ਮਨੋਜ ਤਿਵਾੜੀ ਨੇ ਚੁੱਕਿਆ ਸ਼ਾਹੀਨ ਬਾਗ ‘ਚ ਜਾਰੀ ਪ੍ਰਦਰਸ਼ਨ ‘ਤੇ ਸਵਾਲ | Manoj Tiwari
ਨਵੀਂ ਦਿੱਲੀ (ਏਜੰਸੀ)। ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਦਿੱਲੀ ਇਕਾਈ ਦੇ ਪ੍ਰਧਾਨ ਮਨੋਜ ਤਿਵਾੜੀ Manoj Tiwari ਨੇ ਨਾਗਰਿਕਤਾ ਸੋਧ ਕਾਨੂੰਨ (ਸੀਏਏ) ਦੇ ਵਿਰੋਧ ‘ਚ ਸ਼ਾਹੀਨ ਬਾਗ ‘ਚ ਪਿਛਲੇ 39 ਦਿਨਾਂ ਤੋਂ ਚੱਲ ਰਹੇ ਧਰਨਾ ਪ੍ਰਦਰਸ਼ਨ ‘ਤੇ ਲੋਕਾਂ ਨੂੰ ਆ ਰਹੀਆਂ ਮੁਸ਼ਕਿਲਾਂ ‘ਤੇ ਚਿੰਤਾ ਪ੍ਰਗਟ ਕਰਦੇ ਹੋਏ ਸਵਾਲ ਕੀਤਾ ਹੈ ਕਿ ਕੀ ਇਹ ਜਾਇਜ਼ ਹੈ। ਸ੍ਰੀ ਤਿਵਾੜੀ ਨੇ ਬੁੱਧਵਾਰ ਨੂੰ ਟਵੀਟ ਕਰ ਕੇ ਕਿਹਾ ਕਿ 39 ਦਿਨ ਹੋ ਗਏ। ਸ਼ਾਹੀਨ ਬਾਗ ਕਾਰਨ ਆਵਾਜਾਈ ਠੱਪ, ਲੱਖਾਂ ਲੋਕ ਪਰੇਸ਼ਾਨ, ਬੱਚੇ ਪ੍ਰੀਖਿਆ ਦੇ ਸਮੇਂ ਵੀ 2-2 ਘੰਟੇ ਸੜਕਾਂ ‘ਤੇ ਬਰਬਾਦ ਕਰ ਰਹੇ ਹਨ। ਦਫ਼ਤਰ ਆਉਣ ਵਲਿਆਂ ਨੂੰ ਪ੍ਰੇਸ਼ਾਨੀ, ਵਪਾਰੀਆਂ ਨੂੰ ਨੁਕਸਾਨ। ਕੀ ਇਹ ਜਾਇਜ਼ ਹੈ?”
ये मेरी दिल्ली को क्या हो गया है ..
जो भाई बहन शाहीन बाग में सड़क पे धरने पे बैठे हैं CAA (citizen amendment act) के विरोध मे.. उनसे ये अपील है मेरी pic.twitter.com/HpPQ5T7iNY— Manoj Tiwari (@ManojTiwariMP) January 14, 2020
- ਜ਼ਿਕਰਯੋਗ ਹੈ ਕਿ ਸੀਏਏ ਦੇ ਵਿਰੋਧ ‘ਚ ਸ਼ਾਹੀਨ ਬਾਗ ‘ਚ ਸੜਕ ‘ਤੇ ਧਰਨਾ-ਪ੍ਰਦਰਸ਼ਨ ਹੋ ਰਿਹਾ ਹੈ।
- ਲੋਕਾਂ ਨੂੰ ਕਈ ਕਿਲੋਮੀਟਰ ਦਾ ਲੰਮਾ ਚੱਕਰ ਲਾ ਕੇ ਆਪਣੀ ਮੰਜਲ ਤੱਕ ਪਹੁੰਚਣ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।