿਆ ਨੇ 13 ਗੇਂਦਾਂ ‘ਚ ਨਾਬਾਦ 15 ਦੌੜਾਂ ਦੀ ਪਾਰੀ ਖੇਡੀ ਗੇਂਦਬਾਜ਼ਾਂ ‘ਚ ਮੁਹੰਮਦ ਸਿਰਾਜ ਸਭ ਤੋਂ ਸਫਲ ਰਹੇ ਉਨ੍ਹਾਂ ਨੇ 33 ਦੌੜਾਂ ਦੇ ਕੇ 3 ਵਿਕਟਾਂ ਹਾਸਲ ਕੀਤੀਆਂ ਖਲੀਲ ਅਹਿਮਦ ਅਤੇ ਅਕਸ਼ਰ ਪਟੇਲ ਨੂੰ ਦੋ-ਦੋ ਵਿਕਟਾਂ ਮਿਲੀਆਂ ਵਿਜੈ ਸ਼ੰਕਰ ਅਤੇ ਰਾਹੁਲ ਚਾਹਰ ਨੇ ਇੱਕ-ਇੱਕ ਸਫਲਤਾ ਆਪਣੇ ਨਾਂਅ ਕੀਤੀ ਇਸ ਤੋਂ ਪਹਿਲਾਂ ਨਿਊਜ਼ੀਲੈਂਡ-ਏ ਦੀ ਪਾਰੀ ‘ਚ ਰਚਿਨ ਰਵਿੰਦਰਾ ਨੇ 49, ਕਪਤਾਨ ਟਾਮ ਬਰੂਮ ਨੇ 47 ਅਤੇ ਕੋਲ ਮੈਕਕੋਂਚੀ ਨੇ ਨਾਬਾਦ 34 ਦੌੜਾਂ ਬਣਾਈਆਂ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।